Thu, Apr 25, 2024
Whatsapp

ਪਾਂਡਵਾਂ ਵਾਂਗ ਜੂਏ 'ਚ ਪਤਨੀ ਹਾਰ ਗਿਆ ਪਤੀ , ਇਸ ਲਈ ਲਾਇਆ ਸੀ ਦਾਅ 'ਤੇ

Written by  Shanker Badra -- August 21st 2019 10:18 PM
ਪਾਂਡਵਾਂ ਵਾਂਗ ਜੂਏ 'ਚ ਪਤਨੀ ਹਾਰ ਗਿਆ ਪਤੀ , ਇਸ ਲਈ ਲਾਇਆ ਸੀ ਦਾਅ 'ਤੇ

ਪਾਂਡਵਾਂ ਵਾਂਗ ਜੂਏ 'ਚ ਪਤਨੀ ਹਾਰ ਗਿਆ ਪਤੀ , ਇਸ ਲਈ ਲਾਇਆ ਸੀ ਦਾਅ 'ਤੇ

ਪਾਂਡਵਾਂ ਵਾਂਗ ਜੂਏ 'ਚ ਪਤਨੀ ਹਾਰ ਗਿਆ ਪਤੀ , ਇਸ ਲਈ ਲਾਇਆ ਸੀ ਦਾਅ 'ਤੇ :ਲਖੀਮਪੁਰ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਮੁਹੰਮਦੀ ਇਲਾਕੇ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਪਤੀ ਪਾਂਡਵਾਂ ਵਾਂਗ ਆਪਣੀ ਪਤਨੀ ਨੂੰ ਜੂਏ 'ਚ ਹਾਰ ਗਿਆ ਹੈ।ਇਸ ਦੌਰਾਨ ਜੂਏ 'ਚ ਜਿੱਤਣ ਵਾਲਾ ਨੌਜਵਾਨ ਔਰਤ ਉੱਪਰ ਆਪਣੇ ਹੱਕ ਦਾ ਦਾਅਵਾ ਕਰ ਰਿਹਾ ਸੀ। [caption id="attachment_331237" align="aligncenter" width="300"]Lakhimpur District Husband lost wife in gambling
ਪਾਂਡਵਾਂ ਵਾਂਗ ਜੂਏ 'ਚ ਪਤਨੀ ਹਾਰ ਗਿਆ ਪਤੀ , ਇਸ ਲਈ ਲਾਇਆ ਸੀ ਦਾਅ 'ਤੇ[/caption] ਦਰਅਸਲ 'ਚ ਥਾਣਾ ਪਸਗਵਾਂ ਦੇ ਸ਼ੰਕਰਪੁਰ ਪਿੰਡ ਦੀ ਰਹਿਣ ਵਾਲੀ ਇਹ ਲੜਕੀ ਦਾ ਵਿਆਹ ਮੁਹੰਮਦ ਇਲਾਕੇ ਦੇ ਕੰਧਰਾਪੁਰ ਪਿੰਡ ਦੇ ਵਿਪਿਨ ਨਾਲ ਹੋਇਆ ਸੀ। ਕੁਝ ਸਮੇਂ ਤੱਕ ਪਤੀ-ਪਤਨੀ ਵਿਚਕਾਰ ਚੰਗੀ ਬਣੀ ਪਰ ਫਿਰ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। [caption id="attachment_331235" align="aligncenter" width="300"]Lakhimpur District Husband lost wife in gambling
ਪਾਂਡਵਾਂ ਵਾਂਗ ਜੂਏ 'ਚ ਪਤਨੀ ਹਾਰ ਗਿਆ ਪਤੀ , ਇਸ ਲਈ ਲਾਇਆ ਸੀ ਦਾਅ 'ਤੇ[/caption] ਦੱਸਿਆ ਜਾਂਦਾ ਹੈ ਕਿ ਦਾਜ ਵਿੱਚ ਮੋਟਰਸਾਈਕਲ ਨਾ ਮਿਲਣ ਕਰਕੇ ਪਤੀ ਨਾਰਾਜ਼ ਸੀ। ਇਸ ਇੱਛਾ ਨੂੰ ਪੂਰਾ ਕਰਨ ਲਈ ਕੁਝ ਦਿਨ ਪਹਿਲਾਂ ਪਤੀ ਨੇ ਆਪਣੀ ਪਤਨੀ ਨੂੰ ਜੂਏ 'ਚ ਦਾਅ 'ਤੇ ਲਗਾ ਦਿੱਤਾ ਅਤੇ ਹਾਰ ਗਿਆ। ਇਸ ਮਗਰੋਂ ਪਤੀ ਨੇ ਆਪਣੀ ਪਤਨੀ ਨੂੰ ਜੂਏ 'ਚ ਜਿੱਤੇ ਨੌਜਵਾਨ ਨਾਲ ਜਾਣ ਲਈ ਕਿਹਾ। [caption id="attachment_331234" align="aligncenter" width="300"]Lakhimpur District Husband lost wife in gambling
