ਨੂਰਪੁਰ ਬੇਦੀ ‘ਚ ਕਿਸਾਨ ਕਾਨਫਰੰਸ ਕਰਨ ਵਾਲੇ ਪ੍ਰਬੰਧਕਾਂ ਸਣੇ 8 ‘ਤੇ ਪਰਚਾ ਦਰਜ

ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਇਕੱਠ ਕਰਨ ਤੇ ਪਾਬੰਦੀ ਲਗਾਈ ਗਈ ਹੈ ਪਰ ਬਾਵਜੂਦ ਇਸ ਦੇ ਨੂਰਪੁਰ ਬੇਦੀ ਵਿਖੇ ਅੱਜ ਹੋਈ ਕਿਸਾਨ ਕਾਨਫਰੰਸ ਹੋਈ ਜਿਸ ਤਹਿਤ ਪ੍ਰਬੰਧਕਾਂ ਤੇ ਪੁਲਿਸ ਵੱਲੋਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ। ਨੂਰਪੁਰ ਬੇਦੀ ਦੇ ਥਾਣਾ ਮੁਖੀ ਵੱਲੋਂ ਫੋਨ ਤੇ ਦਿੱਤੀ ਜਾਣਕਾਰੀ ਅਨੁਸਾਰ 8 ਵਿਅਕਤੀਆਂ ਤੇ ਨਾਮ ਸਹਿਤ ਮਾਮਲਾ ਦਰਜ ਕੀਤਾ ਗਿਆ ਹੈ।

Also Read | COVID-19 India: PM Narendra Modi a ‘super-spreader’ of COVID-19, says IMA Vice President

ਦੱਸਣਯੋਗ ਹੈ ਕੇ ਪਿਛਲੇ ਕੁਝ ਦਿਨ ਪਹਿਲਾਂ ਨੂਰਪੁਰ ਬੇਦੀ ਦੇ ਚਿਹੜ ਮਜਾਰਾ ਵਿਖੇ ਹੋਈ ਕਿਸਾਨ ਕਾਨਫਰੰਸ ਤੋਂ ਬਾਅਦ ਵੀ ਪੁਲਿਸ ਵੱਲੋਂ ਹਰਕਤ ਵਿਚ ਆਉਂਦਿਆਂ 23 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਹੁਣ ਇਕ ਵਾਰ ਫੇਰ ਪੁਲਿਸ ਨੇ ਸਖਤੀ ਵਰਤਦਿਆਂ 8 ਵਿਅਕਤੀਆਂ ਖਿਲਾਫੀ ਇਸ ਕਾਨਫਰੰਸ ਦੇ ਆਯੋਜਨ ਨੂੰ ਲੈ ਕੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਧਾਰਾ 188, 269 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ 8 ਵਿਅਕਤੀਆਂ ‘ਤੇ ਮਾਮਲਾ ਦਰਜ, ਇਸਤੋਂ ਇਲਾਵਾ ਕੁਝ ਅਣਪਛਾਤੇਆਂ ਤੇ ਵੀ ਪੁਲਿਸ ਨੇ ਕੀਤਾ ਮਾਮਲਾ ਦਰਜ |