ਪਟਿਆਲਾ ‘ਚ ਕਿੰਨਰਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ, ਚੱਲੇ ਘਸੁੰਨ ਮੁੱਕੇ

kinner fight In Patiala Many Injurd

ਪਟਿਆਲਾ: ਪਟਿਆਲਾ ਦੇ ਅਨੰਦ ਨਗਰ ‘ਚ ਕਿੰਨਰਾਂ ਦੇ ਆਪਸ ‘ਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਘਟਨਾ ‘ਚ ਕਈ ਕਿੰਨਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਨਕਲੀ ਕਿੰਨਰ ਵਧਾਈਆਂ ਇਕੱਠੀਆਂ ਕਰਦੇ ਆ ਰਹੇ ਹਨ, ਜਿਸ ਤੋਂ ਰੋਕਣ ‘ਤੇ ਨਕਲੀ ਕਿੰਨਰ ਨੇ ਕਿੰਨਰਾਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ।

ਕਿੰਨਰਾਂ ਦੇ ਇਕ ਗਰੁੱਪ ਨੇ ਦੱਸਿਆ ਕਿ ਜਦੋਂ ਉਹ ਅਨੰਦ ਨਗਰ ਵਿਚ ਵਧਾਈ ਲੈਣ ਪਹੁੰਚੇ ਤਾਂ ਉੱਥੇ ਉਨ੍ਹਾਂ ਉੱਪਰ ਨਕਲੀ ਕਿੰਨਰਾਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਜ਼ਖਮੀ ਹੋਏ ਅਤੇ ਹੁਣ ਆਪਣੇ ਇਲਾਜ ਲਈ ਰਜਿੰਦਰਾ ਹਸਪਤਾਲ ਪਹੁੰਚੇ।

ਹੋਰ ਪੜ੍ਹੋ:ਵੀਡੀਓ ਕਾਲ ਨੇ ਪਾਇਆ ਪੰਗਾ ,ਨੌਜਵਾਨ ਪਹੁੰਚਿਆ ਹਸਪਤਾਲ

ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਕਲੀ ਕਿੰਨਰਾਂ ‘ਤੇ ਕਾਰਵਾਈ ਕੀਤੀ ਜਾਵੇ।ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News