ਪਾਂਡਵਾਂ ਵਾਂਗ ਜੂਏ 'ਚ ਪਤਨੀ ਹਾਰ ਗਿਆ ਪਤੀ , ਇਸ ਲਈ ਲਾਇਆ ਸੀ ਦਾਅ 'ਤੇ[/caption] ਇਸ ਤੋਂ ਬਾਅਦ ਔਰਤ ਨੇ ਆਪਣੇ ਪੇਕੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ,ਜਿਸ ਕਾਰਨ ਉਸਦੇ ਪੇਕੇ ਪਰਿਵਾਰ ਵਾਲੇ ਉਸਨੂੰ ਉਸਦੇ ਸਹੁਰੇ ਘਰ ਲੈ ਗਏ। ਉਕਤ ਔਰਤ ਦੇ ਪੇਕੇ ਪਰਿਵਾਰ ਵਾਲਿਆਂ ਦੇ ਕਹਿਣ 'ਤੇ ਪਤੀ ਨੇ ਪਤਨੀ ਨੂੰ ਮੁੜ ਰੱਖ ਲਿਆ ਪਰ ਪਤੀ ਨੇ ਉਸ ਨੂੰ ਫਿਰ ਕੁੱਟਮਾਰ ਕਰਕੇ ਭਜਾ ਦਿੱਤਾ ਹੈ।ਜਿਸ ਤੋਂ ਬਾਅਦ ਮਹਿਲਾ ਨੇ ਪੁਲਿਸ ਥਾਣੇ 'ਚ ਰਿਪੋਰਟ ਲਿਖਵਾ ਦਿੱਤੀ। [caption id="attachment_331236" align="aligncenter" width="300"]Lakhimpur District Husband lost wife in gambling
ਪਾਂਡਵਾਂ ਵਾਂਗ ਜੂਏ 'ਚ ਪਤਨੀ ਹਾਰ ਗਿਆ ਪਤੀ , ਇਸ ਲਈ ਲਾਇਆ ਸੀ ਦਾਅ 'ਤੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੇਰਲ ਸਰਕਾਰ ਦਾ ਵੱਡਾ ਫ਼ੈਸਲਾ , ਹੁਣ ਪਹਿਲੀ ਵਾਰ ਔਰਤਾਂ ਵੀ ਚਲਾ ਸਕਦੀਆਂ ਨੇ ਸਰਕਾਰੀ ਗੱਡੀਆਂ ਪੀੜ੍ਹਤ ਔਰਤ ਦਾ ਪਿਤਾ ਇੱਕ ਵਾਰ ਫਿਰ ਤੋਂ ਧੀ ਦੇ ਸਹੁਰੇ ਘਰ ਗਿਆ ਅਤੇ ਧੀ ਨੂੰ ਆਪਣੇ ਨਾਲ ਰੱਖਣ ਦੀ ਗੱਲ ਕੀਤੀ। ਸਹੁਰੇ ਵਾਲੇ ਔਰਤ ਨੂੰ ਰੱਖਣ ਲਈ ਇੱਕ ਵਾਰ ਫ਼ਿਰ ਤੋਂ ਸਹਿਮਤ ਹੋਏ ਪਰ ਇਸਦੇ ਨਾਲ ਹੀ ਉਨ੍ਹਾਂ ਨੇ ਪੇਕੇ ਵਾਲਿਆਂ ਮੁਹਰੇ ਮੋਟਰ-ਸਾਈਕਲ ਦੀ ਮੰਗ ਰੱਖੀ। ਵਿਆਹੁਤਾ ਦੇ ਮਾਪਿਆਂ ਸਹੁਰੇ ਪਰਿਵਾਰ ਨੂੰ ਮੋਟਰਸਾਈਕਲ ਦੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ। ਜਦੋਂ ਇੱਕ ਮਹੀਨਾ ਬੀਤ ਜਾਣ 'ਤੇ ਵੀ ਮੋਟਰ ਸਾਈਕਲ ਨਾ ਮਿਲਣ 'ਤੇ ਪਤੀ ਨੇ ਆਪਣੀ ਪਤਨੀ ਦੀ ਮੁੜ ਕੁੱਟਮਾਰ ਕੀਤੀ ਅਤੇ ਮੰਗਲਵਾਰ ਨੂੰ ਉਸਨੂੰ ਘਰੋਂ ਕੱਢ ਦਿੱਤਾ । -PTCNews


Top News view more...

Latest News view more...