ਖੇਮਕਰਨ: ਖੇਡਦੇ ਸਮੇਂ ਛੱਪੜ ‘ਚ ਡਿੱਗੇ 2 ਮਾਸੂਮ ਬੱਚੇ, ਹੋਈ ਮੌਤ

kids
ਖੇਮਕਰਨ: ਖੇਡਦੇ ਸਮੇਂ ਛੱਪੜ 'ਚ ਡਿੱਗੇ 2 ਮਾਸੂਮ ਬੱਚੇ, ਹੋਈ ਮੌਤ

ਖੇਮਕਰਨ: ਖੇਡਦੇ ਸਮੇਂ ਛੱਪੜ ‘ਚ ਡਿੱਗੇ 2 ਮਾਸੂਮ ਬੱਚੇ, ਹੋਈ ਮੌਤ,ਖੇਮਕਰਨ: ਸਰਹੱਦੀ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਰੱਤੋਕੇ ‘ਚ ਛੱਪੜ ਦੀ ਸਾਫ਼ ਸਫਾਈ ਨਾ ਹੋਣ ਦੇ ਚੱਲਦੇ ਛੱਪੜਾਂ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਰਿਹਾ ਹੈ ਅਤੇ ਲੋਕ ਜਿਥੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਉੱਥੇ ਹੀ ਇਹ ਛੱਪੜ ਹੁਣ ਲੋਕਾਂ ਦੀ ਜਾਣ ਵੀ ਲੈ ਰਿਹਾ ਹੈ।ਲੋਕਾਂ ਦੇ ਘਰਾਂ ਬਾਹਰ ਖੜਾ ਛੱਪੜ ਦਾ ਪਾਣੀ ਅਤੇ ਇਸ ‘ਚ ਪਏ ਟੋਏ ਜਿਥੇ ਖੇਡਦੇ ਹੋਏ ਤਿੰਨ ਤਿੰਨ ਸਾਲ ਦੇ ਦੋ ਮਾਸੂਮ ਬੱਚੇ ਡੂੰਘੇ ਟੋਏ ‘ਚ ਡਿਗਣ ਕਰਕੇ ਮੌਤ ਦੇ ਮੂੰਹ ਵਿਚ ਚਲੇ ਗਏ ਜਿਸ ਕਾਰਨ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

kids
ਖੇਮਕਰਨ: ਖੇਡਦੇ ਸਮੇਂ ਛੱਪੜ ‘ਚ ਡਿੱਗੇ 2 ਮਾਸੂਮ ਬੱਚੇ, ਹੋਈ ਮੌਤ

ਜਾਣਕਰੀ ਮੁਤਾਬਕ ਮਰਨ ਵਾਲੇ ਮਾਸੂਮ ਬੱਚੇ ਆਪਸ ਵਿੱਚ ਮਸੇਰੇ ਭਰਾ ਸਨ, ਥਾਣਾ ਖੇਮਕਰਨ ਦੇ ਪਿੰਡ ਰੱਤੋਕੇ ਵਾਸੀ ਰਣਜੀਤ ਸਿੰਘ ਦੇ ਘਰ ਉਸਦੀ ਭੈਣ ਰਾਜਬੀਰ ਕੌਰ ਵਾਸੀ ਜ਼ੀਰਾ ਜ਼ਿਲਾ ਫਿਰੋਜ਼ਪੁਰ ਤੋਂ ਆਪਣੇ ਬੱਚਿਆਂ ਸਮੇਤ ਰਹਿਣ ਲਈ ਆਈ ਹੋਈ ਸੀ ਅਤੇ ਰਾਜਬੀਰ ਕੌਰ ਦਾ ਤਿੰਨ ਸਾਲ ਦਾ ਲੜਕਾ ਅਰਸਾਲ ਸਿੰਘ ਵੀ ਅਮਨਿੰਦਰ ਸਿੰਘ ਦੇ ਨਾਲ ਹੀ ਸੀ ਅਤੇ ਦੁਪਹਿਰ ਮੌਕੇ ਰਣਜੀਤ ਸਿੰਘ ਦਾ ਲੜਕਾ ਅਰਸਾਲ ਸਿੰਘ ਆਪਣੀ ਭੂਆ ਦੇ ਲੜਕੇ ਅਮਨਿੰਦਰ ਸਿੰਘ ਦੇ ਨਾਲ ਘਰ ਦੇ ਬਾਹਰ ਖੇਡ ਰਹੇ ਸਨ ਕਿ ਅਚਾਨਕ ਘਰ ਦੇ ਬਾਹਰ ਬਣੇ ਛੱਪੜ ਵਿੱਚ ਡਿੱਗ ਗਏ।

ਹੋਰ ਪੜ੍ਹੋ:ਇੰਡੋਨੇਸ਼ੀਆ ਦੇ ਪਾਪੁਆ ‘ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 50 ਲੋਕਾਂ ਦੀ ਮੌਤ

ਕਰੀਬ ਚਾਰ ਘੰਟੇ ਬਾਅਦ ਦੋਵਾਂ ਬੱਚਿਆਂ ਦੇ ਮ੍ਰਿਤਕ ਸਰੀਰ ਛੱਪੜ ਵਿੱਚ ਪਾਏ ਗਏ।ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਕਈ ਵਾਰ ਹਲਕਾ ਵਿਧਾਇਕ ਅਤੇ ਹੋਰ ਲੋਕਾਂ ਕੋਲੋਂ ਛੱਪੜ ਦੇ ਪਾਣੀ ਦੀ ਨਿਕਾਸੀ ਦਾ ਮੁੱਦਾ ਉਠਾ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਾਈ ਨਹੀਂ ਹੋਈ।

kids
ਖੇਮਕਰਨ: ਖੇਡਦੇ ਸਮੇਂ ਛੱਪੜ ‘ਚ ਡਿੱਗੇ 2 ਮਾਸੂਮ ਬੱਚੇ, ਹੋਈ ਮੌਤ

ਘਟਨਾ ਤੋਂ ਬਾਅਦ ਵੀ ਕੋਈ ਸਿਆਸੀ ਆਗੂ ਜਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਨਹੀਂ ਪੁੱਜਾ।ਇਸ ਮੌਕੇ ਤੇ ਥਾਣਾ ਮੁਖੀ ਖੇਮਕਰਨ ਪਰਮਜੀਤ ਕੁਮਾਰ ਘਟਨਾ ਸਥਾਨ ਤੇ ਪੁੱਜੇ ਤਾਂ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਕਾਰਵਾਈ ਕਰਨ ਤੋਂ ਮਨ੍ਹਾਂ ਕਰ ਦਿੱਤਾ।

-PTC News