Thu, Apr 25, 2024
Whatsapp

ਪੰਜਾਬ ਦੇ ਸਮੂਹ ਕਿਸਾਨਾਂ ਦਾ ਅਪਮਾਨ ਕਰਨ ਬਦਲੇ ਖੱਟੜ ਪੰਜਾਬੀਆਂ ਤੋਂ ਮਾਫ਼ੀ ਮੰਗੇ - ਲਿਬਰੇਸ਼ਨ

Written by  Jagroop Kaur -- November 28th 2020 09:31 PM
ਪੰਜਾਬ ਦੇ ਸਮੂਹ ਕਿਸਾਨਾਂ ਦਾ ਅਪਮਾਨ ਕਰਨ ਬਦਲੇ ਖੱਟੜ ਪੰਜਾਬੀਆਂ ਤੋਂ ਮਾਫ਼ੀ ਮੰਗੇ - ਲਿਬਰੇਸ਼ਨ

ਪੰਜਾਬ ਦੇ ਸਮੂਹ ਕਿਸਾਨਾਂ ਦਾ ਅਪਮਾਨ ਕਰਨ ਬਦਲੇ ਖੱਟੜ ਪੰਜਾਬੀਆਂ ਤੋਂ ਮਾਫ਼ੀ ਮੰਗੇ - ਲਿਬਰੇਸ਼ਨ

ਮਾਨਸਾ, 28 ਨਵੰਬਰ, ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦੇ ਉਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਅਪਣੇ ਇਸ ਘਸੇ ਪਿੱਟੇ ਦੋਸ਼ ਨੂੰ ਦੁਹਰਾਇਆ ਹੈ ਕਿ ਪੰਜਾਬ ਦੇ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਦੀ ਹੱਲਾਸ਼ੇਰੀ ਕਾਰਨ ਹੀ ਸੰਘਰਸ਼ ਕਰ ਰਹੇ ਹਨ ਜਾਂ ਉਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਖਾਲਿਸਤਾਨ ਪੱਖੀ ਅਨਸਰ ਸ਼ਾਮਲ ਹਨ।ਲਿਬਰੇਸ਼ਨ ਪਾਰਟੀ ਦਾ ਕਹਿਣਾ ਹੈ ਕਿ ਇਹ ਦਹਾਕਿਆਂ ਤੋਂ ਆਧੁਨਿਕ ਤੇ ਵਿਗਿਆਨਕ ਢੰਗ ਨਾਲ ਖੇਤੀ ਕਰਦੇ ਆ ਰਹੇ ਪੰਜਾਬ ਦੇ ਉਨ੍ਹਾਂ ਸਮੂਹ ਕਿਸਾਨਾਂ ਦਾ ਘੋਰ ਅਪਮਾਨ ਹੈ| Haryana CM, deputy CM both promise to give state a 'stable, honest' govt |  India News - Times of India

