Advertisment

ਲੇਹ 'ਚ ਲਾਲੜੂ ਦਾ ਜਵਾਨ ਸ਼ਹੀਦ, ਪਿੰਡ 'ਚ ਛਾਇਆ ਮਾਤਮ

author-image
Jashan A
Updated On
New Update
ਲੇਹ 'ਚ ਲਾਲੜੂ ਦਾ ਜਵਾਨ ਸ਼ਹੀਦ, ਪਿੰਡ 'ਚ ਛਾਇਆ ਮਾਤਮ
Advertisment
ਲੇਹ 'ਚ ਲਾਲੜੂ ਦਾ ਜਵਾਨ ਸ਼ਹੀਦ, ਪਿੰਡ 'ਚ ਛਾਇਆ ਮਾਤਮ,ਲਾਲੜੂ: ਲਾਲੜੂ ਦੇ ਪਿੰਡ ਧਰਮਗੜ੍ਹ 'ਚ ਉਸ ਮੌਕੇ ਮਾਤਮ ਪਸਰ ਗਿਆ, ਜਦੋਂ ਪਿੰਡ ਦਾ ਫੌਜੀ ਜਵਾਨ ਲੇਹ 'ਚ ਫਾਇਰਿੰਗ ਪ੍ਰੈਕਟਿਸ ਦੌਰਾਨ ਹੋਏ ਧਮਾਕੇ 'ਚ ਸ਼ਹੀਦ ਹੋ ਗਿਆ। ਗੁਰਪ੍ਰੀਤ ਸਿੰਘ 2014 'ਚ ਸਿੱਖ ਰੈਜੀਮੈਂਟ 'ਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਲੇਹ-ਲੱਦਾਖ 'ਚ ਤਾਇਨਾਤ ਸੀ। publive-imageਗੁਰਪ੍ਰੀਤ ਸਿੰਘ ਦੇ ਭਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪ੍ਰੈਕਟਿਸ ਦਾ ਮੰਗਲਵਾਰ ਨੂੰ ਆਖਰੀ ਦਿਨ ਸੀ। ਹੋਰ ਪੜ੍ਹੋ:ਡੇਰਾ ਪ੍ਰੇਮੀ ਕਤਲ ਮਾਮਲਾ: ਇਸ ਗੈਂਗਸਟਰ ਗਰੁੱਪ ਨੇ ਲਈ ਪੂਰੇ ਘਟਨਾਕ੍ਰਮ ਦੀ ਜਿੰਮੇਵਾਰੀ publive-imageਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਹਵਾਈ ਜਹਾਜ਼ ਰਾਹੀਂ ਜਵਾਨ ਦੀ ਮ੍ਰਿਤਕ ਦੇਹ ਲੇਹ ਤੋਂ ਚੰਡੀਗੜ੍ਹ ਪੁੱਜੇਗੀ। ਪਿੰਡ ਪੁੱਜਣ 'ਤੇ ਸਰਕਾਰੀ ਸਨਮਾਨਾਂ ਨਾਲ ਜਵਾਨ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। -PTC News-
punjab-news lalru-news news-in-punjabi latest-lalru-news lalru-news-in-punjabi
Advertisment

Stay updated with the latest news headlines.

Follow us:
Advertisment