Sat, Apr 20, 2024
Whatsapp

4.3 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਲੱਦਾਖ

Written by  Jasmeet Singh -- September 19th 2022 11:22 AM -- Updated: September 19th 2022 01:10 PM
4.3 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਲੱਦਾਖ

4.3 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਲੱਦਾਖ

ਲੱਦਾਖ, 19 ਸਤੰਬਰ: ਲੱਦਾਖ (LADAKH) 'ਚ ਸੋਮਵਾਰ ਨੂੰ ਭੂਚਾਲ (EARTHQUAKE) ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 9.30 ਵਜੇ ਲੱਦਾਖ (LADAKH) ਦੇ ਕਾਰਗਿਲ 'ਚ ਭੂਚਾਲ ਦੇ ਇਹ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਰਹੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਇਸ ਤੋਂ ਪਹਿਲਾਂ 16 ਸਤੰਬਰ ਨੂੰ ਵੀ ਸਵੇਰੇ 4.19 ਵਜੇ ਲੱਦਾਖ (LADAKH) 'ਚ ਭੂਚਾਲ (EARTHQUAKE) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਵਿਗਿਆਨ ਕੇਂਦਰ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.8 ਰਹੀ। ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਅਲਚੀ (ਲੇਹ) ਤੋਂ 189 ਕਿਲੋਮੀਟਰ ਉੱਤਰ ਵੱਲ ਸੀ ਅਤੇ ਇਸ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਬੀਤੇ ਸ਼ਨੀਵਾਰ-ਐਤਵਾਰ ਨੂੰ ਤਾਇਵਾਨ (TAIWAN) 'ਚ 24 ਘੰਟਿਆਂ 'ਚ ਤਿੰਨ ਭਿਆਨਕ ਭੂਚਾਲ (EARTHQUAKE) ਆਏ ਸਨ। ਇਨ੍ਹਾਂ ਭੂਚਾਲਾਂ 'ਚ ਕਾਫੀ ਨੁਕਸਾਨ ਹੋਇਆ ਹੈ। ਤਾਈਵਾਨ 'ਚ ਕਈ ਥਾਵਾਂ 'ਤੇ ਸੜਕਾਂ ਟੁੱਟ ਗਈਆਂ, ਪੁਲ ਡਿੱਗ ਪਏ, ਰੇਲ ਗੱਡੀਆਂ ਪਟੜੀ ਤੋਂ ਉਤਰ ਗਈਆਂ ਸਨ। ਪੁਲ ਟੁੱਟਣ ਕਾਰਨ ਕਈ ਵਾਹਨ ਪੁਲ ਦੇ ਹੇਠਾਂ ਆ ਗਏ। ਭੂਚਾਲ ਕਾਰਨ ਤਾਈਵਾਨ ਤੋਂ ਜਾਪਾਨ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਭੂਚਾਲਾਂ ਦੀ ਤੀਬਰਤਾ 6.4 ਤੋਂ 7.2 ਤੱਕ ਸੀ। -PTC News


Top News view more...

Latest News view more...