Sat, Apr 20, 2024
Whatsapp

ਕਦੋਂ ਜਾਗੇਗੀ ਪੰਜਾਬ ਸਰਕਾਰ, ਕਰਜ਼ੇ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਇੱਕ ਹੋਰ ਅੰਨਦਾਤਾ ਉਤਰਿਆ ਮੌਤ ਦੇ ਘਾਟ

Written by  Jashan A -- June 09th 2019 12:37 PM
ਕਦੋਂ ਜਾਗੇਗੀ ਪੰਜਾਬ ਸਰਕਾਰ, ਕਰਜ਼ੇ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਇੱਕ ਹੋਰ ਅੰਨਦਾਤਾ ਉਤਰਿਆ ਮੌਤ ਦੇ ਘਾਟ

ਕਦੋਂ ਜਾਗੇਗੀ ਪੰਜਾਬ ਸਰਕਾਰ, ਕਰਜ਼ੇ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਇੱਕ ਹੋਰ ਅੰਨਦਾਤਾ ਉਤਰਿਆ ਮੌਤ ਦੇ ਘਾਟ

ਕਦੋਂ ਜਾਗੇਗੀ ਪੰਜਾਬ ਸਰਕਾਰ, ਕਰਜ਼ੇ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਇੱਕ ਹੋਰ ਅੰਨਦਾਤਾ ਉਤਰਿਆ ਮੌਤ ਦੇ ਘਾਟ,ਪੱਟੀ: ਕਰਜ਼ਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ ਦੇ ਨਾਅਰੇ ਨਾਲ ਸੱਤਾ ਵਿਚ ਆਈ ਸਰਕਾਰ ਵਲੋਂ ਕਿਸਾਨਾਂ ਦੀ ਸਾਰ ਨਾ ਲਏ ਜਾਣ ਕਰਕੇ ਆਏ ਦਿਨ ਕਿਸਾਨ ਖ਼ੁਦਕੁਸ਼ੀਆ ਕਰਨ ਲਈ ਮਜਬੂਰ ਹੋ ਰਹੇ ਹਨ। ਅਜਿਹਾ ਹੀ ਮਾਮਲਾ ਅੱਜ ਸਰਹੱਦੀ ਕਸਬਾ ਖੇਮਕਰਨ ਦੇ ਪਿੰਡ ਮਹਿੰਦੀਪੁਰ 'ਚ ਸਾਹਮਣੇ ਆਇਆ। ਜਿਥੇ 57 ਸਾਲਾਂ ਕਿਸਾਨ ਪ੍ਰਗਟ ਸਿੰਘ ਜਿਸ 'ਤੇ ਐਚਡੀਐਫਸੀ ਬੈਂਕ ਦਾ 6 ਲੱਖ 20 ਦਾ ਕਰਜ਼ਾ ਹੋਣ ਕਰਕੇ ਉਸਦੀ ਢਾਈ ਕਿੱਲੇ ਜ਼ਮੀਨ ਵੀ ਬੈਂਕ ਕੋਲ ਗਿਰਵੀ ਸੀ ਅਤੇ ਇਹ ਕਿਸਾਨ ਆਰਥਿਕ ਤੰਗੀ ਕਾਰਨ ਪਿਛਲੇ ਕਾਫੀ ਦਿਨਾ ਤੋਂ ਪ੍ਰੇਸ਼ਾਨ ਸੀ। ਹੋਰ ਪੜ੍ਹੋ:ਕੇਰਲ ‘ਚ ਭਾਰੀ ਤਬਾਹੀ ਤੋਂ ਬਾਅਦ ਅੱਜ ਮੁੜ ਤੋਂ ਖੁੱਲ੍ਹਣਗੇ ਸਕੂਲ-ਕਾਲਜ , ਬੱਚਿਆਂ ਨੇ ਪ੍ਰਾਥਨਾ ਕਰਕੇ ਕੀਤੀ ਸ਼ੁਰੂਆਤ ਜਿਸਦੇ ਚੱਲਦੇ ਬੀਤੀ ਸ਼ਾਮ ਇਸ ਕਿਸਾਨ ਨੇ ਅੱਜ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੈਂਕ ਵਲੋਂ ਪਿਛਲੇ ਕੁਝ ਦਿਨਾਂ ਨੂੰ ਉਨ੍ਹਾਂ ਘਰ ਮੁਲਾਜ਼ਮ ਭੇਜ ਕੇ ਪੈਸੇ ਵਾਪਿਸ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਜਿਸ ਕਰਕੇ ਪ੍ਰਗਟ ਸਿੰਘ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ ਅਤੇ ਅੱਜ ਉਸਨੇ ਜ਼ਹਿਰੀਲੀ ਚੀਜ਼ ਖਾਕੇ ਖ਼ੁਦਕੁਸ਼ੀ ਕਰ ਲਈ।ਇਸ ਮੌਕੇ ਕਿਸਾਨ ਆਗੂ ਸੁਰਜੀਤ ਸਿੰਘ ਭੂਰਾ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਨਾਲ ਝੂਠੇ ਵਾਅਦੇ ਕਰ ਉਨ੍ਹਾਂ ਦਾ ਮਜ਼ਾਕ ਉੱਡਾ ਰਹੀਆਂ ਹਨ। ਜਿਸਦੇ ਚੱਲਦੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। -PTC News


Top News view more...

Latest News view more...