ਮੁੱਖ ਖਬਰਾਂ

ਲਖੀਮਪੁਰ ਖੇੜੀ ਹਿੰਸਾ ਮਾਮਲਾ : ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਕਰੇਗੀ

By Shanker Badra -- October 20, 2021 2:01 pm

ਨਵੀਂ ਦਿੱਲੀ : ਲਖੀਮਪੁਰ ਖੇੜੀ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਮਾਮਲੇ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਦੀ ਪੁਟੀਸ਼ਨ 'ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ। ਜਿਸ ਦੀ ਸੁਣਵਾਈ ਸੀਜੇਆਈ ਐਨਵੀ ਰਮਨਾ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਵੱਲੋਂ ਕੀਤੀ ਜਾ ਰਹੀ ਹੈ। ਯੂਪੀ ਸਰਕਾਰ ਦੀ ਤਰਫੋਂ ਹਰੀਸ਼ ਸਾਲਵੇ ਨੇ ਕਿਹਾ ਕਿ ਅਸੀਂ ਸੀਲਬੰਦ ਕਵਰ ਵਿੱਚ ਸਟੇਟਸ ਰਿਪੋਰਟ ਦਾਇਰ ਕੀਤੀ ਹੈ। ਸੀਜੇਆਈ ਨੇ ਯੂਪੀ ਸਰਕਾਰ 'ਤੇ ਨਾਰਾਜ਼ਗੀ ਜ਼ਾਹਰ ਕੀਤੀ।

ਲਖੀਮਪੁਰ ਖੇੜੀ ਹਿੰਸਾ ਮਾਮਲਾ : ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਕਰੇਗੀ

ਸੀਜੇਆਈ ਨੇ ਕਿਹਾ ਕਿ ਸਾਨੂੰ ਹੁਣੇ ਹੀ ਤੁਹਾਡੀ ਸਥਿਤੀ ਦੀ ਰਿਪੋਰਟ ਮਿਲੀ ਹੈ। ਤੁਹਾਨੂੰ ਘੱਟੋ - ਘੱਟ 1 ਦਿਨ ਪਹਿਲਾਂ ਫਾਈਲ ਕਰਨੀ ਚਾਹੀਦੀ ਸੀ। ਹਰੀਸ਼ ਸਾਲਵੇ ਨੇ ਕਿਹਾ ਕਿ ਤੁਸੀਂ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿਓ ਪਰ ਅਦਾਲਤ ਨੇ ਯੂਪੀ ਸਰਕਾਰ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਹੈ। ਸੀਜੇਆਈ ਨੇ ਕਿਹਾ ਕਿ ਅਸੀਂ ਕੁਝ ਸਮੱਗਰੀ ਲੈਣ ਲਈ ਦੇਰ ਰਾਤ ਇੱਕ ਵਜੇ ਤੱਕ ਇੰਤਜ਼ਾਰ ਕਰਦੇ ਰਹੇ। ਸਟੇਟਸ ਰਿਪੋਰਟ ਆਖਰੀ ਸਮੇਂ 'ਤੇ ਦਾਇਰ ਕੀਤੀ ਹੈ।

ਲਖੀਮਪੁਰ ਖੇੜੀ ਹਿੰਸਾ ਮਾਮਲਾ : ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਕਰੇਗੀ

