ਹਾਦਸੇ/ਜੁਰਮ

ਲੁਟੇਰਿਆਂ 'ਤੇ ਪੁਲਿਸ ਕਸ ਰਹੀ ਹੈ ਸ਼ਿਕੰਜਾ, 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

By Jashan A -- August 13, 2021 3:18 pm

ਖੰਨਾ: ਖੰਨਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ ਲੁੱਟਾਂ-ਖੋਹਾਂ ਕਰਨ ਵਾਲੇ 4 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਮੁਤਾਕ ਬੀਤੇ ਦਿਨ ਸਮਰਾਲਾ ’ਚ ਕਾਰ ਸਵਾਰ ਲੁਟੇਰਿਆਂ ਵੱਲੋਂ ਕੀਟਨਾਸ਼ਕ ਕੰਪਨੀ ਦੇ ਸੇਲਜ਼ਮੈਨਾਂ ਤੋਂ 16 ਲੱਖ 94 ਹਜ਼ਾਰ ਰੁਪਏ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਪੁਲਿਸ ਨੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ 3 ਲੱਖ 60 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।

ਇਸ ਮਾਮਲੇ ਸਬੰਧੀ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਤਿਨ ਸ਼ਰਮਾ ਵਾਸੀ ਏਕਤਾ ਕਾਲੋਨੀ ਰਾਜਪੁਰਾ ਨੇ ਆਪਣੇ ਰਿਸ਼ਤੇਦਾਰ ਵਿਜੈ ਕੁਮਾਰ ਵਾਸੀ ਰਾਜਪੁਰਾ ਦੇ ਕਹਿਣ ਤੇ ਦੋ ਹੋਰ ਸਾਥੀਆਂ ਸੰਦੀਪ ਸਿੰਘ ਦੀਪੂ ਅਤੇ ਸਤਪਾਲ ਸਿੰਘ ਵਾਸੀ ਰੂਦਰਪੁਰ (ਉਤਰਾਖੰਡ) ਨਾਲ ਮਿਲ ਕੇ ਸੈਂਟਰੋ ਕਾਰ ਚ ਵਾਰਦਾਤ ਨੂੰ ਅੰਜਾਮ ਦਿੱਤਾ।

ਹੋਰ ਪੜ੍ਹੋ: ਸੁਮੇਧ ਸੈਣੀ ਨੂੰ ਵੱਡੀ ਰਾਹਤ, ਜਾਣੋ ਕਿਸ ਮਾਮਲੇ ‘ਚ ਹਾਈ ਕੋਰਟ ਨੇ ਦਿੱਤੀ ਅਗਾਊਂ ਜ਼ਮਾਨਤ

ਇਹਨਾਂ ਲੁਟੇਰਿਆਂ ਵੱਲੋਂ ਕਾਰ 'ਤੇ ਜਾਅਲੀ ਨੰਬਰ ਲਾਇਆ ਹੋਇਆ ਸੀ। ਉਹਨਾਂ ਦੱਸਿਆ ਕਿ ਵਿਜੈ ਕੁਮਾਰ ਖਿਲਾਫ ਪਹਿਲਾਂ ਵੀ ਉਤਰਾਖੰਡ ਚ ਮੁਕਦਮਾ ਦਰਜ ਹੈ, ਜਿੱਥੇ ਉਸਦੀ ਮੁਲਾਕਾਤ ਜੇਲ ਵਿੱਚ ਸੰਦੀਪ ਅਤੇ ਸਤਪਾਲ ਨਾਲ ਹੋਈ ਸੀ, ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਹੋਰ ਵੀ ਕਈ ਵਾਅਦੇ ਖੁਲਾਸੇ ਹੋ ਸਕਦੇ ਹਨ।

-PTC News

  • Share