ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਿਆ ਸ਼੍ਰੀਦੇਵੀ ਦਾ ਪੁਤਲਾ ,ਦੇਖੋ ਤਸਵੀਰਾਂ

Late actor Sridevi wax statue was unveiled at Singapore Madame Tussauds
ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਿਆ ਸ਼੍ਰੀਦੇਵੀ ਦਾ ਪੁਤਲਾ ,ਦੇਖੋ ਤਸਵੀਰਾਂ

ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਿਆ ਸ਼੍ਰੀਦੇਵੀ ਦਾ ਪੁਤਲਾ ,ਦੇਖੋ ਤਸਵੀਰਾਂ:ਮੁੰਬਈ : ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ, ਉਨ੍ਹਾਂ ਦੀ ਬੇਟੀ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਲਈ ਅੱਜ ਦਾ ਦਿਨ ਬਹੁਤ ਭਾਵਨਾਤਮਕ ਹੈ ,ਕਿਉਂਕਿ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਸ਼੍ਰੀਦੇਵੀ ਦਾ ਵੈਕਸ ਸਟੈਚੂ ਰੱਖਿਆ ਗਿਆ ਹੈ, ਜਿਸ ਦਾ ਉਦਘਾਟਨ ਅੱਜ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੇ ਉਨ੍ਹਾਂ ਦੀ ਦੋਵੇਂ ਧੀਆਂ ਜਾਨਹਵੀ ਅਤੇ ਖੁਸ਼ੀ ਕਪੂਰ ਨੇ ਕੀਤਾ ਹੈ।

Late actor Sridevi wax statue was unveiled at Singapore Madame Tussauds

ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਿਆ ਸ਼੍ਰੀਦੇਵੀ ਦਾ ਪੁਤਲਾ ,ਦੇਖੋ ਤਸਵੀਰਾਂ

ਇਸ ਖਾਸ ਮੌਕੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਜਾਹਨਵੀ ਸ਼੍ਰੀਦੇਵੀ ਦੇ ਬੁੱਤ ਦੇ ਸਾਹਮਣੇ ਖੜ੍ਹੀ ਹੈ ਅਤੇ ਉਸਦੀ ਤਾਰੀਫ ਕਰ ਰਹੀ ਹੈ। ਸ਼੍ਰੀਦੇਵੀ ਦਾ ਮੋਮ ਦਾ ਬੁੱਤ ਇੰਨਾ ਖੂਬਸੂਰਤ ਹੈ ਕਿ ਇਕ ਪਲ ਲਈ ਤੁਸੀਂ ਮਹਿਸੂਸ ਕਰੋਗੇ ਕਿ ਸ਼੍ਰੀਦੇਵੀ ਸਾਹਮਣੇ ਖੜੀ ਹੈ।

Late actor Sridevi wax statue was unveiled at Singapore Madame Tussauds

ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਿਆ ਸ਼੍ਰੀਦੇਵੀ ਦਾ ਪੁਤਲਾ ,ਦੇਖੋ ਤਸਵੀਰਾਂ

ਇਸ ਖਾਸ ਮੌਕੇ ‘ਤੇ ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਜਾਹਨਵੀ ਅਤੇ ਖੁਸ਼ੀ ਕਪੂਰ ਭਾਵੁਕ ਨਜ਼ਰ ਆਈ ਹੈ। ਇਨ੍ਹਾਂ ਤਸਵੀਰਾਂ ਵਿਚ ਦੇਖਿਆ ਜਾ ਰਿਹਾ ਹੈ ਕਿ ਖੁਸ਼ੀ ਅਤੇ ਜਾਹਨਵੀ ਆਪਣੀ ਮਾਂ ਦੇ ਪੁਤਲੇ ਨੂੰ ਵਾਰ-ਵਾਰ ਛੂਅ ਕੇ ਅਤੇ ਬੜੇ ਪਿਆਰ ਨਾਲ ਦੇਖ ਰਹੀਆਂ ਹਨ। ਇਕ ਹੋਰ ਫੋਟੋ ਵਿਚ, ਸ਼੍ਰੀਦੇਵੀ ਦਾ ਪੂਰਾ ਪਰਿਵਾਰ ਉਸਦੇ ਮੋਮ ਦੇ ਬੁੱਤ ਦੇ ਨਾਲ ਖੜ੍ਹਾ ਹੈ।

Late actor Sridevi wax statue was unveiled at Singapore Madame Tussauds

ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਿਆ ਸ਼੍ਰੀਦੇਵੀ ਦਾ ਪੁਤਲਾ ,ਦੇਖੋ ਤਸਵੀਰਾਂ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਇਹ ਦੇਖੋ ! ਚੰਦਰਯਾਨ -2 ਦੇ ਉਤਰਨ ਤੋਂ ਪਹਿਲਾਂ ਚੰਦਰਮਾ ‘ਤੇ ਪਹੁੰਚ ਗਿਆ ਇਹ ਪੁਲਾੜ ਯਾਤਰੀ

ਜੇਕਰ ਤੁਸੀਂ ਸ਼੍ਰੀਦੇਵੀ ਦਾ ਬੁੱਤ ਵੇਖਦੇ ਹੋ ਤਾਂ ਤੁਹਾਨੂੰ ਉਸਦਾ ਬਹੁਤ ਮਸ਼ਹੂਰ ਗਾਣਾ ਹਵਾ ਹਵਾਈ’ ਯਾਦ ਆਵੇਗਾ। 1987 ਵਿੱਚ ਰਿਲੀਜ਼ ਹੋਈ ਸ਼੍ਰੀਦੇਵੀ ਦੀ ਫਿਲਮ ਮਿਸਟਰ ਇੰਡੀਆ ਦਾ ਗਾਣਾ ਹਵਾ ਹਵਾਈ’ ਕਾਫ਼ੀ ਮਸ਼ਹੂਰ ਹੋਇਆ ਸੀ। ਇਸ ਫਿਲਮ ਵਿੱਚ ਸ਼੍ਰੀਦੇਵੀ ਨਾਲ ਅਨਿਲ ਕਪੂਰ ਮੁੱਖ ਭੂਮਿਕਾ ਵਿੱਚ ਸਨ। ਸ਼੍ਰੀਦੇਵੀ ਗਾਣੇ ਹਵਾ ਹਵਾਈ’ ‘ਚ ਨਜ਼ਰ ਆਈ ਸੀ। ਸਿਰਫ ਇਹ ਹੀ ਨਹੀਂ, ਇਸ ਗਾਣੇ ਵਿਚ ਉਸ ਨੂੰ ਇੰਨੀ ਪ੍ਰਸਿੱਧੀ ਦਿੱਤੀ ਗਈ ਕਿ ਉਸ ਨੂੰ ਹਵਾ ਹਵਾਈ’ ਲੜਕੀ ਕਿਹਾ ਜਾਂਦਾ ਸੀ।
-PTCNews