Thu, Apr 25, 2024
Whatsapp

ਜ਼ਮੀਨ ਮਾਲਕ ਨੇ ਅਧਿਕਾਰੀਆਂ ਤੇ ਮਾਈਨਿੰਗ ਠੇਕੇਦਾਰ 'ਤੇ ਲਾਏ ਮਿਲੀ ਭੁਗਤ ਦੇ ਇਲਜ਼ਾਮ

Written by  Jasmeet Singh -- July 13th 2022 11:14 AM
ਜ਼ਮੀਨ ਮਾਲਕ ਨੇ ਅਧਿਕਾਰੀਆਂ ਤੇ ਮਾਈਨਿੰਗ ਠੇਕੇਦਾਰ 'ਤੇ ਲਾਏ ਮਿਲੀ ਭੁਗਤ ਦੇ ਇਲਜ਼ਾਮ

ਜ਼ਮੀਨ ਮਾਲਕ ਨੇ ਅਧਿਕਾਰੀਆਂ ਤੇ ਮਾਈਨਿੰਗ ਠੇਕੇਦਾਰ 'ਤੇ ਲਾਏ ਮਿਲੀ ਭੁਗਤ ਦੇ ਇਲਜ਼ਾਮ

ਨਵਾਂਸ਼ਹਿਰ, 13 ਜੁਲਾਈ: ਰੋਪੜ ਦੇ ਨਾਲ ਲੱਗਦੇ ਨਵਾਂਸ਼ਹਿਰ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਪਿੰਡ ਰੈਲ ਬਰਾਮਦ ਵਿੱਚ ਮਾਈਨਿੰਗ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਨਾਂ ਕਰਵਾਉਣ ਨੂੰ ਲੈ ਕੇ ਜ਼ਮੀਨ ਮਾਲਕ ਨੇ ਅਧਿਕਾਰੀਆਂ ਤੇ ਮਾਈਨਿੰਗ ਠੇਕੇਦਾਰ ਨਾਲ ਮਿਲੀ ਭੁਗਤ ਕਰਕੇ ਉਸ ਦੀ ਜ਼ਮੀਨ 'ਚੋਂ ਡੀ ਸਿਲਟਿੰਗ ਦੇ ਨਾਮ 'ਤੇ ਮਾਈਨਿੰਗ ਕਰਵਾਉਣ ਦੇ ਦੋਸ਼ ਲਗਾਏ ਹਨ। ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼, ਪਨਬੱਸ ਤੇ PRTC ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ, ਜਲੰਧਰ ਬੱਸ ਅੱਡਾ ਰਹੇਗਾ ਅੱਜ ਬੰਦ ਜ਼ਮੀਨ ਮਾਲਕ ਵਰਿੰਦਰ ਕੋਸ਼ਲ ਨੇ ਇਸ ਸਬੰਦੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ ਤੇ ਹਾਈ ਕੋਰਟ ਨੇ ਹੁਣ ਡੀਸੀ ਨਵਾਂਸ਼ਹਿਰ ਨੂੰ ਇਸ ਸਬੰਦੀ ਰਿਪੋਟ ਦੇਣ ਦੇ ਆਦੇਸ਼ ਕੀਤੇ ਹਨ। ਜਿਸ ਤੋ ਬਾਅਦ ਮਾਲ ਵਿਭਾਗ ਤੇ ਮਾਈਨਿੰਗ ਵਿਭਾਗ ਦੇ ਅਧਿਆਕਰੀ ਸਤਲੁੱਜ ਦਰਿਆ ਦੀ ਮਾਈਨਿੰਗ ਵਾਲੀ ਸਾਈਟ 'ਤੇ ਪੁੱਜੇ ਤਾਂ ਜ਼ਮੀਨ ਮਾਲਕ ਨੇ ਕਿਹਾ ਕਿ ਪ੍ਰਸਾਸ਼ਨ ਨੇ ਸਮਾਂ ਰਹਿੰਦਿਆਂ ਇਸ ਮਾਈਨਿੰਗ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਕਰਵਾਈ ਜਿਸ ਦੇ ਚਲਦਿਆਂ ਮਾਈਨਿੰਗ ਠੇਕੇਦਾਰਾਂ ਨੇ ਉਸਦੀ ਜ਼ਮੀਨ 'ਚੋਂ ਵੱਡੇ ਪੱਧਰ ਤੇ ਮਾਈਨਿੰਗ ਕਰ ਲਈ ਤੇ ਪ੍ਰਸਾਸ਼ਨ ਵੱਲੋ ਸੁਣਵਾਈ ਨਾਂ ਕਰਨ ਤੇ ਉਨ੍ਹਾਂ ਨੂੰ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਹੈ। ਇਹ ਵੀ ਪੜ੍ਹੋ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹੀਰਾਕਸ਼ੀ ਦੇ ਪਰਿਵਾਰ ਨਾਲ ਕੀਤੀ ਮੁਲਕਾਤ, 20 ਲੱਖ ਦੀ ਵਿੱਤੀ ਸਹਾਇਤਾ ਦਾ ਐਲਾਨ ਜ਼ਮੀਨ ਮਾਲਕ ਨੇ ਕਿਹਾ ਹੁਣ ਬਰਸਾਤ ਹੋਣ ਕਾਰਨ ਮਾਈਨਿੰਗ ਵਾਲੀ ਜ਼ਮੀਨ ਦੀ ਸਹੀ ਨਿਸ਼ਾਨਦੇਹੀ ਹੋਣਾ ਸੰਭਵ ਨਹੀਂ ਹੈ। ਦੂਜੇ ਪਾਸੇ ਮਾਈਨਿੰਗ ਵਿਭਾਗ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀਸੀ ਵੱਲੋਂ ਕੁੱਝ ਸਮਾਂ ਪਹਿਲਾ ਇਸ ਜ਼ਮੀਨ ਦੀ ਨਿਸ਼ਾਨਦੇਹੀ ਤਾਂ ਕਰਵਾਈ ਗਈ ਸੀ ਪਰ ਇਸਦੀ ਰਿਪੋਟ ਅਜੇ ਤੱਕ ਤਿਆਰ ਨਹੀਂ ਹੋ ਪਾਈ ਹੈ, ਜਿਸ ਨੂੰ ਲੈ ਕੇ ਜ਼ਮੀਨ ਮਾਲਕ ਨੇ ਪ੍ਰਸਾਸ਼ਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। -PTC News


Top News view more...

Latest News view more...