ਮੁੱਖ ਖਬਰਾਂ

ਚਾਰਾ ਘੋਟਾਲਾ ਮਾਮਲੇ 'ਚ ਲਾਲੂ ਯਾਦਵ ਨੂੰ ਝਾਰਖੰਡ ਹਾਈਕੋਰਟ ਤੋਂ ਮਿਲੀ ਜ਼ਮਾਨਤ ,ਪਾਸਪੋਰਟ ਜਮ੍ਹਾਂ ਕਰਨ ਦਾ ਹੁਕਮ

By Shanker Badra -- July 12, 2019 6:07 pm -- Updated:Feb 15, 2021

ਚਾਰਾ ਘੋਟਾਲਾ ਮਾਮਲੇ 'ਚ ਲਾਲੂ ਯਾਦਵ ਨੂੰ ਝਾਰਖੰਡ ਹਾਈਕੋਰਟ ਤੋਂ ਮਿਲੀ ਜ਼ਮਾਨਤ ,ਪਾਸਪੋਰਟ ਜਮ੍ਹਾਂ ਕਰਨ ਦਾ ਹੁਕਮ:ਰਾਂਚੀ : ਦੇਵਘਰ ਕੋਸ਼ਗਾਰ ਨਾਲ ਸੰਬੰਧਿਤ ਚਾਰਾ ਘੋਟਾਲਾ ਮਾਮਲੇ 'ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਹਾਈਕੋਰਟ ਨੇ ਲਾਲੂ ਯਾਦਵ ਨੂੰ 50,000 ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਦਿੱਤੀ ਹੈ।ਇਸ ਦੇ ਨਾਲ ਹੀ ਅਦਾਲਤ ਨੇ ਲਾਲੂ ਨੂੰ ਪਾਸਪੋਰਟ ਜਮਾ ਕਰਾਉਣ ਦੇ ਹੁਕਮ ਵੀ ਦਿੱਤੇ ਹਨ।

Rahul Gandhi Ahmedabad Court ADC bank defamation case Bail ਚਾਰਾ ਘੋਟਾਲਾ ਮਾਮਲੇ 'ਚ ਲਾਲੂ ਯਾਦਵ ਨੂੰ ਝਾਰਖੰਡ ਹਾਈਕੋਰਟ ਤੋਂ ਮਿਲੀ ਜ਼ਮਾਨਤ ,ਪਾਸਪੋਰਟ ਜਮ੍ਹਾਂ ਕਰਨ ਦਾ ਹੁਕਮ

ਅੱਜ ਚਾਰਾ ਘੁਟਾਲੇ ਮਾਮਲੇ 'ਚ ਦੋਸ਼ੀ ਪਾਏ ਗਏ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ 'ਤੇ ਰਾਂਚੀ ਹਾਈਕੋਰਟ 'ਚ ਸੁਣਵਾਈ ਹੋਈ ਹੈ। ਇਸ ਦੌਰਾਨ ਜਸਟਿਸ ਉਪਰੇਸ਼ ਕੁਮਾਰ ਸਿੰਘ ਦੀ ਅਦਾਲਤ ਨੇ ਲਾਲੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਉਨ੍ਹਾਂ ਨੂੰ ਰਾਹਤ ਦਿੱਤੀ। ਕੋਰਟ ਨੇ ਅੱਧੀ ਸਜ਼ਾ ਕੱਟਣ 'ਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਫਿਲਹਾਲ ਦੋ ਮਾਮਲਿਆਂ 'ਚ ਸਜ਼ਾ ਹੋਣ ਕਾਰਨ ਲਾਲੂ ਨੂੰ ਹਾਲੇ ਜੇਲ੍ਹ 'ਚ ਹੀ ਰਹਿਣਾ ਹੋਵੇਗਾ।

Lalu Prasad Jharkhand High Court gets bail in one fodder scam case ਚਾਰਾ ਘੋਟਾਲਾ ਮਾਮਲੇ 'ਚ ਲਾਲੂ ਯਾਦਵ ਨੂੰ ਝਾਰਖੰਡ ਹਾਈਕੋਰਟ ਤੋਂ ਮਿਲੀ ਜ਼ਮਾਨਤ ,ਪਾਸਪੋਰਟ ਜਮ੍ਹਾਂ ਕਰਨ ਦਾ ਹੁਕਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਹੁਲ ਗਾਂਧੀ ਨੂੰ ਅਹਿਮਦਾਬਾਦ ਕੋਰਟ ਨੇ ਏਡੀਸੀ ਬੈਂਕ ਮਾਣਹਾਨੀ ਮਾਮਲੇ ’ਚ ਦਿੱਤੀ ਜਮਾਨਤ

ਜ਼ਿਕਰਯੋਗ ਹੈ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੇ ਚਾਰਾ ਘੁਟਾਲੇ ਵਿੱਚ ਹਾਈ ਕੋਰਟ ਵਿੱਚ 13 ਜੂਨ ਨੂੰ ਜ਼ਮਾਨਤ ਦਾਇਰ ਕੀਤੀ ਸੀ। ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਵਿੱਚ ਸੀਬੀਆਈ ਨੇ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ ਵਿੱਚ ਉਹ ਡੇਢ ਸਾਲ ਤੋਂ ਜੇਲ੍ਹ ਵਿੱਚ ਹਨ। ਕਰੀਬ ਅੱਧੀ ਸਜ਼ਾ ਕੱਟ ਚੁੱਕੇ ਹਨ।ਲਾਲੂ ਪ੍ਰਸਾਦ ਨੇ ਇਸੇ ਆਧਾਰ 'ਤੇ ਜ਼ਮਾਨਤ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ।
-PTCNews