ਲਤਾ ਮੰਗੇਸ਼ਕਰ ਨੂੰ ICU ‘ਚ ਕਰਵਾਇਆ ਭਰਤੀ, ਹੇਮਾ ਮਾਲਿਨੀ ਨੇ ਟਵੀਟ ਕਰ ਮੰਗੀ ਦੁਆ

Lata Mangeshkar

ਲਤਾ ਮੰਗੇਸ਼ਕਰ ਨੂੰ ICU ‘ਚ ਕਰਵਾਇਆ ਭਰਤੀ, ਹੇਮਾ ਮਾਲਿਨੀ ਨੇ ਟਵੀਟ ਕਰ ਮੰਗੀ ਦੁਆ,ਨਵੀਂ ਦਿੱਲੀ: ਭਾਰਤ ਰਤਨ ਲਤਾ ਮੰਗੇਸ਼ਕਰ ਦੀ ਸਿਹਤ ਦੂਜੇ ਦਿਨ ਵੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਆਈ. ਸੀ. ਯੂ ‘ਚ ਭਰਤੀ ਕਰਵਾਇਆ ਗਿਆ ਹੈ। ਸੋਮਵਾਰ ਤੜਕੇ ਸਾਹ ਲੈਣ ‘ਚ ਮੁਸ਼ਕਿਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਦੱਸ ਦਈਏ ਕਿ ਲਤਾ ਮੰਗੇਸ਼ਕਰ ਦੇ ਫੇਫੜਿਆਂ ‘ਚ ਇਨਫੈਕਸ਼ਨ ਹੋਇਆ ਹੈ ਤੇ ਨਿਮੋਨੀਆ ਦੀ ਸ਼ਿਕਾਇਤ ਵੀ ਦੱਸੀ ਗਈ ਹੈ। ਡਾਕਟਰ ਲਗਾਤਾਰ ਉਨ੍ਹਾਂ ਦੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।

ਹੋਰ ਪੜ੍ਹੋ: ਮੁੰਬਈ ‘ਚ 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ 14 ਲੋਕਾਂ ਦੀ ਮੌਤ, ਕਈ ਜ਼ਖਮੀ

ਇਸ ਦੌਰਾਨ ਬਾਲੀਵੁੱਡ ਅਦਕਾਰਾ ਅਤੇ ਬੀਜੇਪੀ ਸਾਂਸਦ ਹੇਮਾ ਮਾਲਿਨੀ ਨੇ ਉਹਨਾਂ ਦੀ ਸਲਾਮਤੀ ਦੀਆਂ ਦੁਆਵਾਂ ਕੀਤੀਆਂ ਹਨ। ਹੇਮਾ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇੱਕ ਟਵੀਟ ਕਰ ਲਿਖਿਆ ਹੈ ਕਿ. ਲਤਾ ਜੀ ਲਈ ਪ੍ਰਾਥਨਾ ਕਰੋ ਜੋ ਕਿ ਅਜੇ ਹਸਪਤਾਲ ‘ਚ ਭਰਤੀ ਹਨ ਅਤੇ ਕੁਝ ਰਿਪੋਰਟਾਂ ਦੇ ਮੁਤਾਬਕ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਭਗਵਾਨ ਉਹਨਾਂ ਨੂੰ ਇਸ ਹਾਲਤ ‘ਚ ਨਿਕਲਣ ‘ਚ ਮਦਦ ਕਰਨ ਅਤੇ ਉਹ ਦੁਬਾਰਾ ਸਾਡੇ ਵਿਚਕਾਰ ਆ ਜਾਣ… ਪੂਰਾ ਦੇਸ਼ ਉਹਨਾਂ ਦੀ ਪ੍ਰਾਥਨਾ ਕਰ ਰਿਹਾ ਹੈ।

ਜ਼ਿਕਰ ਏ ਖਾਸ ਹੈ ਕਿ ਲਤਾ ਮੰਗੇਸ਼ਕਰ ਨੇ 28 ਸਤੰਬਰ ਨੂੰ ਆਪਣਾ 90ਵਾਂ ਜਨਮਦਿਨ ਮਨਾਇਆ ਸੀ। ਹਿੰਦੀ ਫਿਲਮ ਜਗਤ ‘ਚ 25 ਹਜ਼ਾਰ ਤੋਂ ਜ਼ਿਆਦਾ ਗੀਤ ਗਾ ਚੁੱਕੀ ਲਤਾ ਮੰਗੇਸ਼ਕਰ ਭਾਰਤ ਰਤਨ ਨਾਲ ਸਨਮਾਨਿਤ ਹੋ ਚੁੱਕੇ ਹਨ।

-PTC News