Tue, Apr 23, 2024
Whatsapp

ਪੰਚਕੂਲਾ ਦੇ ਸਕੂਲ 'ਚ ਬੱਚੇ ਨਾਲ ਹੋਈ ਕੁੱਟਮਾਰ

Written by  Joshi -- September 22nd 2017 09:13 AM
ਪੰਚਕੂਲਾ ਦੇ ਸਕੂਲ 'ਚ ਬੱਚੇ ਨਾਲ ਹੋਈ ਕੁੱਟਮਾਰ

ਪੰਚਕੂਲਾ ਦੇ ਸਕੂਲ 'ਚ ਬੱਚੇ ਨਾਲ ਹੋਈ ਕੁੱਟਮਾਰ

Kid beating: Panchkula school ch bache nal hoyi kutmaar ਪੰਚਕੂਲਾ: ਹਰਿਆਣਾ ਵਿਚ ਪੰਚਕੂਲਾ ਵਿਚ ਇਕ ਹੋਰ ਕੇਸ ਸਾਹਮਣੇ ਆਇਆ ਹੈ, ਜਦੋਂ ਇਕ ਨੌਂ ਸਾਲ ਦੇ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਇਕ ਸਰਕਾਰੀ ਸਕੂਲ ਦੇ ਟਾਇਲਟ ਵਿਚ ਲਾਕ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਬੁੱਧਵਾਰ ਨੂੰ ਐਫਆਈਆਰ ਦਰਜ ਕਰ ਲਈ ਗਈ ਸੀ। ਕਿਹਾ ਜਾ ਰਿਹਾ ਹੈ ਕਿ ਤੀਜੀ ਜਮਾਤ ਦੇ ਦੋ ਅਣਪਛਾਤੇ ਵਿਦਿਆਰਥੀਆਂ ਨੇ ਇਹ ਕਾਰਾ ਕੀਤਾ ਹੋ ਸਕਦਾ ਹੈ। Kid beating: Panchkula school ch bache nal hoyi kutmaarਪੁਲਿਸ ਅਫਸਰਾਂ ਨੇ ਪੀੜਤ ਦੇ ਪਿਤਾ ਦੀ ਸ਼ਿਕਾਇਤ 'ਤੇ ਸਕੂਲ ਪ੍ਰਸ਼ਾਸਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਲੜਕੇ ਦਾ ਪਿਤਾ, ਇਕ ਪ੍ਰਵਾਸੀ ਮਜ਼ਦੂਰ ਹੈ, ਜੋ ਪੰਚਕੂਲਾ ਦੇ ਸਨਅਤੀ ਖੇਤਰ ਵਿਚ ਅਭੇਪੁਰ ਪਿੰਡ ਵਿਚ ਰਹਿੰਦਾ ਹੈ। ਪਿਤਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਸਾਡਾ ਪੁੱਤਰ ਅਜੇ ਵੀ ਸਦਮੇ 'ਚ ਹੈ। ਉਹ ਆਪਣੀ ਪਿੱਠ ਅਤੇ ਸਿਰ ਵਿਚ ਦਰਦ ਬਾਰੇ ਸ਼ਿਕਾਇਤ ਕਰ ਰਿਹਾ ਹੈ।" ਹਾਲਾਂਕਿ ਬੱਚੇ ਦੀ ਹਾਲਤ ਸਥਿਰ ਦੱਸੀ ਗਈ ਹੈ, ਪਰ ਸੂਤਰਾਂ ਨੇ ਕਿਹਾ ਕਿ ਉਹ ਅਜੇ ਵੀ ਸਦਮੇ ਦੀ ਹਾਲਤ ਵਿਚ ਹੈ। Kid beating: Panchkula school ch bache nal hoyi kutmaarਲੜਕੇ ਨੇ ਪੁਲਸ ਨੂੰ ਕਿਹਾ ਹੈ ਕਿ ਉਸ 'ਤੇ ਦੋ ਲੜਲਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਹਨਾਂ ਨੇ ਉਸਦੇ ਸਿਰ 'ਤੇ ਸੋਟੀ ਮਾਰੀ ਸੀ, ਪਰ ਉਸਨੂੰ ਇਹ ਯਾਦ ਨਹੀ ਕਿ ਉਹ ਟਾਇਲਟ ਵਿੱਚ ਕਦੋਂ ਤੇ ਕਿਵੇਂ ਪਹੁੰਚਿਆ ਸੀ। ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ। ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਕ ਅਧਿਆਪਕ ਨੇ ਮੁੰਡੇ ਦੇ ਸਹਿਪਾਠੀਆਂ ਨੂੰ ਉਸ ਦੀ ਤਲਾਸ਼ ਕਰਨ ਲਈ ਭੇਜਿਆ ਜਦੋਂ ਉਹ ਵਾਪਸ ਨਹੀ ਪਰਤਿਆ ਨਹੀਂ। ਉਸ ਦੇ ਸਹਿਪਾਠੀਆਂ ਨੇ ਦੇਖਿਆ ਕਿ ਉਹ ਟਾਇਲਟ 'ਚ ਪਿਆ ਹੋਇਆ ਸੀ ਅਤੇ ਉਸ ਦੇ ਕੱਪੜੇ ਕਾਫੀ ਗੰਦੇ ਹੋਏ ਸਨ। Kid beating: Panchkula school ch bache nal hoyi kutmaarਲੜਕੇ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਸ ਦੀ ਪਤਨੀ ਆਪਣੇ ਪੁੱਤਰ ਨੂੰ ਲੈਣ ਲਈ ਸਕੂਲ ਗਈ ਤਾਂ ਉਹ ਇਹ ਦੇਖ ਕੇ ਹੈਰਾਨ ਹੋ ਗਈ ਕਿ ਬੱਚੇ ਦੇ ਕੱਪੜੇ ਬਦਲ ਦਿੱਤੇ ਗਏ ਸਨ। ਜਦੋਂ ਉਸ ਨੇ ਸਕੂਲ ਅਧਿਕਾਰੀਆਂ 'ਤੇ ਸਵਾਲ ਕੀਤਾ, ਤਾਂ ਉਹਨਾਂ ਨੇ ਉਸਨੂੰ ਬੱਚੇ ਦੀ ਉਲਟੀ ਨਾਲ ਲਿਬੜੀ ਹੋਈ ਯੂਨੀਫਾਰਮ ਦਿਖਾਈ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਵਾਰਦਾਤ ਕੀ ਸੀ ਅਤੇ ਕਿਵੇਂ ਹੋਈ ਸੀ। ਪਿਤਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸਕੂਲੀ ਪ੍ਰਸ਼ਾਸਨ ਮਾਮਲੇ ਨੂੰ ਢੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਦਕਿ ਕੈਮਰਿਆਂ ਨੂੰ ਹਾਲ ਹੀ ਵਿਚ ਸਕੂਲ 'ਚ ਲਗਾਇਆ ਗਿਆ ਸੀ ਪਰ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਸਨ। "ਬੁੱਧਵਾਰ ਨੂੰ, ਅਸੀਂ ਸਕੂਲ ਦੇ ਅਧਿਕਾਰੀਆਂ ਕੋਲ ਪਹੁੰਚ ਕੀਤੀ। ਸੇ ਵੀ ਸਟਾਫ ਨੇ ਸਾਨੂੰ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਅਤੇ ਸਾਨੂੰ ਟਾਇਲਟ ਦੇ ਆਲੇ ਦੁਆਲੇ ਦੇ ਸੀਸੀਟੀਵੀ ਫੁਟੇਜ ਦਾ ਮੁਆਇਨਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ।" Kid beating: Panchkula school ch bache nal hoyi kutmaar ਸੈਕਟਰ ੧੪ ਦੇ ਐਸਐਚਓ ਇੰਸਪੈਕਟਰ ਸਤੀਸ਼ ਕੁਮਾਰ ਨੇ ਕਿਹਾ ਕਿ ਲੜਕੇ ਦਾ ਬਿਆਨ ਡਿਊਟੀ ਮੈਜਿਸਟ੍ਰੇਟ ਸਾਹਮਣੇ ਦਰਜ ਕੀਤਾ ਗਿਆ ਹੈ। "ਸਾਨੂੰ ਵੀ ਉਸ ਦੀ ਮੈਡੀਕਲ ਜਾਂਚ ਕਰਵਾਉਣੀ ਪਈ ਹੈ, ਜਾਂਚ ਪੜਤਾਲ ਚੱਲ ਰਹੀ ਹੈ ਅਸੀਂ ਵੀਰਵਾਰ ਨੂੰ ਸਕੂਲ ਜਾਵਾਂਗੇ।" —PTC News


  • Tags

Top News view more...

Latest News view more...