Advertisment

ਕਪੂਰਥਲਾ 'ਚ ਵੋਟਰਾਂ ਨੂੰ ਵੰਡਣ ਲਈ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ

author-image
Ravinder Singh
Updated On
New Update
ਕਪੂਰਥਲਾ 'ਚ ਵੋਟਰਾਂ ਨੂੰ ਵੰਡਣ ਲਈ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ
Advertisment
ਚੰਡੀਗੜ੍ਹ: ਅੱਜ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਵਿਚਕਾਰ ਵੋਟਰਾਂ ਨੂੰ ਭਰਮਾਉਣ ਲਈ ਵੱਖ-ਵੱਖ ਤਰੀਕੇ ਨਾਲ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਉਤੇ ਪੰਜਾਬ ਚੋਣ ਕਮਿਸ਼ਨ ਨਾਲ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਸ ਤਹਿਤ ਕਪੂਰਥਲਾ ਵਿਚ ਲਗਾਤਾਰ ਸ਼ਰਾਬ ਵੰਡਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਰਾਣਾ ਗੁਰਜੀਤ ਸਿੰਘ ਉਤੇ ਦੋਸ਼ ਲਗਾ ਰਹੇ ਹਨ ਅਤੇ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਕਪੂਰਥਲਾ 'ਚ ਵੋਟਰਾਂ ਨੂੰ ਵੰਡਣ ਲਈ ਵੱਡੀ ਮਾਤਰਾ 'ਚ ਸ਼ਰਾਬ ਬਰਾਮਦਚੁੜਵਾਲ ਇਲਾਕੇ ਵਿਚ ਰਾਣਾ ਡਿਸਟਲਰੀ ਦੀ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਹਨ। ਸ਼ਰਾਬ ਦੀਆਂ ਪੇਟੀਆਂ ਨੂੰ ਲਿਆਂਦੇ ਜਾਣ ਦੀ ਪੂਰੀ ਘਟਨਾ ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਮੌਕੇ ਉਤੇ ਸ਼ਰਾਬ ਫੜਨ ਵਾਲੀ ਉਮੀਦਵਾਰ ਅਤੇ ਕਾਂਗਰਸ ਵਰਕਰਾਂ ਵਿਚਕਾਰ ਬਹਿਸਬਾਜ਼ੀ ਵੀ ਹੋਈ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਸਬੰਧੀ ਇਲਾਕੇ ਵਿਚ ਚਰਚਾ ਬਣੀ ਹੋਈ। ਜ਼ਿਕਰਯੋਗ ਹੈ ਕਿ ਕੱਲ੍ਹ ਕੁਲ 141 ਬੋਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ ਸਨ, ਜਿਸ ਵਿਚ 4 ਮਾਮਲੇ ਵੀ ਦਰਜ ਹੋਏ ਹਨ। ਜਿਹੜੀ ਸ਼ਰਾਬ ਫੜੀ ਗਈ ਹੈ ਉਹ ਜ਼ਿਆਦਾਤਰ ਰਾਣਾ ਡਿਸਟਲਰੀ ਦੀ ਸੀ।
Advertisment
ਕਪੂਰਥਲਾ 'ਚ ਵੋਟਰਾਂ ਨੂੰ ਵੰਡਣ ਲਈ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਮੁੱਖ ਚੋਣ ਅਫਸਰ ਡਾ.ਐਸ ਕਰੁਣਾ ਰਾਜੂ ਨੇ ਅਪਰਾਧਿਕ ਸਰਗਰਮੀਆਂ ਉਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਮੁਲਾਜ਼ਮ ਵੱਡੀ ਗਿਣਤੀ ਵਿਚ ਤਾਇਨਾਤ ਕੀਤੇ ਗਏ ਹਨ। ਕਪੂਰਥਲਾ 'ਚ ਵੋਟਰਾਂ ਨੂੰ ਵੰਡਣ ਲਈ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਵੋਟਰਾਂ ਨੂੰ ਭਰਮਾਉਣ ਦੀ ਘਟਨਾਵਾਂ ਨੂੰ ਰੋਕਣ ਲਈ ਖਾਸ ਨਿਰਦੇਸ਼ ਦਿੱਤੇ ਗਏ ਹਨ ਅਤੇ ਤੁਰੰਤ ਬਣਦੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਸੂਬੇ ਦੀ ਸਮੁੱਚੀ ਮਸ਼ੀਨਰੀ ਸ਼ਾਂਤਮਈ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ। publive-image ਇਹ ਵੀ ਪੜ੍ਹੋ :Punjab Assembly Elections 2022: ਕਾਂਗਰਸੀ ਸੰਜੇ ਸਾਹਨੀ ਦੇ ਘਰ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ-
punjabinews latestnews crimenews punjabelections2022 punjabpolls2022 election2022
Advertisment

Stay updated with the latest news headlines.

Follow us:
Advertisment