ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ , ਕੱਢੀਆਂ ਗਈਆਂ ਝਾਕੀਆਂ

Krishna Janmashtami 2019 : Different Places Celebrate Birth
ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ , ਕੱਢੀਆਂ ਗਈਆਂ ਝਾਕੀਆਂ

ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ , ਕੱਢੀਆਂ ਗਈਆਂ ਝਾਕੀਆਂ:ਚੰਡੀਗੜ੍ਹ : ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਪੰਜਾਬ ਸਮੇਤ ਦੇਸ਼ ਭਰ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਵਿੱਚ ਜਨਮ ਅਸ਼ਟਮੀ ਨੂੰ ਸਮਰਪਿਤ ਭਗਵਾਨ ਕ੍ਰਿਸ਼ਨ ਦੀਆਂ ਝਾਕੀਆਂ ਕੱਢੀਆਂ ਜਾ ਰਹੀਆਂ ਹਨ। ਇਸ ਸ਼ੋਭਾ ਯਾਤਰਾ ਵਿੱਚ ਬੱਚਿਆਂ ਨੂੰ ਭਗਵਾਨ ਕ੍ਰਿਸ਼ਨ ਅਤੇ ਰਾਧਾ ਦਾ ਰੂਪ ਦਿੱਤਾ ਗਿਆ ਹੈ।

Krishna Janmashtami 2019 : Different Places Celebrate Birth
ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ , ਕੱਢੀਆਂ ਗਈਆਂ ਝਾਕੀਆਂ

ਜਿਸ ਨੂੰ ਵੇਖ ਲੋਕਾਂ ਦਾ ਮਨ ਖ਼ੁਸ਼ ਹੋ ਜਾਂਦਾ ਹੈ ਅਤੇ ਧਾਰਮਿਕ ਗੀਤਾਂ ਦੇ ਨਾਲ ਸਾਰਾ ਵਾਤਾਵਰਨ ਧਾਰਮਿਕ ਹੋ ਜਾਂਦਾ ਹੈ। ਜਿਨ੍ਹਾਂ ਨੂੰ ਸ਼ਹਿਰ ਦੇ ਲੋਕਾਂ ਵੱਲੋਂ ਬਹੁਤ ਹੀ ਆਦਰ ਸਤਿਕਾਰ ਨਾਲ ਵੇਖਿਆ ਜਾਂਦਾ ਹੈ ਅਤੇ ਸ਼ਹਿਰ ਵਿਖੇ ਇਨ੍ਹਾਂ ਝਾਕੀਆਂ ਦਾ ਸਵਾਗਤ ਕੀਤਾ ਗਿਆ ਹੈ। ਕ੍ਰਿਸ਼ਨ ਜਨਮ ਅਸ਼ਟਮੀ ਨੂੰ ਕ੍ਰਿਸ਼ਨ ਅਸ਼ਟਮੀ, ਗੋਕੁਲ ਅਸ਼ਟਮੀ, ਕਨ੍ਹਾਈਆ ਅਸ਼ਟਮੀ, ਕਨ੍ਹਈਆ ਆਠੇ, ਸ਼੍ਰੀਕ੍ਰਿਸ਼ਨ ਜੈਅੰਤੀ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।

Krishna Janmashtami 2019 : Different Places Celebrate Birth
ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ , ਕੱਢੀਆਂ ਗਈਆਂ ਝਾਕੀਆਂ

ਜਨਮ ਅਸ਼ਟਮੀ ਜੋ ਕਿ ਹਿੰਦੂਆਂ ਦਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦੌਰਾਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਜਿਸ ਦੌਰਾਨ ਕਈ ਥਾਈਂ ਸ਼ਰਧਾਲੂਆਂ ਵੱਲੋਂ ਅੱਜ ਤੋਂ ਹੀ ਮੰਦਰਾਂ ਵਿਚ ਪੂਜਾ ਅਰਚਨਾ ਤੇ ਜਨਮ ਅਸ਼ਟਮੀ ਦਾ ਉਤਸਵ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਸ਼ਰਧਾਲੂਆਂ ਦੀਆਂ ਮੰਦਰਾਂ ‘ਚ ਵੱਡੀ ਭੀੜ ਦੇਖਣ ਨੂੰ ਮਿਲੀ ਹੈ।

Krishna Janmashtami 2019 : Different Places Celebrate Birth
ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ , ਕੱਢੀਆਂ ਗਈਆਂ ਝਾਕੀਆਂ

ਜਨਮ ਅਸ਼ਟਮੀ ਦੇ ਉਤਸ਼ਾਹ ਦੇ ਚੱਲਦਿਆਂ ਮਥੁਰਾ ਵਿਚ ਮੰਦਰਾਂ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਜਨਮ ਅਸ਼ਟਮੀ ਤਿਥੀ ਅਤੇ ਰੋਹਿਣੀ ਨਛੱਤਰ ਦੋਨਾਂ ਦਾ ਸੰਯੋਗ ਨਹੀਂ ਬਣ ਰਿਹਾ ਹੈ। 23 ਅਗਸਤ ਦੀ ਰਾਤ 12 ਵਜੇ ਤੋਂ 1 ਵਜੇ ਤੱਕ ਦੇ ਮਹੂਰਤ ‘ਚ ਅਸ਼ਟਮੀ ਤਿਥੀ ਤਾਂ ਹੈ ਪਰ ਰੋਹਿਣੀ ਨਛੱਤਰ 24 ਅਗਸਤ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਪੌਣੇ ਚਾਰ ਵਜੇ ਸ਼ੁਰੂ ਹੋਵੇਗਾ ਅਤੇ 25 ਅਗਸਤ ਸਵੇਰੇ ਸਵਾ ਚਾਰ ਵਜੇ ਖ਼ਤਮ ਹੋ ਜਾਵੇਗਾ, ਇਸ ਕਾਰਨ 23 ਅਤੇ 24 ਅਗਸਤ ਨੂੰ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ।
-PTCNews