550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਇਨਾਮੀ ਕਵੀ ਦਰਬਾਰ 26 ਜੁਲਾਈ ਨੂੰ ਕੀਰਤਪੁਰ ਸਾਹਿਬ ਵਿਖੇ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਇਨਾਮੀ ਕਵੀ ਦਰਬਾਰ 26 ਜੁਲਾਈ ਨੂੰ ਕੀਰਤਪੁਰ ਸਾਹਿਬ ਵਿਖੇ,ਅੰਮ੍ਰਿਤਸਰ: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ੋਨਾਂ ਵਿੱਚ ਇਨਾਮੀ ਕਵੀ ਦਰਬਾਰ ਕਰਵਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਪਹਿਲਾ ਇਨਾਮੀ ਕਵੀ ਦਰਬਾਰ 26 ਜੁਲਾਈ ਨੂੰ ਗੁਰਦੁਆਰਾ ਸ਼ੀਸ਼ ਮਹਿਲ, ਕੀਰਤਪੁਰ ਸਾਹਿਬ ਵਿਖੇ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਹ ਪਹਿਲਾਂ ਇਹ ਕਵੀ ਦਰਬਾਰ 28 ਜੁਲਾਈ ਨੂੰ ਰੱਖਿਆ ਗਿਆ ਸੀ ਜੋ ਹੁਣ ਹੁਣ 26 ਜੁਲਾਈ 2019 ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਕਵੀਆਂ ਦੀਆਂ ਕਵਿਤਾਵਾਂ ਧਰਮ ਪ੍ਰਚਾਰ ਕਮੇਟੀ ਪਾਸ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਨੂੰ ਵਾਚਣ ਮਗਰੋਂ 31 ਕਵਿਤਾਵਾਂ ਚੁਣੀਆਂ ਜਾਣਗੀਆਂ ਅਤੇ ਇਹੀ ਇਨਾਮੀ ਕਵੀ ਦਰਬਾਰ ਸਮੇਂ ਪੇਸ਼ ਕੀਤੀਆਂ ਜਾਣਗੀਆਂ।

ਹੋਰ ਪੜ੍ਹੋ: ਉਧਾਰ ਦਿੱਤੇ 10 ਹਜ਼ਾਰ ਰੁਪਏ ਮੰਗਣ ‘ਤੇ ਨੌਜਵਾਨ ਦੀ ਛਾਤੀ ਵਿਚ ਚਾਕੂ ਮਾਰਕੇ ਮੌਤ ਦੇ ਘਾਟ ਉਤਾਰਿਆ

ਉਨ੍ਹਾਂ ਦੱਸਿਆ ਕਿ ਪਹਿਲੇ ਜੋਨਲ ਇਨਾਮੀ ਕਵੀਰ ਦਰਬਾਰ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜੌੜਾਸਿੰਘਾ ਨੇ ਦੱਸਿਆ ਕਿ ਵੱਖ-ਵੱਖ ਜੋਨਲ ਕਵੀ ਮੁਕਾਬਲਿਆਂ ਮਗਰੋਂ ਮੁੱਖ ਕਵੀ ਦਰਬਾਰ 9 ਨਵੰਬਰ 2019 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਹੋਵੇਗਾ। ਇਨ੍ਹਾਂ ਕਵੀ ਦਰਬਾਰਾਂ ਵਿੱਚ ਕਵੀਆਂ ਦਾ ਢੁੱਕਵਾਂ ਮਾਣ-ਸਨਮਾਨ ਕੀਤਾ ਜਾਵੇਗਾ।

-PTC News