ਮੁੱਖ ਖਬਰਾਂ

ਵਿਦੇਸ਼ ਤੋਂ ਘਰ ਵਾਪਸ ਆ ਰਹੇ ਪੰਜਾਬੀ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ , ਭੈਣ ਕਰ ਰਹੀ ਸੀ ਉਡੀਕਾਂ

By Shanker Badra -- July 04, 2019 2:07 pm -- Updated:Feb 15, 2021

ਵਿਦੇਸ਼ ਤੋਂ ਘਰ ਵਾਪਸ ਆ ਰਹੇ ਪੰਜਾਬੀ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ , ਭੈਣ ਕਰ ਰਹੀ ਸੀ ਉਡੀਕਾਂ:ਪਠਾਨਕੋਟ : ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ। ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ। ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਓਥੇ ਕਿਸੇ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਅਤੇ ਕਿਸੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ।

Kuwait Return home Punjabi youth Death in road accident
ਵਿਦੇਸ਼ ਤੋਂ ਘਰ ਵਾਪਸ ਆ ਰਹੇ ਪੰਜਾਬੀ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ , ਭੈਣ ਕਰ ਰਹੀ ਹੈ ਉਡੀਕਾਂ

ਹੁਣ ਕੁਵੈਤ ਤੋਂ ਵਾਪਸ ਆਪਣੇ ਘਰ ਪਰਤ ਰਹੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰੋਹਿਤ ਪਠਾਨੀਆ (26) ਦੇ ਰੂਪ 'ਚ ਹੋਈ ਹੈ। ਦੱਸਿਆ ਜਾਂਦਾ ਹੈ ਕਿ ਰੋਹਿਤ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦਿਲ ਦੇ ਮਰੀਜ਼ ਹਨ।

Kuwait Return home Punjabi youth Death in road accident
ਵਿਦੇਸ਼ ਤੋਂ ਘਰ ਵਾਪਸ ਆ ਰਹੇ ਪੰਜਾਬੀ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ , ਭੈਣ ਕਰ ਰਹੀ ਹੈ ਉਡੀਕਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫੇਸਬੁੱਕ, ਵ੍ਹਟਸਐੱਪ ਤੇ ਇੰਸਟਾਗ੍ਰਾਮ 9 ਘੰਟੇ ਬਾਅਦ ਹੋਇਆ ਠੀਕ, ਕੰਪਨੀ ਨੇ ਮੰਗੀ ਮੁਆਫ਼ੀ

ਮਿਲੀ ਜਾਣਕਾਰੀ ਅਨੁਸਾਰ ਰੋਹਿਤ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਗਿਆ ਸੀ।ਇੱਥੋਂ ਕੰਪਨੀ ਤੋਂ ਛੁੱਟੀ ਲੈ ਕੇ ਉਹ ਵਾਪਸ ਆਪਣੇ ਪਿੰਡ ਨਰਾਇਣਪੁਰ ਆ ਰਿਹਾ ਸੀ।ਦਿੱਲੀ ਦੇ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਰੋਹਿਤ ਨੇ ਟੈਕਸੀ ਲਈ ਅਤੇ ਜਿਵੇਂ ਹੀ ਉਹ ਹਰਿਆਣਾ 'ਚ ਪੈਂਦੇ ਪਿੱਪਲੀ ਥਾਣੇ ਦੇ ਅੱਗੇ ਪੁੱਜੇ ਤਾਂ ਉਲਟੇ ਪਾਸੇ ਤੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨੇ ਟੈਕਸੀ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ 'ਚ ਰੋਹਿਤ ਹੀ ਮੌਤ ਹੋ ਗਈ।
-PTCNews

  • Share