ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਬੱਚਿਆਂ ਸਣੇ ਨਿਗਲਿਆ ਜ਼ਹਿਰ, ਹੋਈ ਮੌਤ

kotkapura

ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਬੱਚਿਆਂ ਸਣੇ ਨਿਗਲਿਆ ਜ਼ਹਿਰ, ਹੋਈ ਮੌਤ,ਫਰੀਦਕੋਟ: ਫਰੀਦਕੋਟ ਦੇ ਅਧੀਨ ਪੈਂਦੇ ਹਲਕਾ ਕੋਟਕਪੂਰਾ ‘ਚ ਆਪਣੀ ਪਤਨੀ ਤੋਂ ਤੰਗ ਆ ਕੇ ਬੱਚਿਆਂ ਸਣੇ ਜ਼ਹਿਰ ਖਾਣ ਵਾਲੇ ਪਤੀ ਦੀਅੱਜ ਸਵੇਰੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਚਰਨਜੀਤ ਵਜੋਂ ਹੋਈ ਹੈ।

fdkਇਸ ਘਟਨਾ ਤੋਂ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਚਰਨਜੀਤ ਨੇ ਆਪਣੇ 2 ਬੱਚਿਆਂ ਸਮੇਤ ਜ਼ਹਿਰ ਖਾ ਕੇ ਮਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਉਸ ਦੇ ਇਕ ਬੱਚੇ ਦੀ ਮੌਕੇ ‘ਤੇ ਮੌਤ ਹੋ ਗਈ ਸੀ।

ਹੋਰ ਪੜ੍ਹੋ: ਬੱਚਿਆਂ ਸਮੇਤ ਵਿਅਕਤੀ ਨੇ ਟਰੇਨ ਅੱਗੇ ਮਾਰੀ ਛਾਲ, ਹੋਈ ਮੌਤ, ਦੇਖੋ ਤਸਵੀਰਾਂ

kotkapura ਉਥੇ ਹੀ ਜਦੋਂ ਸਥਾਨਕ ਲੋਕਾਂ ਨੂੰ ਇਸ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਚਰਨਜੀਤ ਅਤੇ ਉਸ ਦੀ ਲੜਕੀ ਨੂੰ ਨੇੜੇ ਹਸਪਤਾਲ ‘ਚ ਦਾਖਲ ਕਰਵਾਇਆ।ਪਰ ਅੱਜ ਉਸ ਦੀ ਮੌਤ ਹੋ ਗਈ।

kotkapura ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News