ਦੇਖੋ ਮਾਂ ਦੀ ਮਮਤਾ , ਔਰਤ ਨੇ ਖ਼ੁਦ ਜ਼ਖਮੀਂ ਹੋ ਕੇ ਆਪਣੇ ਬੱਚੇ ਦੀ ਬਚਾਈ ਜਾਨ

Khanna Road Accident , Mother Injured Save Life your child
ਦੇਖੋ ਮਾਂ ਦੀ ਮਮਤਾ ,  ਔਰਤ ਨੇ ਖ਼ੁਦ ਜ਼ਖਮੀਂ ਹੋ ਕੇ ਆਪਣੇ ਬੱਚੇ ਦੀ ਬਚਾਈ ਜਾਨ 

ਦੇਖੋ ਮਾਂ ਦੀ ਮਮਤਾ , ਔਰਤ ਨੇ ਖ਼ੁਦ ਜ਼ਖਮੀਂ ਹੋ ਕੇ ਆਪਣੇ ਬੱਚੇ ਦੀ ਬਚਾਈ ਜਾਨ:ਖੰਨਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਖੰਨਾ ਦੇ ਲਲਹੇੜੀ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਇੱਕ ਮਾਂ ਨੇ ਆਪਣੀ ਮਮਤਾ ਦਾ ਸਬੂਤ ਦਿੰਦਿਆਂ ਖੁਦ ਜ਼ਖਮੀਂ ਹੋ ਕੇ ਆਪਣੇ ਬੱਚੇ ਨੂੰ ਬਚਾਇਆ ਹੈ। ਇਸ ਔਰਤ ਦਾ ਨਾਂਅ ਅਮਰਜੋਤ ਕੌਰ ਦੱਸਿਆ ਜਾ ਰਿਹਾ ਹੈ।

Khanna Road Accident , Mother Injured Save Life your child
ਦੇਖੋ ਮਾਂ ਦੀ ਮਮਤਾ ,  ਔਰਤ ਨੇ ਖ਼ੁਦ ਜ਼ਖਮੀਂ ਹੋ ਕੇ ਆਪਣੇ ਬੱਚੇ ਦੀ ਬਚਾਈ ਜਾਨ

ਮਿਲੀ ਜਾਣਕਾਰੀ ਅਨੁਸਾਰ ਅਮਰਜੋਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਰੌਣੀ ਇਕ ਵਿਆਹ ਸਮਾਗਮ ‘ਚ ਹਿੱਸਾ ਲੈਣ ਉਪਰੰਤ ਮੋਟਰਸਾਈਕਲ ‘ਤੇ ਲੜਕੀ ਗੁਰਨੂਰ ਕੌਰ ਅਤੇ ਬੇਟੇ ਜਸ਼ਨਦੀਪ ਨਾਲ ਵਾਪਸ ਪਿੰਡ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਲਲਹੇੜੀ ਰੋਡ ਪੁਲ ‘ਤੇ ਚੜ੍ਹਨ ਲੱਗੇ ਤਾਂ ਇਸ ਦੌਰਾਨ ਸੜਕ ‘ਚ ਟੋਏ ਕਾਰਨ ਉਨ੍ਹਾਂ ਦੇ ਵਾਹਨ ਦਾ ਸੰਤੁਲਨ ਵਿਗੜ ਗਿਆ ਹੈ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

Khanna Road Accident , Mother Injured Save Life your child
ਦੇਖੋ ਮਾਂ ਦੀ ਮਮਤਾ ,  ਔਰਤ ਨੇ ਖ਼ੁਦ ਜ਼ਖਮੀਂ ਹੋ ਕੇ ਆਪਣੇ ਬੱਚੇ ਦੀ ਬਚਾਈ ਜਾਨ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪ੍ਰੇਮਿਕਾ ਦੇ ਚੱਕਰ ‘ਚ ਮਹਿਲਾ ਕਾਂਸਟੇਬਲ ਨਾਲ WhatsApp Chat ਕਰਦਾ ਰਿਹਾ ਲੁਟੇਰਾ , ਪੁਲਿਸ ਨੇ ਕੀਤਾ ਕਾਬੂ

ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ਤੋਂ ਪਹਿਲਾਂ ਉਕਤ ਔਰਤ ਨੇ ਸਾਢੇ ਪੰਜ ਮਹੀਨੇ ਦੇ ਆਪਣੇ ਬੱਚੇ ਨੂੰ ਗੋਦ ‘ਚ ਚੁੱਕਿਆ ਹੋਇਆ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਗੋਦ ‘ਚ ਚੁੱਕੇ ਜਸ਼ਨਦੀਪ ਨੂੰ ਸੱਟ ਲੱਗਣ ਤੋਂ ਬਚਾਉਣ ਲਈ ਮਾਂ ਨੇ ਆਪਣੀ ਬਾਂਹ ਨੂੰ ਢਾਲ ਬਣਾਉਂਦੇ ਹੋਏ ਬੇਟੇ ਨੂੰ ਬਚਾ ਲਿਆ ਹੈ। ਇਸ ਹਾਦਸੇ ‘ਚ ਉਸ ਦੀ ਬਾਂਹ ਦੀ ਹੱਡੀ ਵੀ ਟੁੱਟ ਗਈ, ਜਿਸ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।
-PTCNews