ਕਿਸਾਨਾਂ ਦੇ ਕਾਫਲੇ ਨੇ ਘੜੌਂਦਾ ਤੋਂ ਪਾਣੀਪਤ ਵੱਲ ਕੂਚ ਕੀਤਾ

Farmers Protest : Farmers will spend the night in Gharonda Mandi Karnal

ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਦਿੱਲੀ ਤੋਂ ਪਹਿਲਾਂ ਹਰਿਆਣਾ ‘ਚ ਕਿਸਾਨਾਂ ਨੂੰ ਭਾਰੀ ਸੰਘਰਸ਼ ਕਰਨਾ ਪਿਆ । ਇਕ ਪਾਸੇ ਕਿਸਾਨ ਜਿੱਥੇ ਦਿੱਲੀ ‘ਚ ਦਾਖ਼ਲ ਹੋਣ ਦੀ ਜਿੱਦ ‘ਤੇ ਅੜੇ ਹਨ ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਉਨ੍ਹਾਂ ਨੂੰ ਰੋਕਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ।

ਪੰਜਾਬ ਭਰ ਦੇ ਕਿਸਾਨ ਘੜੌਡਾ ਮੰਡੀ ਵਿਚ ਰਾਤ ਠਹਿਰਨ ਦੀ ਰਣਨੀਤੀ ਬਣਾਈ ਸੀ ਪਰ ਹੁਣ ਕਿਸਾਨਾਂ ਵੱਲੋਂ ਇਸ ਨੂੰ ਬਦਲਦੇ ਹੋਏ। ਕਿਸਾਨਾਂ ਦੇ ਕਾਫਲੇ ਨੇ ਘੜੌਂਦਾ ਤੋਂ ਪਾਣੀਪਤ ਵੱਲ ਕੂਚ ਕਰ ਲਈ ਹੈ। ਕਿਸਾਨ ਹੁਣ ਰਾਤ ਪਾਣੀਪਤ ਦੇ ਟੋਲ ਪਲਾਜ਼ਾ ‘ਤੇ ਠਹਿਰਣਗੇ , ਜਿਥੇ ਟੋਲ ਪਲਾਜ਼ਾ ਵਿਖੇ ਹੀ ਥੋੜੀ ਦੇਰ ਬਾਅਦ ਸ਼ੁਰੂ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ , ਜਿਸ ਵਿਚ ਮੌਜੂਦ ਪੰਜ ਕਿਸਾਨ ਜਥੇਬੰਦੀਆਂ ਦੇ ਆਗੂ ਮੀਟਿੰਗ ਕਰਨਗੇ ਅਤੇ ਕੱਲ ਦੇ ਲਈ ਨੀਤੀ ਘੜਣਗੇ। ਮੀਟਿੰਗ ਵਿਚ ਕੱਲ੍ਹ ਦਿੱਲੀ ਕੂਚ ਕਰਨ ਦੀ ਰਣਨੀਤੀ ਨੂੰ ਦਿੱਤਾ ਜਾਵੇਗਾ ਅੰਤਮ ਰੂਪ ਦਿੱਤਾ ਜਾਵੇਗਾ।

ਇਸ ਮੀਟਿੰਗ ‘ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਯੂਨੀਅਨ ਕਾਦੀਆਂ, ਕਿਸਾਨ ਯੂਨੀਅਨ ਦੁਆਬਾ, ਗੰਨਾ ਸੰਘਰਸ਼ ਕਮੇਟੀ ਅਤੇ ਜਮਹੂਰੀ ਕਿਸਾਨ ਸਭਾ ਦੀ ਲੀਡਰਸ਼ਿਪ ਸ਼ਾਮਿਲ ਹੋਵੇਗੀ।