Advertisment

La Palma Volcano: 50 ਸਾਲ ਬਾਅਦ ਸਪੇਨ 'ਚ ਫਿਰ ਫਟਿਆ ਜਵਾਲਾਮੁਖੀ, ਅਲਰਟ ਜਾਰੀ

author-image
Riya Bawa
Updated On
New Update
La Palma Volcano: 50 ਸਾਲ ਬਾਅਦ ਸਪੇਨ 'ਚ ਫਿਰ ਫਟਿਆ ਜਵਾਲਾਮੁਖੀ, ਅਲਰਟ ਜਾਰੀ
Advertisment
publive-image
Advertisment
ਮੈਡ੍ਰਿਡ: 50 ਸਾਲ ਬਾਅਦ ਲਾ-ਪਾਲਮਾ ਮਹਾਂਦੀਪ ਦਾ ਸਭ ਤੋਂ ਖਤਰਨਾਕ ਜਵਾਲਾਮੁਖੀ ਸਪੇਨ 'ਚ ਫਿਰ ਫਟ ਗਿਆ ਹੈ। ਇਸ ਦੇ ਨਾਲ ਹੁਣ ਅਮਰੀਕਾ ਤੋਂ ਕੈਨੇਡਾ ਤਕ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਹੈ। ਜਵਾਲਾਮੁਖੀ ਦੇ ਨਾਲ ਆਸਪਾਸ ਦੇ ਇਲਾਕਿਆਂ 'ਚ ਤੇਜ਼ੀ ਨਾਲ ਵਹਿੰਦੇ ਲਾਵਾ ਨੇ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਜਵਾਲਾਮੁਖੀ ਫਟਣ ਤੋਂ ਬਾਅਦ ਖਤਰੇ ਨੂੰ ਦੇਖਦਿਆਂ 10 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਨੂੰ ਫੌਰਨ ਸੁਰੱਖਿਅਤ ਦੂਜੀਆਂ ਥਾਵਾਂ 'ਤੇ ਸ਼ਿਫਟ ਕੀਤਾ ਗਿਆ। ਕਈ ਜਾਨਵਰਾਂ ਨੂੰ ਵੀ ਕੱਢਿਆ ਗਿਆ। publive-image ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੁੰਬਰੇ ਵਿਏਜ ਪਰਵਤ 'ਚ ਇਹ ਜਵਾਲਾਮੁਖੀ 1971 'ਚ ਫਟਿਆ ਸੀ। ਅਟਲਾਂਟਿਕ ਮਹਾਂਸਾਗਰ ਚ ਸਪੇਨ ਦੇ ਦੀਪ ਲਾ ਪਾਲਮਾ 'ਚ ਜਵਾਲਾਮੁਖੀ ਦੇ ਫਟਣ ਨਾਲ ਰੁਕ-ਰੁਕ ਕੇ ਭੂਚਾਲ ਦੇ ਝਟਕੇ ਆ ਰਹੇ ਹਨ। 85,000 ਦੀ ਆਬਾਦੀ ਵਾਲਾ ਲਾ ਪਲਮਾ, ਅਫਰੀਕਾ ਦੇ ਪੱਛਮੀ ਤਟ ਦੇ ਨੇੜੇ ਸਪੇਨ ਦੇ ਕੈਨਰੀ ਦੀਪ ਸਮੂਹ ਦੇ ਅੱਠ ਜਵਾਲਾਮੁਖੀ ਦੀਪਾਂ 'ਚੋਂ ਇਕ ਹੈ। publive-image ਲਾ ਪਾਲਮਾ ਦੇ ਮੁਖੀ ਮਾਰਿਆਨੋ ਹੇਰਨਾਨੰਦੇਹ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਲਾਵਾ ਵਹਿਣ ਨਾਲ ਕਿਨਾਰਿਆਂ 'ਤੇ ਸਥਿਤ ਆਬਾਦੀ ਵਾਲੇ ਇਲਾਕਿਆਂ ਨੂੰ ਲੈਕੇ ਚਿੰਤਾ ਵਧ ਗਈ ਹੈ। ਇਸ 'ਤੇ ਸਪੇਨ ਦੇ ਪ੍ਰਧਾਨ ਮੰਤਰੀ ਪ੍ਰੇਡੋ ਸਾਂਚੇਜ ਨੇ ਪੁਸ਼ਟੀ ਕੀਤੀ ਕਿ ਲਾ ਪਾਲਮਾ ਦੀਪ 'ਤੇ ਜਵਾਲਾਮੁਖੀ ਦੇ ਫਟਣ ਨਾਲ ਮਨੁੱਖੀ ਜੀਵਨ ਨੂੰ ਕੋਈ ਖਤਰਾ ਨਹੀਂ ਹੈ। ਸਾਂਚੇਜ ਨੇ ਕਿਹਾ ਕਿ ਸਾਨੂੰ ਲਾ ਪਾਲਮਾ ਦੇ ਨਾਗਰਿਕਾਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਉਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਹੈ। publive-imagepublive-image -PTC News-
canada america spain la-palma-volcano volcano spain-volcano
Advertisment

Stay updated with the latest news headlines.

Follow us:
Advertisment