ਹੋਰ ਖਬਰਾਂ

ਔਰਤ ਨੇ ਦਿੱਤਾ ਬੱਚੀ ਨੂੰ ਜਨਮ , 3 ਵਿਅਕਤੀਆਂ ਨੇ ਬੱਚੀ ਦੇ ਪਿਤਾ ਹੋਣ ਦਾ ਕੀਤਾ ਦਾਅਵਾ ,ਜਾਣੋਂ ਕੌਣ ਸੀ ਅਸਲੀ ਪਤੀ

By Shanker Badra -- July 24, 2019 4:33 pm

ਔਰਤ ਨੇ ਦਿੱਤਾ ਬੱਚੀ ਨੂੰ ਜਨਮ , 3 ਵਿਅਕਤੀਆਂ ਨੇ ਬੱਚੀ ਦੇ ਪਿਤਾ ਹੋਣ ਦਾ ਕੀਤਾ ਦਾਅਵਾ ,ਜਾਣੋਂ ਕੌਣ ਸੀ ਅਸਲੀ ਪਤੀ:ਕੋਲਕਾਤਾ : ਕੋਲਕਾਤਾ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ 'ਚ ਇੱਥੇ ਇੱਕ ਪ੍ਰਾਈਵੇਟ ਹਸਪਤਾਲ ‘ਚ 21 ਸਾਲ ਦੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਇੱਕ ਨਹੀਂ, ਦੋ ਨਹੀਂ ਸਗੋਂ ਤਿੰਨ ਲੋਕਾਂ ਨੇ ਉਸ ਦੇ ਪਿਤਾ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਬਾਅਦ ਮਾਮਲਾ ਇੰਨਾ ਉਲਝ ਗਿਆ ਕਿ ਹਸਪਤਾਲ ਨੁੰ ਪੁਲਿਸ ਬੁਲਾਉਣੀ ਪਈ ਹੈ ਪਰ ਬਾਅਦ 'ਚ ਇਹ ਸਾਫ਼ ਹੋ ਗਿਆ ਕਿ ਬੱਚੇ ਦਾ ਅਸਲੀ ਪਿਤਾ ਕੌਣ ਹੈ।

Kolkata hospital woman birth baby , 3 men newborn father
ਔਰਤ ਨੇ ਦਿੱਤਾ ਬੱਚੀ ਨੂੰ ਜਨਮ , 3 ਵਿਅਕਤੀਆਂ ਨੇ ਬੱਚੀ ਦੇ ਪਿਤਾ ਹੋਣ ਦਾ ਕੀਤਾ ਦਾਅਵਾ ,ਜਾਣੋਂ ਕੌਣ ਸੀ ਅਸਲੀ ਪਤੀ

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ 20 ਜੁਲਾਈ ਦਾ ਹੈ। ਜਿਥੇ ਸ਼ਹਿਰ ਦੇ ਆਈਆਰਆਈਐੱਸ ਹਸਪਤਾਲ 'ਚ 21 ਸਾਲ ਦੀ ਗਰਭਵਤੀ ਔਰਤ ਸ਼ਨਿਚਰਵਾਰ ਨੂੰ ਡਲਿਵਰੀ ਲਈ ਦਾਖ਼ਲ ਹੋਈ। ਇਸ ਦੌਰਾਨ ਉਸ ਦੇ ਨਾਲ ਆਏ ਵਿਅਕਤੀ ਨੇ ਖ਼ੁਦ ਨੂੰ ਉਸ ਦਾ ਪਤੀ ਦੱਸਦੇ ਹੋਏ ਰਜਿਸਟਰ 'ਚ ਪੂਰੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਐਡਵਾਂਸ ਰਕਮ ਦੇ ਕੇ ਔਰਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ।ਇਸ ਤੋਂ ਬਾਅਦ ਐਤਵਾਰ ਨੂੰ ਮਹਿਲਾ ਨੂੰ ਡਿਲੀਵਰੀ ਲਈ ਆਪ੍ਰੇਸ਼ਨ ਥਿਏਟਰ ‘ਚ ਲੈ ਜਾਂਦਾ ਗਿਆ। ਉਸ ਕੁੜੀ ਨੇ ਬੱਚੀ ਨੂੰ ਜਨਮ ਦਿੱਤਾ।

Kolkata hospital woman birth baby , 3 men newborn father
ਔਰਤ ਨੇ ਦਿੱਤਾ ਬੱਚੀ ਨੂੰ ਜਨਮ , 3 ਵਿਅਕਤੀਆਂ ਨੇ ਬੱਚੀ ਦੇ ਪਿਤਾ ਹੋਣ ਦਾ ਕੀਤਾ ਦਾਅਵਾ ,ਜਾਣੋਂ ਕੌਣ ਸੀ ਅਸਲੀ ਪਤੀ

