ਮੁੱਖ ਖਬਰਾਂ

ਕੋਟਕਪੂਰਾ 'ਚ ਚਿੱਟੇ ਨੇ ਹੁਣ ਤੱਕ 8 ਘਰਾਂ 'ਚ ਵਿਛਾਇਆ ਚਿੱਟਾ ਸੱਥਰ , ਅੱਜ ਇੱਕ ਹੋਰ ਨੌਜਵਾਨ ਦੀ ਮੌਤ

By Shanker Badra -- July 01, 2019 3:07 pm -- Updated:Feb 15, 2021

ਕੋਟਕਪੂਰਾ 'ਚ ਚਿੱਟੇ ਨੇ ਹੁਣ ਤੱਕ 8 ਘਰਾਂ 'ਚ ਵਿਛਾਇਆ ਚਿੱਟਾ ਸੱਥਰ , ਅੱਜ ਇੱਕ ਹੋਰ ਨੌਜਵਾਨ ਦੀ ਮੌਤ:ਕੋਟਕਪੂਰਾ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ।ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। ਕੋਟਕਪੂਰਾ 'ਚ ਨਸ਼ੇ ਦੇ ਦੈਂਤ ਨੇ ਮੁੜ ਇਕ ਨੌਜਵਾਨ ਨਿਗਲ ਲਿਆ ਹੈ।ਲੋਕਾਂ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।

Kotkapura Jeevan Nagar drug overdose due Young Death ਕੋਟਕਪੂਰਾ 'ਚ ਚਿੱਟੇ ਨੇ ਹੁਣ ਤੱਕ 8 ਘਰਾਂ 'ਚ ਵਿਛਾਇਆ ਚਿੱਟਾ ਸੱਥਰ , ਅੱਜ ਇੱਕ ਹੋਰ ਨੌਜਵਾਨ ਦੀ ਮੌਤ

ਕੋਟਕਪੂਰਾ ਦੇ ਜੀਵਨ ਸਿੰਘ ਨਗਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਦੁਖਦਾਈ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਲੱਕੜ ਦੇ ਆਰੇ 'ਤੇ ਕੰਮ ਕਰਦਾ ਸੀ, ਜੋ ਕਿ ਪਿਛਲੇ ਕੁਝ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ।ਬੀਤੀ ਰਾਤ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।

Kotkapura Jeevan Nagar drug overdose due Young Death ਕੋਟਕਪੂਰਾ 'ਚ ਚਿੱਟੇ ਨੇ ਹੁਣ ਤੱਕ 8 ਘਰਾਂ 'ਚ ਵਿਛਾਇਆ ਚਿੱਟਾ ਸੱਥਰ , ਅੱਜ ਇੱਕ ਹੋਰ ਨੌਜਵਾਨ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਸ਼ੇ ਦੇ ਕਾਰੋਬਾਰ ‘ਚ ਹੁਣ ਔਰਤਾਂ ਵੀ ਸਰਗਰਮ , ਪੁਲਿਸ ਨੇ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਕਾਬੂ

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਇਸ ਨਗਰ 'ਚ ਨਸ਼ੇ ਕਾਰਨ ਅੱਠ ਮੌਤਾਂ ਹੋ ਗਈਆਂ ਹਨ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਮੁਹੱਲਾ ਵਾਸੀਆਂ ਨੇ ਪੁਲਿਸ ਨੂੰ ਕਈ ਵਾਰ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਪੁਲਿਸ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਮਿ੍ਤਕ ਦੇ ਪਿਤਾ ਪ੍ਰੇਮ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਪੁੱਤਰ ਲੋੜ ਤੋਂ ਜ਼ਿਆਦਾ ਨਸ਼ਾ ਕਰ ਰਿਹਾ ਸੀ।
-PTCNews