Advertisment

ਜਾਣੋ ਦੀਵਾਲੀ 'ਤੇ ਕਿਹੜੇ ਤੇਲ ਨਾਲ ਜਗਾਏ ਜਾਣੇ ਚਾਹੀਦੇ ਦੀਵੇ, ਮਿਲੇਗਾ ਲਕਸ਼ਮੀ ਮਾਤਾ ਦਾ ਆਸ਼ੀਰਵਾਦ

author-image
Ravinder Singh
Updated On
New Update
ਜਾਣੋ ਦੀਵਾਲੀ 'ਤੇ ਕਿਹੜੇ ਤੇਲ ਨਾਲ ਜਗਾਏ ਜਾਣੇ ਚਾਹੀਦੇ ਦੀਵੇ, ਮਿਲੇਗਾ ਲਕਸ਼ਮੀ ਮਾਤਾ ਦਾ ਆਸ਼ੀਰਵਾਦ
Advertisment
ਚੰਡੀਗੜ੍ਹ : ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਅਤੇ ਇਸ ਵਾਰ ਦੀਵਾਲੀ 24 ਅਕਤੂਬਰ ਨੂੰ ਮਨਾਈ ਜਾ ਰਹੀ ਹੈ। ਦੀਵਾਲੀ (Diwali 2022) ਉਤੇ ਸਭ ਤੋਂ ਵੱਡੀ ਰਸਮ ਦੀਵੇ ਜਗਾਉਣ ਦੀ ਹੁੰਦੀ ਹੈ, ਜਿਸ ਨਾਲ ਹਰ ਘਰ ਰੌਸ਼ਨ ਹੋ ਜਾਂਦਾ ਹੈ ਅਤੇ ਇਹ ਹਰ ਇੱਕ ਦੀ ਜ਼ਿੰਦਗੀ ਵਿੱਚ ਹਨੇਰੇ ਨੂੰ ਵੀ ਦੂਰ ਕਰਦੇ ਹਨ। ਹਰ ਵਿਅਕਤੀ ਦੇ ਜੀਵਨ ਵਿਚ ਰੌਸ਼ਨੀ ਦ ਵਾਧਾ ਹੁੰਦਾ ਹੈ। ਚੁਫੇਰੇ ਰੌਸ਼ਨੀਆਂ ਹੀ ਰੌਸ਼ਨੀਆਂ ਨਜ਼ਰ ਆਉਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਸਮੁੰਦਰ ਮੰਥਨ ਦੌਰਾਨ ਦੇਵੀ ਲਕਸ਼ਮੀ ਦਾ ਜਨਮ ਹੋਇਆ ਸੀ, ਇਸ ਲਈ ਉਨ੍ਹਾਂ ਨੂੰ ਵੀ ਰੌਸ਼ਨੀਆਂ ਨਾਲ ਘਰ ਬੁਲਾਇਆ ਜਾਂਦਾ ਹੈ।
Advertisment
ਜਾਣੋ ਦੀਵਾਲੀ 'ਤੇ ਕਿਹੜੇ ਤੇਲ ਨਾਲ ਜਗਾਏ ਜਾਣੇ ਚਾਹੀਦੇ ਦੀਵੇ, ਮਿਲੇਗਾ ਲਕਸ਼ਮੀ ਮਾਤਾ ਦਾ ਆਸ਼ੀਰਵਾਦਦੀਵਾਲੀ ਉਤੇ ਆਮ ਤੌਰ 'ਤੇ ਘਿਓ ਜਾਂ ਸਰ੍ਹੋਂ ਦੇ ਤੇਲ ਨਾਲ ਦੀਵੇ ਜਗਾਏ ਜਾਂਦੇ ਹਨ ਪਰ ਦੀਵਾਲੀ 'ਤੇ ਸਣ ਦੇ ਤੇਲ ਨਾਲ ਦੀਵੇ ਜਗਾਉਣੇ ਚਾਹੀਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਤੇਲ ਦੇ ਦੀਵਿਆਂ ਨਾਲ ਲਕਸ਼ਮੀ ਦਾ ਅਸ਼ੀਰਵਾਦ ਹਾਸਿਲ ਹੁੰਦਾ ਹੈ ਤੇ ਇਸ ਦੇ ਨਾਲ ਹੀ ਰਾਹੂ ਤੇ ਕੇਤੂ ਦੀ ਅਸ਼ੁੱਭ ਦ੍ਰਿਸ਼ਟੀ ਵੀ ਛੇਤੀ ਸਮਾਪਤ ਹੋ ਜਾਂਦੀ ਹੈ। ਦੀਵਾਲੀ (Diwali 2022) ਉਤੇ 13 ਦੀਵੇ ਜਗਾਉਣ ਦਾ ਰਿਵਾਜ ਹੈ। ਦੀਵੇ ਦੀ ਲਾਟ ਪੂਰਬ ਵੱਲ ਰੱਖੋ। ਇਸ ਨਾਲ ਉਮਰ 'ਚ ਵਾਧਾ ਹੁੰਦਾ ਹੈ। ਸੂਰਜ ਡੁੱਬਣ ਤੋਂ ਪਹਿਲਾਂ ਦੀਵੇ ਜਗਾਓ। ਧਨਤੇਰਸ 'ਤੇ ਦੀਵਾਲੀ ਦਾ ਪਹਿਲਾ ਦੀਵਾ ਜਗਾਓ। ਇਸ ਦਾ ਮੂੰਹ ਦੱਖਣ ਵੱਲ ਰੱਖੋ। ਇਹ ਦੀਵਾ ਪੁਰਾਣਾ ਹੋਣਾ ਚਾਹੀਦਾ ਹੈ। ਇਹ ਵੀ ਪੜ੍ਹੋ : ਮੈਡੀਕਲ ਅਫਸਰਾਂ ਦੀਆਂ 634 ਅਸਾਮੀਆਂ ਲਈ 9 ਅਤੇ 10 ਨਵੰਬਰ ਨੂੰ ਹੋਵੇਗੀ ਵਾਕ-ਇਨ ਇੰਟਰਵਿਊ ਦੂਜਾ ਦੀਵਾ : ਦੀਵਾਲੀ ਵਾਲੇ ਦਿਨ ਮੰਦਰ ਵਿਚ ਗਾਂ ਦੇ ਘਿਓ ਦਾ ਦੀਵਾ ਜਗਾਓ। ਤੀਜਾ ਦੀਵਾ: ਦੀਵਾਲੀ ਦੀ ਰਾਤ ਲਕਸ਼ਮੀ ਪੂਜਾ ਦੌਰਾਨ ਦੀਵਾ ਜਗਾਓ। ਦੀਵਾਲੀ ਉਤੇ ਤੁਲਸੀ ਦੇ ਕੋਲ ਚੌਥਾ ਦੀਵਾ ਜਗਾਉਣਾ ਚਾਹੀਦਾ ਹੈ। ਘਰ ਦੇ ਦਰਵਾਜ਼ੇ ਦੇ ਬਾਹਰ 5ਵਾਂ ਦੀਵਾ ਜਗਾਓ। ਪਿੱਪਲ ਦੇ ਰੁੱਖ ਦੇ ਹੇਠਾਂ ਦੀਵਾ ਰੱਖੋ। ਘਰ ਦੇ ਨੇੜੇ ਬਣੇ ਮੰਦਰ 'ਚ 7ਵਾਂ ਦੀਵਾ ਜਗਾਓ। ਘਰ 'ਚ ਕੂੜਾ-ਕਰਕਟ ਰੱਖਣ ਵਾਲੀ ਥਾਂ 'ਤੇ 8ਵਾਂ ਦੀਵਾ ਜਗਾਓ। ਘਰ ਦੇ ਬਾਥਰੂਮ ਵਿੱਚ ਵੀ ਦੀਵਾ ਜਗਾਓ। ਦੀਵਾਲੀ ਦੇ 10ਵੇਂ ਦੀਵੇ ਨੂੰ ਛੱਤ 'ਤੇ ਰੱਖੋ। ਇਸ ਦੀਵੇ ਨੂੰ ਘਰ ਦੀ ਖਿੜਕੀ ਦੇ ਕੋਲ ਰੱਖੋ। 13ਵਾਂ ਦੀਵਾ ਘਰ ਦੇ ਨੇੜੇ ਚੁਰਾਹੇ 'ਤੇ ਰੱਖੋ। publive-image -PTC News  
punjabinews latestnews diwali diva
Advertisment

Stay updated with the latest news headlines.

Follow us:
Advertisment