ਮੁੱਖ ਖਬਰਾਂ

ਕਿਸਾਨਾਂ ਨੇ ਗਰਮੀ ਤੋਂ ਬੱਚਣ ਲਈ ਟਿਕਰੀ ਬਾਰਡਰ 'ਤੇ ਬਣਾਏ ਪੱਕੇ ਮਕਾਨ , ਦੇਖੋ ਤਸਵੀਰਾਂ 

By Shanker Badra -- March 13, 2021 2:03 pm -- Updated:Feb 15, 2021

ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਜਿਵੇਂ ਜਿਵੇਂ ਗਰਮੀ ਵੱਧਦੀ ਜਾ ਰਹੀ ਹੈ ,ਕਿਸਾਨਾਂ ਵੱਲੋਂ ਗਰਮੀ ਤੋਂ ਬਚਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਆਗੂਆਂ ਨੇ ਬੰਗਾਲ 'ਚ ਖੋਲ੍ਹਿਆ BJP ਵਿਰੁੱਧ ਮੋਰਚਾ, ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ

Kisan Social Army constructed permanent shelter at Tikri border ਕਿਸਾਨਾਂ ਨੇ ਗਰਮੀ ਤੋਂ ਬੱਚਣ ਲਈ ਟਿਕਰੀ ਬਾਰਡਰ 'ਤੇ ਬਣਾਏ ਪੱਕੇ ਮਕਾਨ , ਦੇਖੋ ਤਸਵੀਰਾਂ

ਹੁਣ ਕਿਸਾਨ ਸੋਸ਼ਲ ਆਰਮੀ ਨੇ ਟਿਕਰੀ ਬਾਰਡਰ 'ਤੇ ਪੱਕੇ ਮਕਾਨ ਬਣਾਏ ਹਨ। ਕਿਸਾਨਾਂ ਦਾ ਕਹਿਣਾ ਹੈ “ਇਹ ਘਰ ਕਿਸਾਨੀ ਦੀ ਇੱਛਾ ਵਾਂਗ ਮਜ਼ਬੂਤ, ਸਥਾਈ ਹਨ। ਕਿਸਾਨ ਸੋਸ਼ਲ ਆਰਮੀ ਦੇ ਅਨਿਲ ਮਲਿਕ  ਨੇ ਦੱਸਿਆ ਕਿ 25 ਮਕਾਨ ਬਣਾਏ ਗਏ ਤੇ 1000-2000 ਸਮਾਨ ਮਕਾਨ ਆਉਣ ਵਾਲੇ ਦਿਨਾਂ ਵਿਚ ਬਣਨਗੇ।

Kisan Social Army constructed permanent shelter at Tikri border ਕਿਸਾਨਾਂ ਨੇ ਗਰਮੀ ਤੋਂ ਬੱਚਣ ਲਈ ਟਿਕਰੀ ਬਾਰਡਰ 'ਤੇ ਬਣਾਏ ਪੱਕੇ ਮਕਾਨ , ਦੇਖੋ ਤਸਵੀਰਾਂ

ਇਸ ਤੋਂ 2 ਦਿਨ ਪਹਿਲਾਂ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਪੱਕੇ ਮਕਾਨਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਸੀ ਪਰ ਸਥਾਨਕ ਪ੍ਰਸਾਸ਼ਨ ਨੇ ਰੁਕਵਾ ਦਿੱਤਾ ਹੈ। ਐੱਸ.ਡੀ.ਐੱਮ.ਸਸ਼ੀ ਵਸੁੰਦਰਾ ਨੇ ਮੌਕੇ 'ਤੇ ਪਹੁੰਚ ਕੇ ਉਸਾਰੀ ਨੂੰ ਰੁਕਵਾਇਆ ਹੈ। ਸਰਕਾਰੀ ਜਾਇਦਾਦ ਤੇ ਨਿੱਜੀ ਉਸਾਰੀ ਤਹਿਤ ਕੰਮ ਰੁਕਵਾਇਆ ਗਿਆ ਹੈ।

Kisan Social Army constructed permanent shelter at Tikri border ਕਿਸਾਨਾਂ ਨੇ ਗਰਮੀ ਤੋਂ ਬੱਚਣ ਲਈ ਟਿਕਰੀ ਬਾਰਡਰ 'ਤੇ ਬਣਾਏ ਪੱਕੇ ਮਕਾਨ , ਦੇਖੋ ਤਸਵੀਰਾਂ

ਪੜ੍ਹੋ ਹੋਰ ਖ਼ਬਰਾਂ : ਸਵਾ ਰੁਪਏ ਦੇ ਸ਼ਗਨ ਨਾਲ ਕਰਵਾਏ ਗਏ ਆਨੰਦ ਕਾਰਜ, ਤੋਹਫੇ ਵੀ ਨਹੀਂ ਲਏ

ਕਿਸਾਨਾਂ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਤਦ ਉਹ ਇਥੇ ਬਣਾਏ ਮਕਾਨਾਂ ਦੀ ਇੱਕ-ਇੱਕ ਇੱਟ ਵਾਪਿਸ ਲੈ ਜਾਣਗੇ। ਇਸ ਤੋਂ ਪਹਿਲਾਂ ਤਾਂ ਕਿਸਾਨਾਂ ਵੱਲੋਂ ਪੱਖੇ,ਏਸੀ ਵਾਲੀਆਂ ਟਰਾਲੀਆਂ ਲਿਆਦੀਆਂ ਜਾ ਰਹੀਆਂ ਸਨ। ਕੁੱਝ ਕਿਸਾਨਾਂ ਵੀ ਕਿਹਾ ਜਾ ਰਿਹਾ ਹੈ ਕਿ ਪੱਕੇ ਮੀਟਰ ਲਈ ਵੀ ਅਪਲਾਈ ਕੀਤਾ ਜਾਵੇਗਾ।
-PTCNews