ਕੋਲਕਾਤਾ ਦੀ ਬਹੁਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ  

Kolkata Fire: Death Toll Rises To Nine At Eastern Railway Headquarters
ਕੋਲਕਾਤਾ ਦੀ ਸਟ੍ਰੈਂਡ ਰੋਡ ਦੀ ਬਹੁਮੰਜ਼ਿਲਾਇਮਾਰਤ 'ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ  

ਕੋਲਕਾਤਾ : ਕੋਲਕਾਤਾ ਦੀ ਸਟ੍ਰੈਂਡ ਰੋਡ ਦੀ ਬਹੁਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੱਗ ਕੱਲ ਸ਼ਾਮ ਕਰੀਬ 6 ਵਜੇ ਸ਼ੁਰੂ ਹੋਈ। ਫਾਇਰ ਬਿ੍ਰਗੇਡ ਦੀਆਂ 15 ਗੱਡੀਆਂ ਨੇ ਸਖ਼ਤ ਮਿਹਨਤ ਮਗਰੋਂ ਦੇਰ ਰਾਤ ਅੱਗ ’ਤੇ ਕਾਬੂ ਪਾਇਆ ਹੈ।

Kolkata Fire: Death Toll Rises To Nine At Eastern Railway Headquarters
ਕੋਲਕਾਤਾ ਦੀ ਬਹੁਮੰਜ਼ਿਲਾਇਮਾਰਤ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ

ਇਸ ਹਾਦਸੇ ਵਿੱਚ ਚਾਰ ਫਾਇਰਫਾਈਟਰ, ਦੋ ਰੇਲਵੇ ਕਰਮਚਾਰੀ ਅਤੇ ਇੱਕ ਪੁਲਿਸ ਕਰਮਚਾਰੀ ਸਮੇਤ 9 ਲੋਕ ਮਾਰੇ ਗਏ ਹਨ। ਇਸ ਇਮਾਰਤ ਵਿੱਚ ਪੂਰਬੀ ਰੇਲਵੇ ਅਤੇ ਦੱਖਣੀ ਪੂਰਬੀ ਰੇਲਵੇ ਦੇ ਜ਼ੋਨਲ ਦਫਤਰ ਹਨ ਅਤੇ ਜ਼ਮੀਨੀ ਮੰਜ਼ਲ ਤੇ ਇੱਕ ਕੰਪਿਊਟਰਾਈਜ਼ਡ ਟਿਕਟ ਬੁਕਿੰਗ ਕੇਂਦਰ ਹੈ।

Kolkata Fire: Death Toll Rises To Nine At Eastern Railway Headquarters
ਕੋਲਕਾਤਾ ਦੀ ਬਹੁਮੰਜ਼ਿਲਾਇਮਾਰਤ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ

ਜਿਸ ਇਮਾਰਤ ਵਿੱਚ ਇਹ ਹਾਦਸਾ ਹੋਇਆ, ਉਸਦੀ ਤੇਰ੍ਹਵੀਂ ਮੰਜ਼ਲ ਤੇ ਪੂਰਬੀ ਰੇਲਵੇ ਦਾ ਇੱਕ ਦਫਤਰ ਹੈ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।ਇਸ ਅਗਨੀਕਾਂਡ ਕਾਰਨ ਸਾਬਕਾ ਰੇਲਵੇ ਦੀ ਆਨਲਾਈਨ ਬੁਕਿੰਗ ਤੇ ਉੱਤਰ ਪੂਰਬ ਰੇਲਵੇ ਦੀ ਟਿਕਟ ਬੁਕਿੰਗ ਪੂਰੀ ਤਰ੍ਹਾਂ ਰੁਕ ਗਈ ਹੈ।

Kolkata Fire: Death Toll Rises To Nine At Eastern Railway Headquarters
ਕੋਲਕਾਤਾ ਦੀ ਬਹੁਮੰਜ਼ਿਲਾਇਮਾਰਤ ‘ਚ ਲੱਗੀ ਭਿਆਨਕ ਅੱਗ, 9 ਲੋਕਾਂ ਦੀ ਮੌਤ

ਇਸ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਵਿੱਤੀ ਮਦਦ ਅਤੇ ਮ੍ਰਿਤਕ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।ਓਧਰ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕੋਲਕਾਤਾ ਅੱਗ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਹੈ।
-PTCNews