ਮੁੱਖ ਖਬਰਾਂ

ਛੱਤੀਸਗੜ੍ਹ 'ਚ ਅਗਵਾ ਕੋਬਰਾ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਨੂੰ ਲਿਆਂਦਾ ਗਿਆ ਸੀਆਰਪੀਐਫ ਦੇ ਕੈਂਪ ਬੀਜਾਪੁਰ

By Jagroop Kaur -- April 08, 2021 7:37 pm -- Updated:April 08, 2021 7:38 pm

ਬੀਤੇ ਦਿਨੀਂ ਛੱਤੀਸਗੜ੍ਹ ਵਿਖੇ ਨਕਸਲਿਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਦਾ ਮੁਕਾਬਲਾ ਕਰਦੇ ਹੋਏ 22 ਜਵਾਨ ਸ਼ਹੀਦ ਹੋ ਗਏ ਸਨ ਅਤੇ 31 ਹੋਰ ਜ਼ਖਮੀ ਸਨ। ਜਦਕਿ ਇਕ ਲਾਪਤਾ ਸੀ। ਲਾਪਤਾ ਜਵਾਨ ਰਾਕੇਸ਼ਵਰ ਸਿੰਘ ਨੂੰ ਨਕਸਲੀਆਂ ਨੇ ਅਗਵਾ ਕਰ ਲਿਆ ਸੀ। ਉਥੇ ਹੀ ਅੱਜ ਇਸ ਮਾਮਲੇ 'ਚ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਇਸ ਜਵਾਨ ਨੂੰ ਅੱਜ ਯਾਨੀ ਕਿ ਵੀਰਵਾਰ ਨੂੰ ਨਕਸਲੀਆਂ ਨੇ ਛੱਡ ਦਿੱਤਾ ਹੈ। ਦਸਣਯੋਗ ਹੈ ਕਿ ਰਾਕੇਸ਼ਵਰ ਕੋਬਰਾ ਬਟਾਲੀਅਨ ’ਚ ਤਾਇਨਾਤ ਹੈ|Chhattisgarh Naxal attack: Maoists say CoBRA jawan in their custody, set conditions for release

Also Read | Coronavirus Punjab: Captain Amarinder Singh announces new curbs; night curfew in whole state

ਜਿਸ ਨੂੰ ਨਕਸਲੀਆਂ ਨੇ ਅਗਵਾ ਕੀਤਾ ਹੋਇਆ ਸੀ। ਬੀਤੇ ਦਿਨੀਂ ਨਕਸਲੀਆਂ ਨੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਸਾਡੇ ਕਬਜ਼ੇ ਵਿਚ ਹੈ। ਜਿਸ ਤੋਂ ਬਾਅਦ ਜਵਾਨ ਦੇ ਬਚਾਅ ਲਈ ਉਸ ਦੀ ਛੋਟੀ ਜਿਹੀ ਬੱਚੀ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿਚ ਉਹ ਨਕਸਲੀਆਂ ਤੋਂ ਗੁਹਾਰ ਲਗਾ ਰਹੀ ਹੈ ਕਿ ਉਸ ਦੇ ਪਿਤਾ ਨੂੰ ਛੱਡ ਦਿੱਤਾ ਜਾਵੇ।

Also Read | Coronavirus Punjab: Captain Amarinder Singh announces new curbs; night curfew in whole state

ਰਾਕੇਸ਼ਵਰ ਸਿੰਘ ਮਨਹਾਸ ਨਾਂ ਦਾ ਜਵਾਨ ਲਾਪਤਾ ਸੀ। ਕਰੀਬ 400 ਨਕਸਲੀਆਂ ਦੇ ਸਮੂਹ ਨੇ 700 ਜਵਾਨਾਂ ਨੂੰ ਜੂਨਾਗੁੜਾ ਦੀਆਂ ਪਹਾੜੀਆਂ ਕੋਲ ਘੇਰ ਕੇ ਤਿੰਨੋਂ ਪਾਸਿਓਂ ਗੋਲੀਬਾਰੀ ਕੀਤੀ ਸੀ। ਜਵਾਨਾਂ ਨੇ ਬਹੁਤ ਹੀ ਸਾਹਸ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਇਹ ਮੁਕਾਬਲਾ ਕਰੀਬ 5 ਘੰਟੇ ਤੱਕ ਚੱਲਿਆ।Chhattisgarh Naxal attack: Maoists say CoBRA jawan in their custody, set conditions for release

ਹੁਣ ਜਵਾਨ ਦੇ ਰਿਹਾਅ ਹੋਣ ਦੀ ਖਬਰ ਤੋਂ ਬਾਅਦ ਜਿਥੇ ਪਰਿਵਾਰ ਚ ਖੁਸ਼ੀ ਹੈ , ਜਵਾਨ ਨੂੰ ਸਿਹਤ ਸੰਭਲ ਲਈ ਡਾਕਟਰਾਂ ਦੀ ਜਾਂਚ ਵਿਚ ਰਖਿਆ ਗਿਆ ਹੈ। ਉਥੇ ਹੀ ਪੁਲਿਸ ਅਤੇ ਫੌਜ ਅੱਗੇ ਦੀ ਕਾਰਵਾਈ ਲਈ ਜਾਂਚ ਵੀ ਕਰ ਰਹੀ ਹੈ , ਤਾਂ ਜੋ ਨਕਸਲਿਆਂ ਦੇ ਅਗਲੇ ਮਨਸੂਬਿਆਂ ਦਾ ਪਤਾ ਲਗਾਉਣ ਲਈ ਉਹਨਾਂ 'ਤੇ ਨਜ਼ਰ ਰੱਖ ਸਕੇ|

Click here to follow PTC News on Twitter

  • Share