ਪਾਕਿਸਤਾਨ ਦੇ ਲਾਹੌਰ ‘ਚ ਜ਼ਬਰਦਸਤ ਧਮਾਕਾ, ਕਈ ਜ਼ਖਮੀ

Lahore Bomb Blast

ਪਾਕਿਸਤਾਨ ਦੇ ਲਾਹੌਰ ‘ਚ ਜ਼ਬਰਦਸਤ ਧਮਾਕਾ, ਕਈ ਜ਼ਖਮੀ,ਲਾਹੌਰ: ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਮੁਲਤਾਨ ਰੋਡ ‘ਤੇ ਚੌਬੁਰਜੀ ਨੇੜੇ ਅੱਜ ਇੱਕ ਰਿਕਸ਼ੇ ‘ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ‘ਚ ਕਰੀਬ 10 ਲੋਕ ਜ਼ਖਮੀ ਹੋ ਗਏ ਹਨ।

Lahore Bomb Blastਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ ‘ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੰਬ ਨਿਰੋਧਕ ਦਸਤੇ ਦੇ ਅਧਿਕਾਰੀਆਂ ਮੁਤਾਬਕ ਕਿ ਰਿਕਸ਼ੇ ‘ਤੇ 2 ਕਿਲੋਗ੍ਰਾਮ ਦੇ ਕਰੀਬ ਵਿਸਫੋਟਕ ਸਮਗਰੀ ਸੀ।

ਹੋਰ ਪੜ੍ਹੋ: ਕੈਪਟਨ ਦਾ ਪਾਕਿ ਮੰਤਰੀ ਨੂੰ ਮੂੰਹ ਤੋੜ ਜਵਾਬ, ਕਿਹਾ “ਭਾਰਤ ਦੇ ਅੰਦਰੂਨੀ ਮਾਮਲਿਆਂ ਤੋਂ ਦੂਰ ਰਹੋ”

Lahore Bomb Blastਉਨ੍ਹਾਂ ਦੱਸਿਆ ਕਿ ਧਮਾਕੇ ਵਾਲੀ ਥਾਂ ਨੇੜਿਓਂ ਬਾਲ ਬੇਅਰਿੰਗ ਵੀ ਮਿਲੇ ਹਨ।ਅਧਿਕਾਰੀ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲਣ ਵਿਚ ਲੱਗੇ ਹੋਏ ਹਨ ਤਾਂ ਜੋ ਕੋਈ ਸੁਰਾਗ ਮਿਲ ਸਕੇ।

-PTC News