Advertisment

ਮਹਾਨਗਰਾਂ ਦੇ ਵਸਨੀਕਾਂ 'ਤੇ ਮਹਿੰਗਾਈ ਦੀ ਵੱਡੀ ਮਾਰ, ਇਕ ਹੀ ਝਟਕੇ 'ਚ ਮਹਿੰਗੀ ਹੋਈ ਰਸੋਈ ਗੈਸ

author-image
Jashan A
Updated On
New Update
ਮਹਾਨਗਰਾਂ ਦੇ ਵਸਨੀਕਾਂ 'ਤੇ ਮਹਿੰਗਾਈ ਦੀ ਵੱਡੀ ਮਾਰ, ਇਕ ਹੀ ਝਟਕੇ 'ਚ ਮਹਿੰਗੀ ਹੋਈ ਰਸੋਈ ਗੈਸ
Advertisment
ਨਵੀਂ ਦਿੱਲੀ: ਮਹਾਨਗਰਾਂ ਦੇ ਵਸਨੀਕਾਂ 'ਤੇ ਮਹਿੰਗਾਈ ਦੀ ਵੱਡੀ ਮਾਰ ਪੈ ਗਈ ਹੈ। ਦਰਅਸਲ, ਇੰਡੀਅਨ ਆਇਲ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੰਡੇਨ ਨੇ ਕਰੀਬ 150 ਰੁਪਏ ਤੱਕ ਦਾ ਵਾਧਾ ਕੀਤਾ ਹੈ। ਸਾਰੇ ਮਹਾਨਗਰਾਂ 'ਚ ਬਿਨ੍ਹਾਂ ਸਬਸਿਡੀ ਵਾਲੇ 14 ਕਿਲੋ ਦੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ 144.50 ਰੁਪਏ ਤੋਂ 149 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ, ਜੋ ਅੱਜ ਤੋਂ ਲਾਗੂ ਹੈ। publive-imageਹੋਰ ਪੜ੍ਹੋ:
Advertisment
ਹੁਣ 9 ਰੁਪਏ ਦੀ ਟਿਕਟ 'ਚ ਕਰੋ ਦੇਸ਼-ਵਿਦੇਸ਼ ਦੀ ਸੈਰ, ਮਿਲ ਰਿਹੈ ਖਾਸ ਆਫ਼ਰ !!! https://twitter.com/ANI/status/1227438802593026049 https://twitter.com/ANI/status/1227438699954294784 ਦਿੱਲੀ 'ਚ ਗੈਸ ਸਿਲੰਡਰ ਦੀ ਕੀਮਤ 'ਚ 144.50 ਰੁਪਏ ਵਾਧਾ ਕੀਤਾ ਗਿਆ ਹੈ। ਦਿੱਲੀ 'ਚ ਹੁਣ 14 ਕਿਲੋ ਦਾ ਗੈਸ ਸਿਲੰਡਰ 858.50 ਰੁਪਏ 'ਚ ਮਿਲੇਗਾ। ਇਸ ਤੋਂ ਇਲਾਵਾ ਕੋਲਕਾਤਾ ਦੇ ਗਾਹਕਾਂ ਨੂੰ 149 ਰੁਪਏ ਜ਼ਿਆਦਾ ਚੁਕਾ ਕੇ 896.00 ਰੁਪਏ ਦੇ ਭਾਅ 'ਤੇ ਸਿਲੰਡਰ ਮਿਲੇਗਾ। ਮੁੰਬਈ 'ਚ 145 ਰੁਪਏ ਦੇ ਵਾਧੇ ਨਾਲ ਨਵੀਂ ਕੀਮਤ 829.50 ਰੁਪਏ ਹੋ ਗਈ ਹੈ ਅਤੇ ਚੇਨਈ 'ਚ ਇਸ ਦੇ ਭਾਅ ਨੇ 147 ਰੁਪਏ ਦੇ ਵਾਧੇ ਨਾਲ 881 ਰੁਪਏ ਕਰ ਦਿੱਤੇ ਗਏ ਹਨ। -PTC News-
punjabi-news kitchen-gas-prices kitchen-gas-prices-expensive %e0%a8%b0%e0%a8%b8%e0%a9%8b%e0%a8%88-%e0%a8%97%e0%a9%88%e0%a8%b8-%e0%a8%b9%e0%a9%8b%e0%a8%88-%e0%a8%ae%e0%a8%b9%e0%a8%bf%e0%a9%b0%e0%a8%97%e0%a9%80 %e0%a8%87%e0%a9%b0%e0%a8%a1%e0%a9%80%e0%a8%85%e0%a8%a8-%e0%a8%86%e0%a8%87%e0%a8%b2
Advertisment

Stay updated with the latest news headlines.

Follow us:
Advertisment