ਸੀਜੇਆਈ ਨੇ ਯੂਪੀ ਸਰਕਾਰ ਨੂੰ ਪੁੱਛਿਆ ਕਿ ਤੁਸੀਂ 44 ਲੋਕਾਂ ਦੀ ਗਵਾਹੀ ਲਈ ਹੈ, ਬਾਕੀ ਕਿਉਂ ਨਹੀਂ। ਸਾਲਵੇ ਨੇ ਜਵਾਬ ਦਿੱਤਾ ਕਿ ਇਹ ਪ੍ਰਕਿਰਿਆ ਫਿਲਹਾਲ ਚੱਲ ਰਹੀ ਹੈ। ਸਾਲਵੇ ਨੇ ਕਿਹਾ ਕਿ ਦੋ ਅਪਰਾਧ ਹਨ। ਇੱਕ ਮਾਮਲਾ ਕਿਸਾਨਾਂ 'ਤੇ ਗੱਡੀ ਚੜਾਉਣ ਦਾ ਅਤੇ ਦੂਜਾ ਭੀੜ ਵੱਲੋਂ ਕੁੱਟ ਕੁੱਟ ਕੇ ਹੱਤਿਆ ਕਰਨ ਦਾ। ਪਹਿਲੇ ਮਾਮਲੇ ਵਿੱਚ ਦਸ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੀਜੇਆਈ ਨੇ ਪੁੱਛਿਆ ਕਿ ਕਿੰਨੇ ਲੋਕ ਨਿਆਇਕ ਹਿਰਾਸਤ ਵਿੱਚ ਹਨ ਅਤੇ ਕਿੰਨੇ ਪੁਲਿਸ ਹਿਰਾਸਤ ਵਿੱਚ ਹਨ?

ਲਖੀਮਪੁਰ ਖੇੜੀ ਹਿੰਸਾ ਮਾਮਲਾ : ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਕਰੇਗੀ

ਯੂਪੀ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ 4 ਦੋਸ਼ੀ ਪੁਲਿਸ ਹਿਰਾਸਤ ਵਿੱਚ ਹਨ ਅਤੇ 6 ਦੋਸ਼ੀ ਪਹਿਲਾਂ ਪੁਲਿਸ ਹਿਰਾਸਤ ਵਿੱਚ ਸਨ ਅਤੇ ਹੁਣ ਨਿਆਂਇਕ ਹਿਰਾਸਤ ਵਿੱਚ ਹਨ।ਅਦਾਲਤ ਨੇ ਯੂਪੀ ਸਰਕਾਰ ਨੂੰ ਪੁੱਛਿਆ ਕਿ ਬਾਕੀ ਦੋਸ਼ੀ ਜੋ ਇਸ ਵੇਲੇ ਨਿਆਇਕ ਹਿਰਾਸਤ ਵਿੱਚ ਹਨ, ਉਨ੍ਹਾਂ ਨੂੰ ਪੁਲਿਸ ਹਿਰਾਸਤ ਦੀ ਲੋੜ ਨਹੀਂ ਹੈ ? ਯੂਪੀ ਸਰਕਾਰ ਨੇ ਕਿਹਾ ਕਿ 70 ਤੋਂ ਜ਼ਿਆਦਾ ਵੀਡੀਓ ਮਿਲੇ ਹਨ।

ਲਖੀਮਪੁਰ ਖੇੜੀ ਹਿੰਸਾ ਮਾਮਲਾ : ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਕਰੇਗੀ

ਯੂਪੀ ਸਰਕਾਰ ਨੇ ਕਿਹਾ ਕਿ ਅਪਰਾਧ ਦਾ ਦ੍ਰਿਸ਼ ਪਹਿਲਾਂ ਹੀ ਦੁਬਾਰਾ ਬਣਾਇਆ ਜਾ ਚੁੱਕਾ ਹੈ। ਉਸ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ। ਅਦਾਲਤ ਨੇ ਪੁੱਛਿਆ ਕਿ ਪੀੜਤਾਂ ਦੇ ਮੈਜਿਸਟ੍ਰੇਟ ਸਾਹਮਣੇ 164 ਦੇ ਬਿਆਨ ਦਾ ਕੀ ਹੋਇਆ? ਤੁਸੀਂ ਪੁਲਿਸ ਨੂੰ ਛੇਤੀ ਤੋਂ ਛੇਤੀ 164 ਯਾਨੀ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਨ ਲਈ ਕਹੋ। ਸੀਜੇਆਈ ਨੇ ਕਿਹਾ ਕਿ ਗਵਾਹਾਂ ਦੀ ਸੁਰੱਖਿਆ ਵੀ ਮਹੱਤਵਪੂਰਨ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ।
-PTCNews

  • Share