Advertisment

ਚੋਰੀ ਹੋਏ ਕੁੱਤਿਆਂ ਨੂੰ ਵਾਪਿਸ ਪਾਉਣ ਲਈ ਹਾਲੀਵੁੱਡ ਸਟਾਰ ਲੇਡੀ ਗਾਗਾ ਨੇ ਕੀਤਾ ਐਲਾਨ

author-image
Jagroop Kaur
New Update
ਚੋਰੀ ਹੋਏ ਕੁੱਤਿਆਂ ਨੂੰ ਵਾਪਿਸ ਪਾਉਣ ਲਈ ਹਾਲੀਵੁੱਡ ਸਟਾਰ ਲੇਡੀ ਗਾਗਾ ਨੇ ਕੀਤਾ ਐਲਾਨ
Advertisment
ਵੱਡੇ ਲੋਕਾਂ ਦੇ ਵੱਡੇ ਸ਼ੌਂਕ , ਅਤੇ ਵੱਡੀਆਂ ਹੀ ਗੱਲਾਂ , ਜੀ ਹਾਂ ਇਥੇ ਗੱਲ ਕਰ ਰਹੇ ਹਾਂ ਯੂ ਐੱਸ ਦੀ ਆਸਕਰ ਜੇਤੂ ਪੌਪ ਗਾਇਕਾ ਲੇਡੀ ਗਾਗਾ ਦੀ ਜੋ ਕਿ ਪੈੱਟਸ ਲਵਰ ਹੈ ਅਤੇ ਉਹਨਾਂ ਦੇ ਰੱਖੇ ਹੋਏ ਕੁੱਤਿਆਂ ਨਾਲ ਬਹੁਤ ਪਿਆਰ ਹੈ , ਪਰ ਹੁਣ ਉਹਨਾਂ 'ਤੇ ਦੁਖਾਂ ਦਾ ਪਹਾੜ ਛਾ ਗਿਆ ਹੈ , ਦਰਅਸਲ ਲੇਡੀ ਗਾਗਾ ਦੇ ਕੁੱਤਿਆਂ ਦੀ ਚੋਰੀ ਹੋ ਗਈ ਹੈ , ਇਸ ਤੋਂ ਹਤਾਸ਼ ਗਾਇਕਾ ਨੇ ਚੋਰੀ ਹੋਏ ਕੁੱਤਿਆਂ ਨੂੰ ਉਨ੍ਹਾਂ ਕੋਲ ਵਾਪਸ ਲਿਆਉਣ ਵਾਲੇ ਨੂੰ ਸਾਢੇ ਤਿੰਨ ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
Advertisment
publive-image ਹਾਲੀਵੁੱਡ ਵਿੱਚ ਇੱਕ ਲੁੱਟ ਦੌਰਾਨ ਲੇਡੀ ਗਾਗਾ ਦੀਆਂ ਦੋ ਫਰੈਂਚ ਬੁਲਡੌਗ ਚੋਰੀ ਹੋ ਗਏ। ਇਸ ਘਟਨਾ ਵਿੱਚ ਲੇਡੀ ਗਾਗਾ ਦੀ ਡਾਗਵਾਕਰ ਨੂੰ ਵੀ ਗੋਲੀ ਲੱਗੀ ਹੈ। ਲੇਡੀ ਗਾਗਾ ਨੇ ਆਪਣੇ ਕੁੱਤੇ ਵਾਪਸ ਲੈਣ ਦੀ ਇੱਛਾ ਵਿੱਚ 5 ਲੱਖ ਡਾਲਰ ਯਾਨੀ 3.65 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।publive-image
Advertisment
ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ ‘ਚੋਂ ਮਿਲੀ ਚਿੱਠੀ ‘ਚ ਹੋਇਆ ਖੁਲਾਸਾ lady gaga ਦੇ ਕੁੱਤਿਆਂ ਦਾ ਨਾਮ ਕੋਜੀ ਅਤੇ ਗੁਸਤਾਵ ਹੈ। ਸੈਲੀਬ੍ਰਿਟੀ ਵੈਬਸਾਈਟ ਟੀਐਮਜੀ ਅਨੁਸਾਰ ਲੇਡੀ ਗਾਗਾ ਆਪਣੇ ਇਨ੍ਹਾਂ ਪਾਲਤੂ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਹੈ। ਉਸੇ ਸਮੇਂ ਇਸ ਘਟਨਾ ਵਿੱਚ ਉਨ੍ਹਾਂ ਦਾ ਤੀਜਾ ਕੁੱਤਾ ਏਸ਼ੀਆ ਭੱਜਣ ਵਿੱਚ ਸਫਲ ਹੋ ਗਿਆ ਹੈ ਅਤੇ ਪੁਲਿਸ ਨੇ ਉਸਨੂੰ ਬਰਾਮਦ ਕਰ ਲਿਆ ਹੈ। ਗਾਗਾ ਨੇ ਇਕ ਈਮੇਲ ਆਈਡੀ ਜਾਰੀ ਕੀਤੀ ਹੈ। ਜੇ ਕਿਸੇ ਵਿਅਕਤੀ ਨੂੰ ਇਨ੍ਹਾਂ ਕੁੱਤਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨਾਲ KojiandGustav@gmail.com 'ਤੇ ਸੰਪਰਕ ਕਰ ਸਕਦਾ ਹੈ।
Advertisment
Lady Gaga offers £500k reward for return of her dogs after walker shot in  West Hollywood | Daily Mail Online ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ ‘ਚੋਂ ਮਿਲੀ ਚਿੱਠੀ ‘ਚ ਹੋਇਆ ਖੁਲਾਸਾ
ਜ਼ਿਕਰਯੋਗ ਹੈ ਕਿ ਲੇਡੀ ਗਾਗਾ ਇਸ ਸਮੇਂ ਰੋਮ ਵਿੱਚ ਸ਼ੂਟਿੰਗ ਕਰ ਰਹੀ ਹੈ। ਇਕ ਨਿਜੀ ਚੈਨਲ ਨੂੰ ਇੰਟਰਵਿਊ 'ਚ ਲੇਡੀ ਗਾਗਾ ਦੇ ਪਿਤਾ ਨੇ ਦੱਸਿਆ ਕਿ ਉਹ ਹਮਲੇ ਤੋਂ ਬਾਅਦ ਤੋਂ ਹੀ ਆਪਣੀ ਧੀ ਨਾਲ ਲਗਾਤਾਰ ਸੰਪਰਕ ਵਿਚ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਕੋਈ ਸਾਡੇ ਬੱਚੇ ਨੂੰ ਲੈ ਗਿਆ ਹੈ।' ਇਸ ਘਟਨਾ ਵਿਚ ਲੇਡੀ ਗਾਗਾ ਦੇ ਕੁੱਤਿਆਂ ਨੂੰ ਘੁਮਾਉਣ ਵਾਲੇ ਸ਼ਖਸ ਰਾਇਨ ਫਿਸ਼ਰ ਨੂੰ ਵੀ ਗੋਲੀ ਵੱਜੀ ਹੈ। ਲੁਟੇਰਿਆਂ ਨੇ ਰਾਇਨ ਉਤੇ ਹਮਲਾ ਕਰਕੇ ਕੁੱਤਿਆਂ ਨੂੰ ਚੋਰੀ ਕਰ ਲਿਆ ਸੀ। ਰਾਇਨ ਹਸਪਤਾਲ ਵਿਚ ਜੇਰੇ ਇਲਾਜ ਹੈ।
-
the-missing-puppy-of-lady-gaga lady-gagas-dogs-stolen two-of-lady-gagas-french-bulldogs pop-star-lady-gaga-news us-star
Advertisment

Stay updated with the latest news headlines.

Follow us:
Advertisment