Thu, Apr 25, 2024
Whatsapp

Kulwinder Billaa Birthday:ਜਨਮ ਦਿਨ ਮੁਬਾਰਕ ਕੁਲਵਿੰਦਰ ਬਿੱਲਾ

Written by  Pardeep Singh -- February 02nd 2022 08:58 AM -- Updated: February 02nd 2022 09:02 AM
Kulwinder Billaa Birthday:ਜਨਮ ਦਿਨ ਮੁਬਾਰਕ ਕੁਲਵਿੰਦਰ ਬਿੱਲਾ

Kulwinder Billaa Birthday:ਜਨਮ ਦਿਨ ਮੁਬਾਰਕ ਕੁਲਵਿੰਦਰ ਬਿੱਲਾ

ਚੰਡੀਗੜ੍ਹ:ਪੰਜਾਬੀ ਗਾਇਕੀ ਦਾ ਆਪਣਾ ਵੱਖਰਾ ਸਥਾਨ ਸਥਾਪਿਤ ਕਰਨ ਵਾਲੇ ਕੁਲਵਿੰਦਰ ਬਿੱਲਾ 38 ਵਾਂ ਜਨਮਦਿਨ ਮਨਾ ਰਹੇ ਹਨ। ਪੰਜਾਬੀ ਅਦਾਕਾਰ ਅਤੇ ਗਾਇਕ ਕੁਲਵਿੰਦਰ ਬਿੱਲਾ ਦਾ ਜਨਮ 2 ਫਰਵਰੀ 1984 ਨੂੰ ਹੋਇਆ ਸੀ। ਉਨ੍ਹਾਂ ਦੇ ਮਾਤਾ ਗੁਰਜੀਤ ਕੌਰ ਅਤੇ ਪਿਤਾ ਮੱਘਰ ਸਿੰਘ ਹਨ। ਕੁਲਵਿੰਦਰ ਬਿੱਲਾ ਦਾ ਜਨਮ ਸਥਾਨ ਮਾਨਸਾ ਹੈ। ਦੱਸ ਦੇਈਏ ਕਿ ਕੁਲਵਿੰਦਰ ਬਿੱਲਾ ਦਾ ਪੂਰਾ ਨਾਮ ਕੁਲਵਿੰਦਰ ਸਿੰਘ ਜੱਸਰ ਹੈ ਪਰ ਉਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਮੇਸ਼ਾ ਕੁਲਵਿੰਦਰ ਬਿੱਲਾ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ ਅਤੇ ਇਸੇ ਨਾਮ ਨਾਲ ਉਨ੍ਹਾਂ ਦੀ ਪਛਾਣ ਬਣੀ।ਕੁਲਵਿੰਦਰ ਬਿੱਲਾ ਨੇ ਸਕੂਲੀ ਪੜਾਈ ਪਿੰਡ ਤੋਂ ਹੀ ਕੀਤੀ ਅਤੇ ਉਚੇਰੀ ਪੜ੍ਹਾਈ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਹਾਸਿਲ ਕੀਤੀ। ਉਹ ਮਿਊਜ਼ਕ ਵਿੱਚ ਪੀਐਚਡੀ ਕਰ ਚੁੱਕੇ ਹਨ। ਕੁਲਵਿੰਦਰ ਬਿੱਲਾ ਨੇ ਆਪਣੇ ਆਪ ਗਾਇਕ, ਗੀਤਕਾਰ ਅਤੇ ਅਦਾਕਾਰ ਵਜੋਂ ਸਥਾਪਿਤ ਕੀਤਾ ਹੈ।ਉਨ੍ਹਾਂ ਨੇ ਆਪਣੇ ਜਨਮ ਦਿਨ ਦੀਆਂ ਫੋਟੋਆਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਹਨ। ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਵਿਆਹ ਰਵਿੰਦਰ ਕੌਰ ਨਾਲ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ। ਕੁਲਵਿੰਦਰ ਬਿੱਲਾ ਦੇ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਕਰਕੇ ਉਨ੍ਹਾਂ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਛਾਣ ਬਣੀ ਹੈ। ਉਨ੍ਹਾਂ ਦਾ ਗੀਤ ਕਾਲੇ ਰੰਗ ਦਾ ਯਾਰ ਇਸ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਬਿੱਲਾ ਨੂੰ ਉਸ ਸਮੇਂ ਪੰਜਾਬੀ ਜਗਤ ਵਿੱਚ ਵੱਡੀ ਪਛਾਣ ਮਿਲੀ ਜਦੋਂ ਉਨ੍ਹਾਂ ਨੇ 2007 ਵਿੱਚ ਇਕ ਡਮੀ ਗੀਤ ਆਪਣੇ ਫੋਨ ਵਿੱਚ ਰਿਕਾਰਡ ਕੀਤਾ ਸੀ ਅਤੇ ਇਸ ਗੀਤ ਨੂੰ ਬਲੂਟੂਥ ਦੁਆਰਾ ਦੂਜੇ ਦੇ ਮੋਬਾਈਲ ਉੱਤੇ ਭੇਜਿਆ ਜਾਂਦਾ ਸੀ।ਇਹ ਗੀਤ ਬਹੁਤ ਮਸ਼ਹੂਰ ਹੋਇਆ ਇਸ ਤੋਂ ਬਾਅਦ ਕੁਲਵਿੰਦਰ ਬਿੱਲਾ ਨੂੰ ਬਲੂਟੂਥ ਸਿੰਗਰ ਵੀ ਕਿਹਾ ਜਾਣ ਲੱਗਿਆ। ਕੁਲਵਿੰਦਰ ਬਿੱਲਾ ਨੇ ਬਹੁਤ ਨਾਮੀ ਗਾਇਕਾਂ ਨਾਲ ਗਾਇਆ। ਬਿੱਗ ਬਾਸ ਦੀ ਜੇਤੂ ਤੇਜਸਵੀ ਪ੍ਰਕਾਸ਼ ਕੁਲਵਿੰਦਰ ਬਿੱਲਾ ਦੇ ਗੀਤ ਕਲਾਕਾਰ ਵਿੱਚ ਨਜ਼ਰ ਆਈ। ਇਹ ਵੀ ਪੜ੍ਹੋ:ਸੰਯੁਕਤ ਸਮਾਜ ਮੋਰਚਾ ਦੀ ਹੋਈ ਰਜਿਸਟ੍ਰੇਸ਼ਨ -PTC News


Top News view more...

Latest News view more...