ਹੋਰ ਖਬਰਾਂ

ਖੁਸਰਿਆਂ ਨੇ ਭਰੇ ਬਜ਼ਾਰ ਵਿੱਚ ਨਕਲੀ ਕਿੰਨਰ ਦਾ ਚਾੜਿਆ ਕੁਟਾਪਾ, ਜਾਣੋਂ ਪੂਰਾ ਮਾਮਲਾ

By Shanker Badra -- July 24, 2020 3:07 pm -- Updated:Feb 15, 2021

ਖੁਸਰਿਆਂ ਨੇ ਭਰੇ ਬਜ਼ਾਰ ਵਿੱਚ ਨਕਲੀ ਕਿੰਨਰ ਦਾ ਚਾੜਿਆ ਕੁਟਾਪਾ, ਜਾਣੋਂ ਪੂਰਾ ਮਾਮਲਾ:ਨਾਭਾ : ਅੱਜ ਦੀ ਨੌਜਵਾਨ ਪੀੜੀ ਸਫਲਤਾ ਤਾਂ ਪ੍ਰਾਪਤ ਕਰਨਾ ਚਾਹੁੰਦੀ ਹੈ ਪਰ ਉਨ੍ਹਾਂ ਨੂੰ ਮਿਹਨਤ ਕਰਨਾ ਜ਼ਿਆਦਾ ਪਸੰਦ ਨਹੀਂ। ਉਹ ਵੱਖ -ਵੱਖ ਤਰੀਕਿਆਂ ਨਾਲ ਪੈਸੇ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਗ਼ਲਤ ਰਾਹਾਂ ਨੂੰ ਚੁਣਦੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਨਾਭਾ ਤੋਂ ਸਾਹਮਣੇ ਆਇਆ ਹੈ।

ਖੁਸਰਿਆਂ ਨੇ ਭਰੇ ਬਜ਼ਾਰ ਵਿੱਚ ਨਕਲੀ ਕਿੰਨਰ ਦਾ ਚਾੜਿਆ ਕੁਟਾਪਾ, ਜਾਣੋਂ ਪੂਰਾ ਮਾਮਲਾ

ਜਿੱਥੇ ਇਕ ਨੌਜਵਾਨ ਸੂਟ ਪਾ ਕੇ ਖੁਸਰਾ ਬਣ ਕੇ ਲੋਕਾਂ ਕੋਲੋਂ ਵਧਾਈ ਮੰਗ ਰਿਹਾ ਸੀ ਪਰ ਉਸ ਸਮੇਂ ਉਕਤ ਨੌਜਵਾਨ ਦਾ ਭਾਂਡਾ ਭੰਨਿਆ ਗਿਆ ,ਜਦੋਂ ਅਸਲੀ ਕਿੰਨਰਾਂ ਨੇ ਭਰੇ ਬਜ਼ਾਰ ਦੇ ਵਿੱਚ ਨਕਲੀ ਖੁਸਰੇ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਅਸਲੀ ਖੁਸਰਿਆਂ ਨੇ ਇਸ ਨਕਲੀ ਖੁਸਰੇ ਦਾ ਭਰੇ ਬਾਜ਼ਾਰ 'ਚ ਰੱਜ ਕੇ ਕੁਟਾਪਾ ਚਾੜ੍ਹਿਆ ਹੈ।

ਖੁਸਰਿਆਂ ਨੇ ਭਰੇ ਬਜ਼ਾਰ ਵਿੱਚ ਨਕਲੀ ਕਿੰਨਰ ਦਾ ਚਾੜਿਆ ਕੁਟਾਪਾ, ਜਾਣੋਂ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਇਹ ਘਟਨਾ ਨਾਭਾ ਦੇ ਬੌੜਾਂ ਗੇਟ ਮੁੱਖ ਬਾਜ਼ਾਰ 'ਚ ਵਾਪਰੀ ਹੈ ,ਜਿੱਥੇ ਅਸਲੀ ਖੁਸਰਿਆਂ ਨੇ ਨਕਲੀ ਖੁਸਰੇ ਨੂੰ ਸੜਕ 'ਤੇ ਘੜੀਸ-ਘੜੀਸ ਕੇ ਥੱਪੜਾਂ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਹੈ। ਅਸਲੀ ਖੁਸਰਿਆਂ ਦਾ ਦੋਸ਼ ਹੈ ਕਿ ਇਹ ਨਕਲੀ ਖੁਸਰਾ ਬਣ ਕੇ ਲੋਕਾਂ ਕੋਲੋਂ ਵਧਾਈਆਂ ਲੈ ਕੇ ਰਿਹਾ ਹੈ ,ਜਿਸ ਨਾਲ ਸਾਡੀ ਰੋਜ਼ੀ-ਰੋਟੀ 'ਤੇ ਲੱਤ ਮਾਰ ਰਿਹਾ ਹੈ। ਉਸ ਨੂੰ ਰੰਗੇ ਹੱਥੀਂ ਫ਼ੜਿਆ ਹੈ। ਜਿਸ ਤੋਂ ਬਾਅਦ ਨਕਲੀ ਖੁਸਰਾ ਭੱਜ ਗਿਆ ਹੈ।

ਖੁਸਰਿਆਂ ਨੇ ਭਰੇ ਬਜ਼ਾਰ ਵਿੱਚ ਨਕਲੀ ਕਿੰਨਰ ਦਾ ਚਾੜਿਆ ਕੁਟਾਪਾ, ਜਾਣੋਂ ਪੂਰਾ ਮਾਮਲਾ

ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਹਿਲਾਂ ਵੀ ਨਕਲੀ ਖੁਸਰਾ ਬਣ ਕੇ ਵਧਾਈਆਂ ਮੰਗਦਾ ਫ਼ੜਿਆ ਗਿਆ ਸੀ ਅਤੇ ਇਸ ਨੇ ਨਾਭਾ ਕੋਤਵਾਲੀ ਵਿਖੇ ਲਿਖਤੀ ਰੂਪ 'ਚ ਮੁਆਫੀ ਮੰਗੀ ਸੀ ਅਤੇ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਾ ਕਰਨ ਦਾ ਦਾਅਵਾ ਵੀ ਕੀਤਾ ਸੀ ਪਰ ਇਹ ਅਜੇ ਵੀ ਨਕਲੀ ਕਿੰਨਰ ਬਣਾ ਕੇ ਲੋਕਾਂ ਦੇ ਘਰਾਂ 'ਚ ਜਾ ਰਿਹਾ ਹੈ ,ਜਿੱਥੇ ਅਸੀਂ ਵਧਾਈ ਲੈਣ ਜਾਂਦੇ ਹਾਂ। ਓਧਰ ਨਾਭਾ ਪੁਲਿਸ ਵੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews