ਪੰਜਾਬ

ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਜਾਏ ਗਏ ਵਿਸ਼ਾਲ ਨਗਰ ਕੀਰਤਨ

By Riya Bawa -- November 18, 2021 4:11 pm -- Updated:Feb 15, 2021

ਸ੍ਰੀ ਮੁਕਤਸਰ ਸਾਹਿਬ: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 7 ਤੋਂ ਸ਼ੁਰੂ ਹੋਏ। ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚ ਵੱਡੀ ਗਿਣਤੀ ਵਿਚ ਸੰਗਤ ਇਸ ਨਗਰ ਕੀਰਤਨ ਦੌਰਾਨ ਨਤਮਸਤਕ ਹੋਈ।

ਨਗਰ ਕੀਰਤਨ ਦੌਰਾਨ ਫੌਜੀ ਬੈਂਡ ਦੀਆਂ ਸੁੰਦਰ ਧੁੰਨਾਂ ਨੇ ਮਾਹੌਲ ਆਨੰਦਮਈ ਬਣਾ ਦਿੱਤਾ। ਉੱਥੇ ਸਿੱਖ ਨੌਜਵਾਨਾਂ ਵੱਲੋਂ ਗੱਤਕੇ ਦੇ ਜ਼ੌਹਰ ਵਿਖਾਏ ਗਏ। ਇਸ ਦੌਰਾਨ ਨਗਰ ਕੀਰਤਨ ਦੇ ਰਸਤੇ ਵਿਚ ਸੰਗਤ ਵੱਲੋਂ ਵਿਸ਼ਾਲ ਲੰਗਰ ਲਾਏ ਗਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਸਜਾਈ ਗਈ ਪਾਲਕੀ ਦੇ ਪਿੱਛੇ ਪ੍ਰਭਾਤ ਫੇਰੀ ਚੌਂਕੀ ਜਥਾ ਸੰਗਤ ਵੱਲੋਂ ਸਾਰੇ ਰਸਤੇ ਗੁਰਬਾਣੀ ਜਾਪ ਕੀਤਾ ਗਿਆ। ਸੰਗਤ ਵੱਲੋਂ ਥਾਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ।

 

-PTC News

  • Share