Sat, Apr 20, 2024
Whatsapp

ਚਾਰਾ ਘੋਟਾਲੇ ਦੇ ਚਾਈਬਾਸਾ ਕੋਸ਼ਾਗਾਰ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ

Written by  Shanker Badra -- October 09th 2020 03:35 PM
ਚਾਰਾ ਘੋਟਾਲੇ ਦੇ ਚਾਈਬਾਸਾ ਕੋਸ਼ਾਗਾਰ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ

ਚਾਰਾ ਘੋਟਾਲੇ ਦੇ ਚਾਈਬਾਸਾ ਕੋਸ਼ਾਗਾਰ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ

ਚਾਰਾ ਘੋਟਾਲੇ ਦੇ ਚਾਈਬਾਸਾ ਕੋਸ਼ਾਗਾਰ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ:ਪਟਨਾ :  ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲੇ ਨਾਲ ਜੁੜੇ ਇੱਕ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਇਕ ਹੋਰ ਕੇਸ ਵਿਚ ਬੇਲ ਨਾ ਮਿਲਣ ਕਰਕੇ ਫ਼ਿਲਹਾਲ ਉਨ੍ਹਾਂ ਨੂੰ ਜੇਲ੍ਹ ਵਿਚ ਰਹਿਣਾ ਪਵੇਗਾ। ਉਨ੍ਹਾਂ ਨੂੰ ਚਾਰਾ ਘੋਟਾਲੇ ਦੇ ਚਾਈਬਾਸਾ ਕੋਸ਼ਾਗਾਰ ਮਾਮਲੇ 'ਚ ਜ਼ਮਾਨਤ ਮਿਲੀ ਹੈ। [caption id="attachment_438386" align="aligncenter" width="300"] ਚਾਰਾ ਘੋਟਾਲੇ ਦੇ ਚਾਈਬਾਸਾ ਕੋਸ਼ਾਗਾਰ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ[/caption] ਮਿਲੀ ਜਾਣਕਾਰੀ ਦੇ ਅਨੁਸਾਰ ਅੰਤਿਮ ਮਾਮਲੇ ਵਿੱਚ ਜ਼ਮਾਨਤ ਇੱਕ ਮਹੀਨੇ ਬਾਅਦ ਮਿਲੇਗੀ। ਉਨ੍ਹਾਂ ਨੂੰ ਸਾਰੇ ਮਾਮਲਿਆਂ ਵਿਚ ਜ਼ਮਾਨਤ ਇਸ ਅਧਾਰ 'ਤੇ ਮਿਲਦੀ ਹੈ ਕਿ ਲਾਲੂ ਪ੍ਰਸਾਦ ਯਾਦਵ ਨੇ ਸਜ਼ਾ ਦਾ 50 ਫ਼ੀਸਦੀ ਸਮਾਂ ਜੇਲ੍ਹ ਵਿੱਚ ਗੁਜਾਰਿਆ ਹੈ। ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਅਜੇ ਉਹ ਜੇਲ੍ਹ 'ਚ ਰਹਿਣਗੇ, ਕਿਉਂਕਿ ਦੁਮਕਾ ਕੋਸ਼ਗ੍ਰਹਿ ਮਾਮਲਾ ਅਜੇ ਲੰਬਿਤ ਹੈ। [caption id="attachment_438385" align="aligncenter" width="300"] ਚਾਰਾ ਘੋਟਾਲੇ ਦੇ ਚਾਈਬਾਸਾ ਕੋਸ਼ਾਗਾਰ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ[/caption] ਚਾਰਾ ਘੋਟਾਲੇ ਮਾਮਲੇ 'ਚ ਸਜ਼ਾ ਕੱਟ ਰਹੇ ਲਾਲੂ ਪ੍ਰਸਾਦ ਯਾਦਵ ਨੂੰ ਜਮਾਨਤ ਮਿਲ ਗਈ ਹੈ। ਇਸ ਦੇ ਨਾਲ ਹੀ ਲਾਲੂ ਪ੍ਰਸਾਦ ਯਾਦਵ ਨੂੰ ਚਾਈਬਾਸਾ ਕੋਸ਼ਗ੍ਰਹਿ ਵਿੱਚ ਵੱਡੀ ਰਾਹਤ ਮਿਲੀ ਹੈ। ਝਾਰਖੰਡ ਉੱਚ ਅਦਾਲਤ ਨੇ ਚਾਰਾ ਘੋਟਾਲੇ ਤੋਂ ਲੈ ਕੇ ਚਾਈਬਾਸਾ ਕੋਸ਼ਗ੍ਰਹਿ ਕੇਸ ਵਿੱਚ ਲਾਲੂ ਪ੍ਰਸਾਦ ਯਾਦਵ ਨੂੰ ਜਮਾਨਤ ਦੇ ਦਿੱਤੀ ਹੈ। ਹਾਲਾਂਕਿ, ਦੁਮਕਾ ਕੋਸ਼ਗ੍ਰਹਿ ਕੇਸ ਲੰਬਿਤ ਹੋਣ ਕਰਕੇ ਜੇਲ੍ਹ ਵਿਚ ਰਹਿਣਾ ਪਵੇਗਾ। [caption id="attachment_438384" align="aligncenter" width="300"] ਚਾਰਾ ਘੋਟਾਲੇ ਦੇ ਚਾਈਬਾਸਾ ਕੋਸ਼ਾਗਾਰ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ[/caption] ਲਾਲੂ ਪ੍ਰਸਾਦ ਯਾਦਵ ਦੇ ਵਕੀਲ ਨੇ ਕਿਹਾ ਕਿ 2 ਲੱਖ ਰੁਪਏ ਲਾਲੂ ਪ੍ਰਸਾਦ ਨੂੰ ਜਮ੍ਹਾ ਕਰਵਾਉਣੇ ਹਨ। 30 ਮਹੀਨੇ ਲਾਲੂ ਪ੍ਰਸਾਦ ਜੇਲ੍ਹ ਵਿਚ ਰਹੇ ਹਨ। ਦੁਮਕਾ ਕੇਸ ਵਿੱਚ ਸੁਣਵਾਈ ਤੋਂ ਬਾਅਦ ਹੀ ਲਾਲੂ ਪ੍ਰਸਾਦ ਯਾਦਵ ਜੇਲ੍ਹ ਤੋਂ ਬਾਹਰ ਨਿਕਲ ਸਕਦੇ ਹਨ। 9 ਨਵੰਬਰ ਨੂੰ ਇਸ ਕੇਸ ਦੀ ਸੁਣਵਾਈ ਹੋਣ ਵਾਲੀ ਹੈ। ਉਸ ਦਿਨ ਦੁਮਕਾ ਕੇਸ ਵਿੱਚ ਵੀ ਲਾਲੂ ਪ੍ਰਸਾਦ ਯਾਦਵ ਅੱਧੀ ਸਜ਼ਾ ਪੂਰੀ ਕਰ ਲੈਣਗੇ। ਲਾਲੂ ਪ੍ਰਸਾਦ ਦੀ ਜਮਾਨਤ ਦਾ ਸੀਬੀਆਈ ਦੇ ਵਕੀਲ ਨੇ ਵਿਰੋਧ ਕੀਤਾ ਸੀ ਪਤ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ। -PTCNews


Top News view more...

Latest News view more...