ਮੁੱਖ ਖਬਰਾਂ

UP ਪੁਲਿਸ ਨੇ ਸਿੱਧੂ ਸਮੇਤ ਕੈਬਿਨੇਟ ਮੰਤਰੀਆਂ ਨੂੰ ਲਿਆ ਹਿਰਾਸਤ 'ਚ

By Riya Bawa -- October 07, 2021 5:32 pm -- Updated:October 07, 2021 5:34 pm

Lakhimpur Kheri Violence: ਪੰਜਾਬ ਕਾਂਗਰਸ ਵੱਲੋਂ ਲਖੀਮਪੁਰ ਖੇੜੀ ਲਈ ਕੀਤੇ ਜਾ ਰਹੇ ਮਾਰਚ ਨੂੰ ਯੂਪੀ ਪੁਲਿਸ ਨੇ ਰੋਕ ਲਿਆ ਹੈ। ਇਸ ਦੌਰਾਨ ਯੂਪੀ ਪੁਲਿਸ ਨੇ ਨਵਜੋਤ ਸਿੰਘ ਸਿੱਧੂ ਸਮੇਤ ਪੰਜਾਬ ਦੇ ਕੈਬਿਨੇਟ ਮੰਤਰੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ। ਸਿੱਧੂ ਤੋਂ ਇਲਾਵਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਕੋਟਲੀ ਨੂੰ ਯੂਪੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਆਪਣੇ ਕਾਫ਼ਲੇ ਨੂੰ ਲੈ ਕੇ ਲਖੀਮਪੁਰ ਖੀਰੀ ਜਾ ਰਹੇ ਸੀ ਤੇ ਉਨ੍ਹਾਂ ਦੇ ਕਾਫ਼ਲੇ ਨੂੰ ਸਹਾਰਨਪੁਰ ਹੀ ਰੋਕ ਦਿੱਤਾ ਗਿਆ ਹੈ। ਉਹ ਹਾਲਾਂਕਿ, ਪੰਜਾਬ ਕਾਂਗਰਸ ਦੇ ਵਰਕਰ ਬੈਰੀਕੇਡਿੰਗ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ ਪਰ, ਯੂਪੀ ਪੁਲਿਸ ਨੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਹੈ।

-PTC News

  • Share