ਪੈਟਰੋਲ ਪੰਪ ਕੋਲੋਂ ਬਰਾਮਦ 'ਪਟਾਕਿਆਂ' ਦਾ ਵੱਡਾ ਜ਼ਖ਼ੀਰਾ,ਵੱਡੇ ਹਾਦਸੇ ਨੂੰ ਦੇ ਸਕਦਾ ਸੀ ਸੱਦਾ

By Jagroop Kaur - November 08, 2020 2:11 pm
CIA Staff Raid in Godown ਖੰਨਾ : ਤਿਉਹਾਰਾਂ ਦੇ ਦਿਨ ਨੇੜੇ ਆ ਗਏ ਹਨ , ਅਜਿਹੇ ਵਿਚ ਕੋਈ ਅਨਸੁਖਾਂਵੀ ਘਟਨਾਂ ਨਾ ਵਾਪਰੇ ਇਸ ਲਈ ਪੁਲਿਸ ਦੀ ਚੌਕਸੀ ਜਾਰੀ ਹੈ ,ਇਸੇ ਤਹਿਤ ਖੰਨਾ ਪੁਲਿਸ ਵੱਲੋਂ ਛਾਪੇਮਾਰੀ ਕਰਦਿਆਂ ਵੱਡੀ ਸਫਲਤਾ ਹੱਥ ਲੱਗੀ ਹੈ। ਜਿਥੇ ਸੀ ਆਈ. ਏ. ਸਟਾਫ਼ ਦੀ ਟੀਮ ਵੱਲੋਂ ਮਲੇਰਕੋਟਲਾ ਰੋਡ 'ਤੇ ਪੈਂਦੇ ਪੈਟਰੋਲ ਪੰਪ ਕੋਲੋਂ ਇਕ ਗੋਦਾਮ 'ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪਟਾਕਿਆਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ । ਇਸ ਤੋਂ ਬਾਅਦ ਪੁਲਿਸ ਵੱਲੋਂ ਗੋਦਾਮ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ਼ ਨੂੰ ਸ਼ਨੀਵਾਰ ਨੂੰ ਇਸ ਗੋਦਾਮ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉੱਥੇ ਛਾਪੇ ਮਾਰੀ ਕੀਤੀ ਗਈ ਤਾਂ ਲੱਕੜੀ ਦੇ ਭੰਡਾਰ ਹੇਠ ਦੱਬਿਆ ਪਟਾਕਿਆਂ ਦੀ ਖੇਪ ਬਰਾਮਦ ਹੋਈ।ਪਟਾਕਿਆਂ ਦਾ ਇਹ ਭੰਡਾਰ ਗੋਦਾਮ ਦੇ ਪਿੱਛਲੇ ਕਮਰਿਆਂ 'ਚ ਮਿਲਿਆ |Police crackdown on cracker sale, 459kg of banned 459kg recovered after multiple raids - delhi news - Hindustan Times

ਹੋਰ ਪੜ੍ਹੋ : AAP ਨੇ ਗਾਇਕਾ ਗਗਨ ਅਨਮੋਲ ਮਾਨ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਗੋਦਾਮ 'ਚੋਂ 3-4 ਟਰੱਕ ਪਟਾਕੇ ਹੋਣ ਦੀ ਸੰਭਾਵਨਾ ਲੱਗ ਹੈ । ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਸਾਹਮਣੇ ਪੈਟਰੋਲ ਪੰਪ ਅਤੇ ਇਸ ਦੇ ਨਾਲ ਹੀ ਗੋਦਾਮ ਦੇ ਅੰਦਰ ਲੱਕੜੀ ਅਤੇ ਕੋਲੇ ਵਰਗੇ ਜਲਣਸ਼ੀਲ ਪਦਾਰਥ ਹਨ। ਫਿਲਹਾਲ ਪੁਲਸ ਵੱਲੋਂ ਇਸ ਸਬੰਧੀ ਗੋਦਾਮ ਦੇ ਮਾਲਕ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। Banned crackers worth 25 lakhs recovered - Siliguri Times | Siliguri News Updates

CIA Staff Raid in Godown

ਹੋਰ ਪੜ੍ਹੋ :

ਹਾਲਾਤ ਵੇਖ ਕੇ ਲੱਗਦਾ ਹੈ ਕਿ ਜੇਕਰ ਪੁਲਿਸ ਨੂੰ ਇਸ ਜਖ਼ੀਰੇ ਦਾ ਸਮੇਂ ਸਿਰ ਪਤਾ ਨਾਲ ਲੱਗਦਾ ਤਾਂ ਕਿਸੇ ਵੀ ਵਕਤ ਕੋਈ ਹਾਦਸਾ ਹੋ ਸਕਦਾ ਸੀ।ਜ਼ਿਕਰਯੋਗ ਹੈ ਕਿ ਬਟਾਲਾ ਵਿਖੇ ਹੋਏ ਹੋਏ ਪਟਾਕਾ ਫੈਕਟਰੀ ਤੋਂ ਬਾਅਦ ਪ੍ਰਸ਼ਾਸਨ ਸਖਤ ਹੋ ਗਿਆ ਹੈ ਅਤੇ ਗਲੀ ਮੁੱਹਲੇ ਤੇ ਭੀੜੀਆਂ ਥਾਂਵਾਂ 'ਤੇ ਪਟਾਕੇ ਲਗਾਉਣ ਤੇ ਬਣਾਉਣ 'ਤੇ ਮਨਾਹੀ ਹੈ ਬਾਵਜੂਦ ਇਸ ਦੇ ਲੋਕਾਂ 'ਚ ਅਜੇ ਤੱਕ ਜਾਗਰੂਕਤਾ ਨਹੀਂ ਦਿਖਾਈ ਦਿੰਦੀ ਅਤੇ ਲੋਕ ਕੁਝ ਪੈਸੇ ਕਮਾਉਣ ਦੇ ਚੱਕਰ 'ਚ ਕੀਮਤੀ ਜਾਨਾਂ ਨੂੰ ਸੂਲੀ ਟੰਗਣ ਨੂੰ ਤਿਆਰ ਹਨ। ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਕਿ ਕਾਰਵਾਈ ਹੁੰਦੀ ਹੈ ਪਰ ਜੇਕਰ ਪੁਲਿਸ ਇਸ ਜਗ੍ਹਾ 'ਤੇ ਛਾਪੇਮਾਰੀ ਨਾ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਵੱਡਾ ਹਾਦਸਾ ਹੋ ਸਕਦਾ ਸੀ।

adv-img
adv-img