ਗ੍ਰਹਿ ਮੰਤਰੀ ਤੇ ਪੁਲਿਸ ਮੁੱਖੀ ਖਿਲਾਫ ਦਰਜ ਕੀਤੇ ਜਾਣ

ਜਿੰਨ੍ਹਾਂ ਨੇ ਖੇਤੀ ਪੈਦਾਵਾਰ ਵਿੱਚ ਦਸ ਗੁਣਾਂ ਤੱਕ ਦਾ ਵਾਧਾ ਕਰਕੇ ਔਖੇ ਵੇਲੇ ਦੇਸ਼ ਦਾ ਖੁਰਾਕ ਸੰਕਟ ਹੱਲ ਕੀਤਾ ਸੀ। ਇੰੰਨ੍ਹਾਂ ਝੂਠਾਂ ਲਈ ਖੱਟੜ ਨੂੰ ਤੁਰੰਤ ਪੰਜਾਬ ਤੇ ਦੇਸ਼ ਦੇ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰਾਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਭਗਵੰਤ ਸਿੰਘ ਸਮਾਂਓ ਨੇ ਅਪਣੇ ਬਿਆਨ ਵਿੱਚ ਹਰਿਆਣਾ ਦੀ ਬੀਜੇਪੀ ਸਰਕਾਰ ਵਲੋਂ ਸੂਬੇ ਦੇ ਕਿਸਾਨ ਆਗੂਆਂ ਖਿਲਾਫ ਭੰਨ ਤੋੜ ਕਰਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਵਿੱਚ ਕੇਸ ਦਰਜ ਕਰਨ ਨੂੰ ਖੁੱਲੇਆਮ ਸੱਚ ਅਤੇ ਕਾਨੂੰਨ ਦਾ ਮਜ਼ਾਕ ਉਡਾਉਣਾ ਕਰਾਰ ਦਿੱਤਾ ਹੈ। Manohar Lal Khattar Haryana समाचार | पर नवीनतम समाचार Manohar Lal Khattar  Haryana ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਆ ਦੇ ਕੈਮਰਿਆਂ ਰਾਹੀਂ ਪੂਰੇ ਦੇਸ਼ ਤੇ ਦੁਨੀਆਂ ਦੀ ਜਨਤਾ ਨੇ ਵੇਖਿਆ ਹੈ ਕਿ ਪੂਰਨ ਸ਼ਾਤਮਈ ਢੰਗ ਨਾਲ ਦਿੱਲੀ ਵੱਲ ਜਾ ਰਹੇ ਕਿਸਾਨਾਂ ਦੇ ਰਸਤੇ ਰੋਕਣ ਲਈ ਕਰੋੜਾਂ ਰੁਪਏ ਖਰਚ ਕੇ ਖਾਹ ਮੁਖਾਹ ਸੜਕਾਂ ਉਤੇ ਬੈਰੀਕੇਡ ਲਾਉਣ, ਭਾਰੇ ਪੱਥਰ ਤੇ ਮਿੱਟੀ ਦੇ ਢੇਰ ਲਾਉਣ ਤੋਂ ਲੈ ਕੇ ਕੌਮੀ ਸ਼ਾਹਰਾਹਾਂ ਦੇ ਆਰ ਪਾਰ ਦਸ ਦਸ ਫੁੱਟ ਡੂੰਘੀਆਂ ਖਾਈਆਂ ਖੋਦਣ ਵਰਗੇ ਸਾਰੇ ਪੁੱਠੇ ਕੰਮ ਖੁਦ ਖੱਟੜ ਸਰਕਾਰ ਨੇ ਕੀਤੇ ਹਨ। ਸੋ ਪੁਲਿਸ ਕੇਸ ਕਿਸਾਨ ਆਗੂਆਂ ਖਿਲਾਫ਼ ਨਹੀਂ, ਬਲਕਿ ਹਰਿਆਣਾ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਪੁਲਿਸ ਮੁਖੀ ਖਿਲਾਫ ਦਰਜ ਕੀਤੇ ਜਾਣੇ ਬਣਦੇ ਹਨ। Farmers March LIVE updates: Farmers halt march towards Delhi, to continue  with protests at Delhi-Haryana border - india news - Hindustan Times ਲਿਬਰੇਸ਼ਨ ਆਗੂਆਂ ਨੇ ਮੋਦੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਹ ਅੰਦੋਲਨਕਾਰੀ ਕਿਸਾਨਾਂ ਨਾਲ ਤੁਰੰਤ ਗੱਲ ਕਰੇ ਅਤੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਹਾਲਤ ਨੂੰ ਆਮ ਵਰਗਾ ਬਣਾਉਣ ਲਈ ਹੋਰ ਦੇਰੀ ਨਾ ਕਰੇ। ਵਰਨਾ ਜੇ ਕਿਸਾਨਾਂ ਦਾ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸ ਦੇ ਲਈ ਮੋਦੀ ਸਰਕਾਰ ਹੀ ਪੂਰੀ ਤਰਾਂ ਜ਼ਿੰਮੇਵਾਰ ਹੋਵੇਗੀ।

Top News view more...

Latest News view more...