Wed, Apr 24, 2024
Whatsapp

ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਜਗਰਾਉਂ 'ਚ ਕਿਸਾਨ ਮਹਾਂਪੰਚਾਇਤ , ਪਹੁੰਚੇ ਹਜ਼ਾਰਾਂ ਲੋਕ

Written by  Shanker Badra -- February 11th 2021 03:36 PM -- Updated: February 11th 2021 03:39 PM
ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਜਗਰਾਉਂ 'ਚ ਕਿਸਾਨ ਮਹਾਂਪੰਚਾਇਤ , ਪਹੁੰਚੇ ਹਜ਼ਾਰਾਂ ਲੋਕ

ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਜਗਰਾਉਂ 'ਚ ਕਿਸਾਨ ਮਹਾਂਪੰਚਾਇਤ , ਪਹੁੰਚੇ ਹਜ਼ਾਰਾਂ ਲੋਕ

ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਅੰਦੋਲਨ ਦਾ ਅੱਜ 78ਵਾਂ ਦਿਨ ਹੈ ਪਰ ਅਜੇ ਤੱਕ ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਜਿੱਥੇ ਹਰਿਆਣਾ ’ਚ ਵੱਡੇ ਪੱਧਰ ’ਤੇ ਮਹਾਂਪੰਚਾਇਤਾਂ ਦਾ ਦੌਰ ਚੱਲ ਰਿਹਾ ਹੈ ,ਓਥੇ ਹੀਖੇਤੀ ਕਾਨੂੰਨ ਦੇ ਵਿਰੋਧ 'ਚ ਹੁਣ ਜਗਰਾਉਂ 'ਚ ਕਿਸਾਨਾਂ ਦੀ ਮਹਾਂਪੰਚਾਇਤ ਸ਼ੁਰੂ ਹੋ ਗਈ ਹੈ। [caption id="attachment_474049" align="aligncenter" width="1125"]Kisan mahapanchayat in Punjabs Jagraon , leaders say agitation no longer a fight of only farmers ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈਜਗਰਾਉਂ 'ਚ ਕਿਸਾਨ ਮਹਾਂਪੰਚਾਇਤ , ਪਹੁੰਚੇਹਜ਼ਾਰਾਂ ਲੋਕ[/caption] ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਹੋਈ ਹਿੰਸਕ ਝੜਪ, 2 ਅਕਾਲੀ ਵਰਕਰਾਂ ਦੀ ਮੌਤ ਇਸ ਦੌਰਾਨ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਕਾਫ਼ਲੇ ਬੰਨ ਕੇ ਕਿਸਾਨ ਮਹਾਂਪੰਚਾਇਤ ਵਿੱਚ ਪਹੁੰਚ ਰਹੇ ਹਨ। ਇਸ ਮਹਾਂਪੰਚਾਇਤ 'ਚ ਬਲਬੀਰ ਸਿੰਘ ਰਾਜੇਵਾਲਪਹੁੰਚੇ ਹਨ। ਅੱਜ ਦੀ ਰੈਲੀ 'ਚ ਜਗਰਾਓਂ ਪੁਲਿਸ ਵੱਲੋਂ ਪੂਰੀ ਮੰਡੀ ਦੀ ਕਿਲਾਬੰਦੀ ਕੀਤੀ ਗਈ ਹੈ। [caption id="attachment_474047" align="aligncenter" width="696"]Kisan mahapanchayat in Punjabs Jagraon , leaders say agitation no longer a fight of only farmers ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈਜਗਰਾਉਂ 'ਚ ਕਿਸਾਨ ਮਹਾਂਪੰਚਾਇਤ , ਪਹੁੰਚੇਹਜ਼ਾਰਾਂ ਲੋਕ[/caption] ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੀ ਮਹਾਂਪੰਚਾਇਤ ਇਕ ਵਿਸ਼ਾਲ ਰੂਪ ਧਾਰਨ ਕਰ ਗਈ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਕਿਸਾਨ ਮੋਰਚੇ ਦੇ ਢਿੱਲੇ ਪੈਣ ਦੀਆਂ ਅਫਵਾਹਾਂ ਚਕਨਾਚੂਰ ਹੋ ਹੋ ਚੁੱਕੀਆਂ ਹਨ। ਪੜ੍ਹੋ ਹੋਰ ਖ਼ਬਰਾਂ : ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਗਾਜ਼ੀਪੁਰ ਤੋਂ ਬਾਅਦ ਸਿੰਘੂ ਬਾਰਡਰ 'ਤੇ ਪਹੁੰਚੇ ਬੱਬੂ ਮਾਨ [caption id="attachment_474051" align="aligncenter" width="696"]Kisan mahapanchayat in Punjabs Jagraon , leaders say agitation no longer a fight of only farmers ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈਜਗਰਾਉਂ 'ਚ ਕਿਸਾਨ ਮਹਾਂਪੰਚਾਇਤ , ਪਹੁੰਚੇਹਜ਼ਾਰਾਂ ਲੋਕ[/caption] ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਪੱਸ਼ਟ ਕਿਹਾ ਕਿ ਪ੍ਰਧਾਨ ਮੰਤਰੀ ਵਾਰ-ਵਾਰ ਕਿਸਾਨਾਂ ਤੋਂ ਪ੍ਰਪੋਜ਼ਲ ਮੰਗ ਰਹੇ ਹਨ ਪਰ ਕਿਸਾਨਾਂ ਦਾ ਦੋ ਟੁੱਕ ਇਕੋ ਜਵਾਬ ਹੈ ਕੋਈ ਪ੍ਰਪੋਜ਼ਲ ਨਹੀਂ ਸਿਰਫ਼ ਖੇਤੀ ਕਾਨੂੰਨ ਰੱਦ ਹੋਣ ਨਾਲ ਹੀ ਸੰਘਰਸ਼ ਖ਼ਤਮ ਹੋਵੇਗਾ। -PTCNews


Top News view more...

Latest News view more...