ਇਸ ਤੋਂ ਥੋੜ੍ਹੀ ਦੇਰ ਬਾਅਦ ਦੂਜਾ ਵਿਅਕਤੀ ਹਸਪਤਾਲ ਪਹੁੰਚਿਆ ਤੇ ਉਸ ਨੇ ਦਾਅਵਾ ਕੀਤਾ ਕਿ ਉਹ ਮਹਿਲਾ ਦਾ ਪਤੀ ਹੈ। ਇਸ ਤੋਂ ਬਾਅਦ ਡਰਾਮਾ ਸ਼ੁਰੂ ਹੋ ਗਿਆ। ਉਸ ਨੂੰ ਦੱਸਿਆ ਗਿਆ ਕਿ ਪਹਿਲਾਂ ਆਏ ਵਿਅਕਤੀ ਨੇ ਔਰਤ ਦੇ ਪਤੀ ਦਾ ਫਾਰਮ ਭਰ ਦਿੱਤਾ ਹੈ। ਇਸ ਦੌਰਾਨ ਦੋਵਾਂ ਵਿਅਕਤੀਆਂ ‘ਚ ਹੱਥੋਪਾਈ ਹੋ ਗਈ। ਹਸਪਤਾਲ ਨੂੰ ਪੁਲਿਸ ਬੁਲਾਉਣੀ ਪਈ ਤੇ ਕਿਸੇ ਨੂੰ ਵੀ ਮਹਿਲਾ ਕੋਲ ਜਾਣ ਦੀ ਇਜਾਜ਼ਤ ਨਹੀਂ ਹੈ।

Kolkata hospital woman birth baby , 3 men newborn father ਔਰਤ ਨੇ ਦਿੱਤਾ ਬੱਚੀ ਨੂੰ ਜਨਮ , 3 ਵਿਅਕਤੀਆਂ ਨੇ ਬੱਚੀ ਦੇ ਪਿਤਾ ਹੋਣ ਦਾ ਕੀਤਾ ਦਾਅਵਾ ,ਜਾਣੋਂ ਕੌਣ ਸੀ ਅਸਲੀ ਪਤੀ

ਇਸ ਦੌਰਾਨ ਜਦੋਂ ਪੁਲਿਸ ਨੇ ਉਨ੍ਹਾਂ ਤੋਂ ਮੈਰਿਜ ਸਰਟੀਫਿਕੇਟ ਮੰਗੇ ਤਾਂ ਔਰਤ ਨੂੰ ਹਸਪਤਾਲ ਲੈ ਕੇ ਆਏ ਵਿਅਕਤੀ ਨੇ ਮੰਨ ਲਿਆ ਕਿ ਉਹ ਕੁੜੀ ਦਾ ਦੋਸਤ ਹੈ ਜਦਕਿ ਦੂਜੇ ਵਿਅਕਤੀ ਨੇ ਮੈਰਿਜ ਸਰਟੀਫਿਕੇਟ ਦਿਖਾ ਦਿੱਤਾ। ਇਸ ਤੋਂ ਬਾਅਦ ਸੋਮਵਾਰ ਦੀ ਸਵੇਰ ਇੱਕ ਹੋਰ ਵਿਅਕਤੀ ਹਸਪਤਾਲ ਪਹੁੰਚਿਆ। ਉਸ ਦਾ ਕਹਿਣਾ ਸੀ ਕਿ ਮਹਿਲਾ ਨਾਲ ਉਸ ਦਾ ਕਦੇ ਵਿਆਹ ਨਹੀਂ ਹੋਇਆ ਪਰ ਉਹ ਬੱਚਾ ਉਸ ਦਾ ਹੈ।

Kolkata hospital woman birth baby , 3 men newborn father ਔਰਤ ਨੇ ਦਿੱਤਾ ਬੱਚੀ ਨੂੰ ਜਨਮ , 3 ਵਿਅਕਤੀਆਂ ਨੇ ਬੱਚੀ ਦੇ ਪਿਤਾ ਹੋਣ ਦਾ ਕੀਤਾ ਦਾਅਵਾ ,ਜਾਣੋਂ ਕੌਣ ਸੀ ਅਸਲੀ ਪਤੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਮਲੇਸ਼ੀਆ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਜਦੋਂ ਪੁਲਿਸ ਨੇ ਇਸ ਮਾਮਲੇ ਬਾਰੇ ਕੁੜੀ ਨਾਲ ਗੱਲ ਕੀਤੀ ਤਾਂ ਕੁੜੀ ਨੇ ਆਪਣੇ ਬਿਆਨ ‘ਚ ਸਾਫ਼ ਕੀਤਾ ਕਿ ਹਸਪਤਾਲ ਲੈ ਕੇ ਆਉਣ ਵਾਲਾ ਉਸ ਦਾ ਦੋਸਤ ਹੈ ਜਦਕਿ ਦੂਜਾ ਵਿਅਕਤੀ ਉਸ ਦਾ ਪਤੀ ਹੈ ਪਰ ਉਹ ਤੀਜੇ ਵਿਅਕਤੀ ਨੂੰ ਜਾਣਦੀ ਵੀ ਨਹੀਂ।ਇਸ ਤੋਂ ਬਾਅਦ ਤੀਜਾ ਵਿਅਕਤੀ ਹਸਪਤਾਲ ਵਿੱਚੋਂ ਭੱਜ ਗਿਆ ਤੇ ਬਾਕੀ ਦੀ ਗੁੱਥੀ ਵੀ ਸੁਲਝ ਗਈ।
PTCNews

  • Share