Fri, Apr 19, 2024
Whatsapp

ਝੋਨੇ/ਬਾਸਮਤੀ 'ਚ ਬੂਟਿਆਂ ਦੇ ਟਿੱਡਿਆਂ/ਤੇਲੇ ਦੀ ਰੋਕਥਾਮ

Written by  Joshi -- September 24th 2017 05:03 PM -- Updated: September 24th 2017 05:47 PM
ਝੋਨੇ/ਬਾਸਮਤੀ 'ਚ ਬੂਟਿਆਂ ਦੇ ਟਿੱਡਿਆਂ/ਤੇਲੇ ਦੀ ਰੋਕਥਾਮ

ਝੋਨੇ/ਬਾਸਮਤੀ 'ਚ ਬੂਟਿਆਂ ਦੇ ਟਿੱਡਿਆਂ/ਤੇਲੇ ਦੀ ਰੋਕਥਾਮ

khetibaari nuskhe: jhone nu tidde ate tille to bachaun de nuskhe ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਝੋਨੇ/ਬਾਸਮਤੀ ਦੇ ਸਰਵੇਖਣ ਦੌਰਾਨ ਕੁੱਝ ਕੁ ਖੇਤਾਂ ਵਿੱਚ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵੇਖਿਆ ਹੈ। ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਅਤੇ ਭੂਰਾ ਟਿੱਡਾ (ਤੇਲਾ) ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ ਅਤੇ ਅਕਸਰ ਵਿਖਾਈ ਨਹੀਂ ਦਿੰਦੇ। khetibaari nuskhe: jhone nu tidde ate tille to bachaun de nuskheਇਨ•ਾਂ ਕੀੜਿਆਂ ਦੇ ਬੱਚੇ ਅਤੇ ਬਾਲਗ ਤਣੇ ਦੇ ਮੁੱਢਾਂ ਕੋਲ ਬੂਟਿਆਂ ਦਾ ਰਸ ਚੂਸਦੇ ਹਨ। ਸਿੱਟੇ ਵਜੋਂ ਬੂਟੇ ਦੇ ਪੱਤੇ ਉੱਪਰਲੇ ਸਿਰਿਆਂ ਵਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੋਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ। khetibaari nuskhe: jhone nu tidde ate tille to bachaun de nuskheਹਮਲੇ ਵਾਲਾ ਬੂਟਾ ਸੁੱਕਣ ਤੇ ਟਿੱਡੇ ਲਾਗਲੇ ਨਰੋਏ ਬੂਟਿਆਂ ਤੇ ਚਲੇ ਜਾਂਦੇ ਹਨ ਅਤੇ  ਇਸ ਤਰ•ਾਂ ਬੂਟੇ ਦੌਗੀਆਂ/ ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲੇ ਦੀ ਅਜਿਹੀ ਹਾਲਤ ਨੂੰ 'ਟਿੱਡੇ ਦਾ ਸਾੜ' ਕਹਿੰਦੇ ਹਨ। ਹਮਲਾ ਵੱਧਣ ਨਾਲ ਇਨ•ਾਂ ਦੌਗੀਆਂ/ ਧੌੜੀਆਂ ਦੇ ਘੇਰਿਆਂ ਦੇ ਖੇਤਰਫਲ ਵੀ ਵੱਧ ਜਾਂਦਾ ਹੈ ਅਤੇ ਜੇ ਕੀੜੇ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਕਈ ਵਾਰ ਹੋਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ। khetibaari nuskhe: jhone nu tidde ate tille to bachaun de nuskheਇਨ•ਾਂ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉੱਤੇ ਇਨ•ਾਂ ਦੀ ਹੋਂਦ ਬਾਰੇ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ ੨-੩ ਵਾਰ ਹਲਕਾ-ਹਲਕਾ ਥਾਪੜ• ਕੇ ਝਾੜੋ। ਜੇ ੫ ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਵਿਖਾਈ ਦੇਣ ਤਾਂ ੪੦ ਮਿ.ਲਿ. ਕੌਨਫੀਡੋਰ ੨੦੦ ਐਸ. ਐਲ./ ਕਰੋਕੋਡਾਈਲ ੧੭.੮ ਈ. ਸੀ. (ਇਮਿਡਾਕਲੋਪਰਿਡ)/ ਜਾਂ ੮੦੦ ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ ੨੫ ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ ੨੦ ਈ. ਸੀ. (ਕਲੋਰਪਾਈਰੀਫਾਸ) ਨੂੰ ੧੦੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ  ਛਿੜਕੋ। khetibaari nuskhe: jhone nu tidde ate tille to bachaun de nuskhe ਚੰਗੇ ਨਤੀਜ਼ਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ। khetibaari nuskhe: jhone nu tidde ate tille to bachaun de nuskheਸਿੰਥੈਟਿਕ ਪਰਿਥਰਾਇਡ ਜ਼ਹਿਰਾਂ (ਜਿਵੇਂ ਕਿ ਸਾਈਪਰਮੈਥਰਿਨ, ਲੈੰਮਡਾਸਿਆਲੋਥਰਿਨ, ਡੈਲਟਾਮੈਥਰਿਨ ਆਦਿ) ਦੀ ਵਰਤੋਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ, ਇਸ ਲਈ ਝੋਨੇ ਉੱਪਰ ਇਨ•ਾਂ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। —PTC News


Top News view more...

Latest News view more...