ਮੁੱਖ ਖਬਰਾਂ

Lakhimpur Kheri violence: ਆਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜਿਆ

By Riya Bawa -- October 11, 2021 4:48 pm

Lakhimpur Kheri violence: ਲਖੀਮਪੁਰ ਖੇੜੀ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ। ਹਾਲਾਂਕਿ ਪੁਲਿਸ ਨੇ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਆਸ਼ੀਸ਼ ਹੁਣ 12 ਤੋਂ 15 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਰਹੇਗਾ। ਦੱਸ ਦੇਈਏ ਕਿ ਆਸ਼ੀਸ਼ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਪੁੱਤਰ ਹੈ।

Lakhimpur Kheri violence case: Ashish Mishra to be produced before session court

ਸਰਕਾਰੀ ਵਕੀਲ ਐਸਪੀ ਯਾਦਵ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ। ਪੁਲਿਸ ਵੱਲੋਂ 14 ਦਿਨਾਂ ਦੀ ਮੰਗ ਕੀਤੀ ਗਈ ਸੀ ਪਰ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ। ਸ਼ਰਤਾਂ ਦੇ ਨਾਲ 12 ਤੋਂ 15 ਤੱਕ ਦਾ ਰਿਮਾਂਡ ਹੋਵੇਗਾ। ਇਸ ਦੌਰਾਨ ਮੈਡੀਕਲ ਕੀਤਾ ਜਾਵੇਗਾ ਅਤੇ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਆਸ਼ੀਸ਼ ਦੇ ਵਕੀਲ ਅਵਧੇਸ਼ ਸਿੰਘ ਨੇ ਦੱਸਿਆ ਕਿ ਐਸਆਈਟੀ ਨੇ 40 ਸਵਾਲ ਪੁੱਛੇ ਜਾਣ ਦੀ ਗੱਲ ਕਹੀ ਸੀ, ਜਦਕਿ ਆਸ਼ੀਸ਼ ਨੂੰ ਹਜ਼ਾਰਾਂ ਸਵਾਲ ਪੁੱਛੇ ਗਏ। ਹੁਣ ਇਹ ਪੁੱਛਣ ਲਈ ਕੀ ਬਚਿਆ ਹੈ, ਜਿਸ ਲਈ ਪੀਸੀਆਰ ਦੀ ਲੋੜ ਹੈ? ਜੇ ਤੁਹਾਡੇ ਕੋਲ ਪ੍ਰਸ਼ਨਾਂ ਦੀ ਕੋਈ ਹੋਰ ਸੂਚੀ ਹੈ ਤਾਂ ਉਨ੍ਹਾਂ ਨੂੰ ਦਿਖਾਓ। ਆਸ਼ੀਸ਼ ਪਹਿਲਾਂ ਹੀ ਜਾਂਚ ਅਧਿਕਾਰੀ ਦੇ ਸਾਹਮਣੇ ਧਾਰਾ 161 ਦੇ ਤਹਿਤ ਬਿਆਨ ਦਰਜ ਕਰ ਚੁੱਕੇ ਹਨ। ਫਿਰ ਵੀ, ਪੁਲਿਸ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਆਸ਼ੀਸ਼ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ।

Lakhimpur Kheri violence: UP police tightens security outside MoS Teni's house

ਦੱਸ ਦਈਏ ਕਿ 3 ਅਕਤੂਬਰ ਨੂੰ ਲਖੀਮਪੁਰ ਖੇੜੀ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕ ਮਾਰੇ ਗਏ ਸਨ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਲਖੀਮਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ।

-PTC News

  • Share