Advertisment

ਚੰਡੀਗੜ੍ਹ 'ਚ ਬਰਾਮਦ ਹੋਈ ਕੋਕੀਨ ਦੀ ਹੁਣ ਤਕ ਦੀ ਸਭ ਤੋਂ ਵੱਡੀ ਖੇਪ

author-image
Jagroop Kaur
New Update
ਚੰਡੀਗੜ੍ਹ 'ਚ ਬਰਾਮਦ ਹੋਈ ਕੋਕੀਨ ਦੀ ਹੁਣ ਤਕ ਦੀ ਸਭ ਤੋਂ ਵੱਡੀ ਖੇਪ
Advertisment
ਇਕ ਪਾਸੇ ਲੋਕ ਕੋਰੋਨਾ ਦੀ ਮਾਰ ਝਲਦੇ ਹੋਏ ਖਾਨ ਪੀਣ ਨੂੰ ਅਸਮਰਥ ਹੋ ਰਹੇ ਹਨ ਤਾਂ ਦੂਜੇ ਪਾਸੇ ਨਸ਼ਾਖੋਸਰੀ ਦਾ ਖੁਮਾਰ ਨਸ਼ੇ ਦੇ ਸੋਦਾਗਰਾਂ ਦੇ ਸਰ ਚੜ੍ਹਿਆ ਹੋਇਆ ਹੈ ਜੋ ਇਸ ਔਖੀ ਘੜੀ 'ਚ ਵੀ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਰਹੇ , ਤਾਜਾ ਮਾਮਲਾ ਹੈ ਚੰਡੀਗੜ੍ਹ ਤੋਂ ਜਿਥੇ ਡਰੱਗ ਰੈਕੇਟ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਚੰਡੀਗੜ੍ਹ 'ਚ ਕੋਕੀਨ ਦੀ ਹੁਣ ਤਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ। ਇਹ ਕੋਕੀਨ ਕੀਤੇ ਪੰਜਾਬ ਦੇ ਸੂਬੇ ਚ ਨਹੀਂ ਬਲਕਿ ਕੋਰੀਅਰ ਜ਼ਰੀਏ ਆਸਟਰੇਲੀਆ ਸਪਲਾਈ ਕੀਤੀ ਜਾ ਰਹੀ ਸੀ।
Advertisment
Also Read | COVID-19 Vaccination: Centre accepts recommendation for extension of gap between two doses of Covishield vaccine ਜਾਣਕਾਰੀ ਮੁਤਾਬਿਕ ਚੰਡੀਗੜ੍ਹ ਪੁਲਿਸ ਨੇ 10 ਕਿੱਲੋ ਕੋਕੀਨ ਦਾ ਕੋਰੀਅਰ ਫੜਿਆ ਹੈ । ਜੋ ਹੁਣ ਤਕ ਪੰਜਾਬ, ਹਰਿਆਣਾ, ਚੰਡੀਗੜ੍ਹ 'ਚ ਕੋਕੀਨ ਦੀ ਸਭ ਤੋਂ ਵੱਡੀ ਬਰਮਾਦਗੀ ਹੋਈ ਹੈ। ਚੇਨੱਈ ਤੋਂ 10 ਕਿੱਲੋ ਕੋਕੀਨ ਦਾ ਕੋਰੀਅਰ ਚੰਡੀਗੜ੍ਹ ਪਹੁੰਚਿਆ। ਚੰਡੀਗੜ੍ਹ ਤੋਂ ਕੋਕੀਨ ਆਸਟਰੇਲੀਆ ਭੇਜੀ ਜਾ ਰਹੀ ਸੀ। ਫੜੀ ਗਈ ਕੋਕੀਨ ਦੀ ਅੰਤਰ ਰਾਸ਼ਟਰੀ ਬਜ਼ਾਰ 'ਚ ਕਰੋੜਾਂ ਰੁਪਏ ਕੀਮਤ ਹੈ। ਹੁਣ ਪੁਲਿਸ ਵੱਲੋਂ ਮਾਮਲੇ ਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਕੋਕੀਨ ਨਾਲ ਜੁੜੇ ਸੋਦਾਗਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਜਾਰੀ ਹੈ ਅਤੇ ਇਸ ਦੇ ਤਾਰ ਕਿਸ ਕਿਸ ਨਾਲ ਜੁੜੇ ਹਨ ਇਹ ਜਲਦੀ ਹੀ ਪਤਾ ਕੀਤਾ ਜਾਵੇਗਾ ਇਸ ਦਾ ਭਰੋਸਾ ਜਾਂਚ ਅਧਿਆਕਰੀਆਂ ਵੱਲੋਂ ਦਿੱਤਾ ਗਿਆ ਹੈ। Click here to follow PTC News on Twitter-
chandigarh police punjab cocaine drug-racket largest-consignment-of-cocaine-ever-seized-in-chandigarh austrelia
Advertisment

Stay updated with the latest news headlines.

Follow us:
Advertisment