ਉੱਤਰੀ ਕੋਰੀਆ ਦੇ "ਤਾਨਾਸ਼ਾਹ" ਕਿਮ ਜੋਂਗ-ਉਨ ਦੀ ਹਾਲਤ ਹੈ ਗੰਭੀਰ ! ਸਾਊਥ ਕੋਰੀਆ ਨੇ ਖ਼ਬਰਾਂ ਨੂੰ ਨਕਾਰਿਆ

By Kaveri Joshi - April 21, 2020 5:04 pm

ਉੱਤਰੀ ਕੋਰੀਆ: ਉੱਤਰੀ ਕੋਰੀਆ ਦੇ "ਤਾਨਾਸ਼ਾਹ" ਕਿਮ ਜੋਂਗ-ਉਨ ਦੀ ਹਾਲਤ ਹੈ ਗੰਭੀਰ ! ਸਾਊਥ ਕੋਰੀਆ ਨੇ ਖ਼ਬਰਾਂ ਨੂੰ ਨਕਾਰਿਆ: ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ-ਉਨ ਦੀ ਹਾਲਤ ਨੂੰ ਲੈ ਕੇ ਖ਼ਬਰ ਮਿਲੀ ਹੈ ਕਿ ਉਹਨਾਂ ਦੀ ਹਾਰਟ ਸਰਜਰੀ ਹੋਣ ਤੋਂ ਬਾਅਦ ਸਿਹਤ ਦੀ ਸਥਿਤੀ ਕੁਝ ਬਹੁਤੀ ਵਧੀਆ ਨਹੀਂ ਹੈ । ਮਿਲੀ ਜਾਣਕਾਰੀ ਮੁਤਾਬਿਕ ਕਿਮ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਇੱਕ ਅਮਰੀਕੀ ਅਧਿਕਾਰੀ ਦੇ ਇੱਕ ਮੀਡੀਆ ਏਜੰਸੀ ਨੂੰ ਦੱਸੇ ਅਨੁਸਾਰ , ਅਮਰੀਕਾ ਇੰਟੈਲੀਜੈਂਸ ਇਸ ਗੱਲ ਦੀ ਪੜਤਾਲ ਕਰ ਰਿਹਾ ਹੈ ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਸਰਜਰੀ ਤੋਂ ਬਾਅਦ ਗੰਭੀਰ ਹਾਲਤ 'ਚ ਹਨ , ਜਦਕਿ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਗੰਭੀਰ ਰੂਪ ਨਾਲ ਬਿਮਾਰ ਹੋਣ ਦੀਆਂ ਖ਼ਬਰਾਂ ਠੀਕ ਨਹੀਂ ਹਨ ।

ਮਿਲੀ ਜਾਣਕਾਰੀ ਅਨੁਸਾਰ ਕਿਮ ਹਾਲ ਹੀ ਵਿੱਚ 15 ਅਪ੍ਰੈਲ ਨੂੰ ਆਪਣੇ ਦਾਦਾ ਜੀ ਦੇ ਜਨਮ ਦਿਨ ਮੌਕੇ ਹਾਜ਼ਰ ਨਹੀਂ ਸਨ , ਜਿਸ ਕਾਰਨ ਉਹਨਾਂ ਦੀ ਤੰਦਰੁਸਤੀ ਨੂੰ ਲੈ ਕੇ ਕਿਆਫ਼ੇ ਲਗਾਏ ਜਾ ਰਹੇ ਹਨ , ਪਰ ਸੂਤਰਾਂ ਮੁਤਾਬਿਕ ਉਹਨਾਂ ਨੂੰ ਕੁਝ ਦਿਨ ਪਹਿਲਾਂ ਇੱਕ ਸਰਕਾਰੀ ਮੀਟਿੰਗ ਵਿੱਚ ਵੇਖਿਆ ਗਿਆ ਸੀ। ਇਕ ਹੋਰ ਅਮਰੀਕੀ ਅਧਿਕਾਰੀ ਅਨੁਸਾਰ ਕਿਮ ਦੀ ਸਿਹਤ ਬਾਰੇ ਚਿੰਤਾਵਾਂ ਜਾਇਜ਼ ਹਨ , ਪਰ ਇਸ ਗੰਭੀਰਤਾ ਦਾ ਮੁਲਾਂਕਣ ਕਰਨਾ ਥੋੜਾ ਮੁਸ਼ਕਲ ਹੈ ਕਿ ਕੀ ਕਿਮ ਸੱਚਮੁੱਚ ਹੀ ਐਨੇ ਬਿਮਾਰ ਹਨ ।

ਕਿਹਾ ਜਾ ਰਿਹਾ ਹੈ ਕਿ ਸਿਓਲ ਦੇ ਰਾਸ਼ਟਰਪਤੀ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਕਿਮ ਦੇ ਬਿਮਾਰ ਹੋਣ ਦਾ ਉੱਤਰੀ ਕੋਰੀਆ ਵੱਲੋਂ ਕੋਈ ਸੰਕੇਤ ਨਹੀਂ ਮਿਲਿਆ ਹੈ । ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਗੰਭੀਰ ਰੂਪ 'ਚ ਬਿਮਾਰ ਹਨ। ਫ਼ਿਲਹਾਲ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਕੀ ਅਮਰੀਕੀ ਮੀਡਿਆ ਨੇ ਜੋ ਦਾਅਵਾ ਕੀਤਾ ਹੈ ਉਹ ਸੱਚ ਹੈ ਕਿ ਨਹੀਂ ! ਕੀ ਹਕੀਕਤ 'ਚ ਤਾਨਾਸ਼ਾਹ ਕਿਮ ਜੋਂਗ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਹਨ ? ਦੱਖਣੀ ਕੋਰਿਆਈ ਸਰਕਾਰ ਅਮਰੀਕੀ ਮੀਡਿਆ ਦੀਆਂ ਇਹਨਾਂ ਖ਼ਬਰਾਂ ਦੀ ਜਾਂਚ ਕਰ ਰਹੀ ਹੈ ।

adv-img
adv-img