Advertisment

ਲਖੀਮਪੁਰ ਖੀਰੀ ਹਿੰਸਾ: ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਤੇ ਕੇਂਦਰ ਸਰਕਾਰ 'ਤੇ ਕੀਤਾ ਤਿੱਖਾ ਹਮਲਾ

author-image
Riya Bawa
Updated On
New Update
ਲਖੀਮਪੁਰ ਖੀਰੀ ਹਿੰਸਾ: ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਤੇ ਕੇਂਦਰ ਸਰਕਾਰ 'ਤੇ ਕੀਤਾ ਤਿੱਖਾ ਹਮਲਾ
Advertisment
publive-image
Advertisment
ਨਵੀਂ ਦਿੱਲੀ: ਲਖੀਮਪੁਰ ਖੀਰੀ ਕਾਂਡ ਨੇ ਦੇਸ਼ ਦੀ ਸਿਆਸਤ ਵਿੱਚ ਭੂਚਾਲ ਲੈ ਆਂਦਾ ਹੈ। ਵਿਰੋਧੀ ਦਲਾਂ ਦੇ ਤਮਾਮ ਲੀਡਰ ਲਖਨਊ ਰਾਹੀਂ ਲਖੀਮਪੁਰ ਖੀਰੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਦੇ ਮੁਤਾਬਿਕ ਇਸ ਦੌਰਾਨ ਅੱਜ ਲਖੀਮਪੁਰ ਖੀਰੀ ਲਈ ਰਵਾਨਾ ਹੋਏ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਦਿੱਲੀ ਏਅਰਪੋਰਟ 'ਤੇ ਹੀ ਰੋਕ ਲਿਆ ਗਿਆ ਸੀ ਪਰ ਹੁਣ ਉਹ ਦਿੱਲੀ ਏਅਰਪੋਰਟ ਤੋਂ ਰਵਾਨਾ ਹੋ ਰਹੇ ਹਨ। publive-image ਦੱਸ ਦੇਈਏ ਕਿ ਕਾਂਗਰਸ ਨੇ ਰਾਹੁਲ ਗਾਂਧੀ ਦੇ ਲਖੀਮਪੁਰ ਖੀਰੀ ਜਾਣ ਲਈ ਸਰਕਾਰ ਕੋਲੋਂ ਇਜਾਜ਼ਤ ਮੰਗੀ ਸੀ ਪਰ ਖ਼ਬਰਾਂ ਅਨੁਸਾਰ ਸੂਬਾ ਸਰਕਾਰ ਨੇ ਰਾਹੁਲ ਗਾਂਧੀ ਨੂੰ ਲਖੀਮਪੁਰ ਖੀਰੀ ਆਉਣ ਦੀ ਇਜਾਜ਼ਤ ਦੋਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਰਾਹੁਲ ਗਾਂਧੀ ਸਮੇਤ ਪੰਜ ਜਣਿਆਂ ਨੂੰ ਲਖੀਮਪੁਰ ਖੇੜੀ ਜਾਣ ਦੀ ਮਨਜੂਰੀ ਮਿਲ ਗਈ ਹੈ। Rahul Gandhi attacks govt over issue of Chinese incursions in Ladakh, Uttarakhand | India News,The Indian Express ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਲਖੀਮਪੁਰ ਖੇੜੀ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਤੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਅੱਜ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਉੱਤੇ ਹਮਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜੀਪ ਦੇ ਹੇਠਾਂ ਕੁਚਲਿਆ ਜਾ ਰਿਹਾ ਹੈ। ਭਾਜਪਾ ਨੇ ਗ੍ਰਹਿ ਮੰਤਰੀ (ਰਾਜ) ਦੇ ਪੁੱਤਰ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਦੂਜੇ ਪਾਸੇ ਦੇਸ਼ ਭਰ ਦੇ ਕਿਸਾਨਾਂ 'ਤੇ ਇੱਕ ਤੋਂ ਬਾਅਦ ਇੱਕ ਹਮਲੇ ਹੋ ਰਹੇ ਹਨ। She is fearless, won't give up: Rahul Gandhi on sister Priyanka's detention | Latest News India - Hindustan Times ਰਾਹੁਲ ਗਾਂਧੀ ਨੇ ਕਿਹਾ, “ਪ੍ਰਧਾਨ ਮੰਤਰੀ ਕੱਲ੍ਹ ਲਖਨਊ ਵਿੱਚ ਸਨ ਪਰ ਲਖੀਮਪੁਰ ਨਹੀਂ ਗਏ, ਲਖੀਮਪੁਰ ਕਿਸਾਨ ਕਤਲੇਆਮ ਵਿੱਚ ਮਾਰੇ ਗਏ ਕਿਸਾਨਾਂ ਦਾ ਪੋਸਟਮਾਰਟਮ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ। ਅੱਜ ਅਸੀਂ ਦੋ ਮੁੱਖ ਮੰਤਰੀਆਂ ਨਾਲ ਲਖਨਊ ਜਾਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇੱਕ ਚਿੱਠੀ ਲਿਖੀ ਹੈ, ਅਸੀਂ ਤਿੰਨ ਲੋਕ ਜਾ ਰਹੇ ਹਾਂ, 144 ਪੰਜ ਲੋਕਾਂ ਨੂੰ ਰੋਕ ਸਕਦਾ ਹੈ, ਇਸ ਲਈ ਅਸੀਂ ਤਿੰਨ ਲੋਕਾਂ ਨੂੰ ਜਾ ਰਹੇ ਹਾਂ। publive-image -PTC News-
delhi narendra-modi uttar-pradesh rahul-gandhi lakhimpur-kheri-violence lakhimpur-kheri
Advertisment

Stay updated with the latest news headlines.

Follow us:
Advertisment