5 ਸਤੰਬਰ ਨੂੰ ਮੁਜ਼ੱਫਰਨਗਰ 'ਚ ਕਿਸਾਨ ਮਹਾਂਪੰਚਾਇਤ ,ਪੰਜਾਬ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਰਵਾਨਾ

By Shanker Badra - September 04, 2021 4:09 pm

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ 5 ਸਤੰਬਰ ਨੂੰ UP ਦੇ ਮੁਜ਼ੱਫਰਨਗਰ 'ਚ ਕਿਸਾਨ ਮਹਾਂਪੰਚਾਇਤ ਕੀਤੀ ਜਾ ਰਹੀ ਹੈ। ਇਸ ਕਿਸਾਨ ਮਹਾਂਪੰਚਾਇਤ ਦੇ ਲਈ ਕਿਸਾਨਾਂ ਵਿੱਚ ਕਾਫ਼ੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੇ ਪੰਜਾਬ ਤੋਂ ਵੱਡੇ ਕਾਫ਼ਲੇ ਮਹਾਂਪੰਚਾਇਤ ਦਾ ਹਿੱਸਾ ਬਣਨ ਲਈ ਪੰਜਾਬ ਤੋਂ ਰਵਾਨਾ ਹੋ ਰਹੇ ਹਨ।

5 ਸਤੰਬਰ ਨੂੰ ਮੁਜ਼ੱਫਰਨਗਰ 'ਚ ਕਿਸਾਨ ਮਹਾਂਪੰਚਾਇਤ ,ਪੰਜਾਬ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਰਵਾਨਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੇਂ ਨਿਰਦੇਸ਼ ਕੀਤੇ ਜਾਰੀ , ਪੜ੍ਹੋ ਨਵੀਆਂ ਹਦਾਇਤਾਂ

ਅੱਜ ਤਲਵੰਡੀ ਸਾਬੋ ਤੋਂ ਬੀਕੇਯੂ ਏਕਤਾ ਉਗਰਾਹਾਂ ਦਾ ਇੱਕ ਜਥਾ ਮੁਜ਼ੱਫਰਨਗਰ 'ਚ ਕਿਸਾਨ ਮਹਾਂਪੰਚਾਇਤ ਲਈ ਰਵਾਨਾ ਹੋਇਆ ਹੈ। ਇਸ ਜਥੇ ਨੇ ਰਵਾਨਾ ਹੋਣ ਤੋਂ ਪਹਿਲਾ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਰੇਬਾਜੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ ਦੇ ਕਿਸਾਨਾਂ ਵਿੱਚ ਕਿਸਾਨ ਮਹਾਂਪੰਚਾਇਤ ਲਈ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਪੰਜਾਬ ਵਿੱਚ ਬੀਕੇਯੂ ਉਗਰਾਹਾਂ ਵੱਲੋਂ ਢਾਈ ਸੋ ਬੱਸ ਇਸ ਕਿਸਾਨ ਮਹਾਂਪੰਚਾਇਤ ਵਿੱਚ ਜਾ ਰਹੀ ਹੈ।

5 ਸਤੰਬਰ ਨੂੰ ਮੁਜ਼ੱਫਰਨਗਰ 'ਚ ਕਿਸਾਨ ਮਹਾਂਪੰਚਾਇਤ ,ਪੰਜਾਬ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਰਵਾਨਾ

ਸੰਗਰੂਰ ਤੋਂ ਵੀ ਮੁਜ਼ੱਫਰਨਗਰ 'ਚ ਕਿਸਾਨ ਮਹਾਂਪੰਚਾਇਤ ਲਈ ਕਿਸਾਨਾਂ ਦੀਆਂ 100 ਬੱਸਾਂ ਦਾ ਕਾਫ਼ਲਾ ਰਵਾਨਾ ਹੋਵੇਗਾ। ਇਸ ਦੇ ਲਈ ਵੱਡੀ ਤਦਾਦ ਦੇ ਵਿਚ ਕਿਸਾਨ ਇਕੱਠੇ ਹੋ ਰਹੇ ਹਨ। ਟੋਲ ਪਲਾਜ਼ਾ ਕਾਲਾਝਾੜ ਤੋਂ ਬੱਸਾਂ ਰਵਾਨਾ ਹੋਣਗੀਆਂ। ਕਿਸਾਨਾਂ ਦਾ ਕਹਿਣਾ ਹੈ ਕਿ ਯੂਪੀ ਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਜ਼ੱਫਰਨਗਰ ਦਾ ਵਿਸ਼ਾਲ ਇਕੱਠ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗਾ। ਜਿਸ ਦੇ ਲਈ ਲੱਖਾਂ ਦੀ ਤਦਾਦ ਵਿਚ ਕਿਸਾਨ ਪਹੁੰਚ ਰਹੇ ਹਨ।

5 ਸਤੰਬਰ ਨੂੰ ਮੁਜ਼ੱਫਰਨਗਰ 'ਚ ਕਿਸਾਨ ਮਹਾਂਪੰਚਾਇਤ ,ਪੰਜਾਬ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਰਵਾਨਾ

ਮੁਜ਼ੱਫਰਨਗਰ ਵਿੱਚ ਹੋਣ ਵਾਲੀ ਕਿਸਾਨਾਂ ਦੀ ਮਹਾਂਪੰਚਾਇਤ ਵਿੱਚ ਹਿੱਸਾ ਲੈਣ ਲਈ ਕਿਸਾਨ ਅੱਜ ਸਿਰਸਾ ਤੋਂ ਵੀ ਰਵਾਨਾ ਹੋਏ ਹਨ। ਇਸ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਜਨਤਾ ਭਵਨ ਰੋਡ 'ਤੇ ਇਕੱਠੇ ਹੋਏ ਅਤੇ ਵਾਹਨਾਂ 'ਚ ਕਾਫਲੇ ਨਾਲ ਇੱਥੋਂ ਰਵਾਨਾ ਹੋਏ ਹਨ। ਕਿਸਾਨਾਂ ਨੇ 'ਕਿਸਾਨ ਏਕਤਾ ਜ਼ਿੰਦਾਬਾਦ' ਦੇ ਨਾਅਰੇ ਵੀ ਲਗਾਏ ਹਨ।

5 ਸਤੰਬਰ ਨੂੰ ਮੁਜ਼ੱਫਰਨਗਰ 'ਚ ਕਿਸਾਨ ਮਹਾਂਪੰਚਾਇਤ ,ਪੰਜਾਬ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਰਵਾਨਾ

ਦੱਸ ਦੇਈਏ ਕਿ 31 ਅਗਸਤ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਸਿਰਸਾ ਆਏ ਸਨ ਅਤੇ 5 ਸਤੰਬਰ ਦੀ ਕਿਸਾਨ ਮਹਾਪੰਚਾਇਤ ਦਾ ਸੱਦਾ ਦਿੱਤਾ ਸੀ। ਇਸ ਤੋਂ ਬਾਅਦ ਕਿਸਾਨ ਪਿੰਡ-ਪਿੰਡ, ਸ਼ਹਿਰ ਦੇ ਵਾਰਡ-ਵਾਰਡ ਗਏ ਅਤੇ ਇਸ ਮਹਾਪੰਚਾਇਤ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਕੜੀ ਵਿੱਚ ਅੱਜ ਬਹੁਤ ਸਾਰੇ ਕਿਸਾਨ ਇਕੱਠੇ ਹੋਏ ਅਤੇ ਕਾਫਲੇ ਦੇ ਰੂਪ ਵਿੱਚ ਇੱਥੇ ਚਲੇ ਗਏ ਹਨ।
-PTCNews

adv-img
adv-img