Wed, Apr 24, 2024
Whatsapp

ਕੋਟਕਪੂਰਾ : ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ

Written by  Shanker Badra -- January 08th 2019 05:26 PM -- Updated: January 08th 2019 06:29 PM
ਕੋਟਕਪੂਰਾ : ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ

ਕੋਟਕਪੂਰਾ : ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ

ਕੋਟਕਪੂਰਾ : ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ:ਕੋਟਕਪੂਰਾ ਵਿੱਚ ਬੀਤੇ ਸੋਮਵਾਰ ਵਾਲੇ ਦਿਨ ਰੇਲਵੇ ਰੋਡ ਸਥਿਤ ਢੋਡਾ ਚੌਕ 'ਚ ਇੱਕ ਕਰਿਆਨੇ ਦੀ ਦੁਕਾਨ 'ਤੇ ਮੰਦਭਾਗੀ ਘਟਨਾ ਵਾਪਰੀ ਸੀ।ਓਥੇ 3 ਮੰਜ਼ਿਲਾਂ ਦੁਕਾਨ ਵਿੱਚ ਲੱਗੀ ਜੁਗਾੜੂ ਲਿਫਟ ਨੇ ਇੱਕ 22 ਸਾਲਾਂ ਨੌਜਵਾਨ ਦੀ ਜਾਨ ਲੈ ਲਈ ਹੈ। [caption id="attachment_237697" align="aligncenter" width="300"]Kotkapura Desi Lift Punjabi youth Death
ਕੋਟਕਪੂਰਾ : ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ[/caption] ਜਾਣਕਾਰੀ ਅਨੁਸਾਰ ਜਦੋਂ ਨੌਜਵਾਨ ਲਿਫਟ ਵਿੱਚ ਚੜਿਆ ਤਾਂ ਕਰੰਟ ਲੱਗਣ ਕਾਰਨ ਨੌਜਵਾਨ ਲਿਫਟ ਵਿੱਚ ਡਿੱਗ ਗਿਆ ਅਤੇ ਉਸਦਾ ਸਿਰ ਦੁਕਾਨ ਦੀ ਪਹਿਲੀ ਮੰਜਿਲ ਦੀ ਛੱਤ ਨਾਲ ਟਕਰਾ ਗਿਆ।ਜਿਸ ਨਾਲ ਉਸਦੀ ਮੌਤ ਹੋ ਗਈ।ਦੱਸਿਆ ਜਾਂਦਾ ਹੈ ਕਿ ਕਰਿਆਨਾ ਦੁਕਾਨਦਾਰ ਵੱਲੋਂ ਜੁਗਾੜੂ ਲਿਫਟ ਬਣਾਈ ਗਈ ਸੀ ,ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। [caption id="attachment_237698" align="aligncenter" width="300"]Kotkapura Desi Lift Punjabi youth Death ਕਰਿਆਨਾ ਦੁਕਾਨਦਾਰ ਵੱਲੋਂ ਬਣਾਈ ਜੁਗਾੜੂ ਲਿਫਟ ਨੇ ਪੰਜਾਬੀ ਨੌਜਵਾਨ ਦੀ ਲਈ ਜਾਨ[/caption] ਇਸ ਦੌਰਾਨ ਦੁਕਾਨ ਮਾਲਿਕ ਦੇ ਬੇਟੇ ਨੇ ਦੱਸਿਆ ਕਿ ਇਸ ਘਟਨਾ ਸਮੇਂ ਉਹ ਦੁਕਾਨ ਵਿੱਚ ਸੀ।ਜਦੋਂ ਇਹ ਘਟਨਾ ਵਾਪਰੀ ਤਾਂ ਉਨ੍ਹਾਂ ਨੂੰ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਨ੍ਹਾਂ ਨੇ ਉੱਥੇ ਪਹੁੰਚ ਕੇ ਦੀਪਕ ਨੂੰ ਲਿਫਟ ਵਿੱਚ ਫਸਿਆ ਦੇਖਿਆ ਤਾਂ ਉਨ੍ਹਾਂ ਨੇ ਜਲਦ ਹੀ ਮਿਸਤਰੀ ਨੂੰ ਬੁਲਾ ਕੇ ਫੱਸੇ ਹੋਏ ਦੀਪਕ ਨੂੰ ਬਾਹਰ ਕਢਵਾਇਆ ਅਤੇ ਹਸਪਤਾਲ ਪਹੁੰਚਾਇਆ।ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। -PTCNews


Top News view more...

Latest News view more...