ਕੋਲਕਾਤਾ ‘ਚ ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਹੋਈ ਕੁੱਟਮਾਰ, ਤਿੰਨ ਵਿਅਕਤੀ ਗ੍ਰਿਫ਼ਤਾਰ

Kolkata: International woman boxer Three held for ‘assaulting’
ਕੋਲਕਾਤਾ 'ਚ ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਹੋਈ ਕੁੱਟਮਾਰ, ਤਿੰਨ ਵਿਅਕਤੀ ਗ੍ਰਿਫ਼ਤਾਰ

ਕੋਲਕਾਤਾ ‘ਚ ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਹੋਈ ਕੁੱਟਮਾਰ, ਤਿੰਨ ਵਿਅਕਤੀ ਗ੍ਰਿਫ਼ਤਾਰ:ਨਵੀਂ ਦਿੱਲੀ : ਭਾਰਤ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਮਾੜੀ ਹਾਲਤ ਬਾਰੇ ਕੁਝ ਲੁੁਕਿਆ ਨਹੀਂ ਹੈ ਪਰ ਅੱਜ -ਕੱਲ੍ਹ ਮਾੜੇ ਅਨਸਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਉਹ ਕੁਝ ਵੀ ਕਰਨ ਤੋਂ ਪਹਿਲਾਂ ਪੁਲਿਸ ਦੇ ਡਰ ਨੂੰ ਅੱਖੋ ਪਰੋਖੇ ਕਰ ਦਿੱਤੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਕੋਲਕਾਤਾ ਤੋਂ ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਵਾਪਰੀ ਹੈ।

Kolkata: International woman boxer Three held for ‘assaulting’
ਕੋਲਕਾਤਾ ‘ਚ ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਹੋਈ ਕੁੱਟਮਾਰ, ਤਿੰਨ ਵਿਅਕਤੀ ਗ੍ਰਿਫ਼ਤਾਰ

ਇਸ ਸਬੰਧੀ ਪੀੜਿਤ ਸੁਮਨ ਕੁਮਾਰੀ ਨੇ ਆਪਣੇ ਫ਼ੇਸਬੁਕ ਅਕਾਊਂਟ ‘ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਮੈਂ ਸ਼ੁੱਕਰਵਾਰ ਸਵੇਰੇ 11 ਵਜੇ ਸਕੂਟੀ ਤੋਂ ਦਫ਼ਤਰ ਜਾ ਰਹੀ ਸੀ। ਉਸ ਸਮੇਂ ਇਕ 25 ਸਾਲ ਦਾ ਲੜਕਾ ਮੇਰੇ ਸਾਹਮਣੇ ਆ ਗਿਆ ਅਤੇ ਬਿਨ੍ਹਾਂ ਕਾਰਨ ਮੈਨੂੰ ਗਾਲ੍ਹਾਂ ਕੱਢਣ ਲੱਗਾ।

Kolkata: International woman boxer Three held for ‘assaulting’
ਕੋਲਕਾਤਾ ‘ਚ ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਹੋਈ ਕੁੱਟਮਾਰ, ਤਿੰਨ ਵਿਅਕਤੀ ਗ੍ਰਿਫ਼ਤਾਰ

ਇੰਨਾ ਹੀ ਨਹੀਂ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ।ਇਸ ਤੋਂ ਬਾਅਦ ਮੈਂ ਉਥੇ ਖੜੇ ਪੁਲਿਸ ਵਾਲੇ ਤੋਂ ਮਦਦ ਮੰਗੀ ਪਰ ਉਸ ਨੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਅਤੇ ਪੱਲਾ ਝਾੜ ਲਿਆ।

Kolkata: International woman boxer Three held for ‘assaulting’
ਕੋਲਕਾਤਾ ‘ਚ ਕੌਮਾਂਤਰੀ ਮਹਿਲਾ ਮੁੱਕੇਬਾਜ਼ ਨਾਲ ਹੋਈ ਕੁੱਟਮਾਰ, ਤਿੰਨ ਵਿਅਕਤੀ ਗ੍ਰਿਫ਼ਤਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਦਿੱਲੀ : ਟੈਂਪੋ ਅਤੇ ਪਾਣੀ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ , 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਪੁਲਿਸ ਨੇ ਹਾਲਾਂਕਿ ਬਾਅਦ ਵਿਚ ਸੁਮਨ ਦੇ ਫੇਸਬੁਕ ਪੋਸਟ ਨੂੰ ਆਧਾਰ ਬਣਾ ਕੇ ਮਾਮਲੇ ਵਿਚ ਕਾਰਵਾਈ ਕਰਕੇ ਕੇਸ ਦਰਜ ਕੀਤਾ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਵਸੀਮ ਖ਼ਾਨ, ਰਾਹੁਲ ਸ਼ਰਮਾ ਅਤੇ ਸ਼ੇਖ ਫਿਰੋਜ ਨੂੰ ਗ੍ਰਿਫ਼ਤਾਰ ਕਰ ਲਿਆ।
-PTCNews