ਫੁੱਟਬਾਲ ਦੀ ਦੁਨੀਆਂ ਦੇ ਨਾਇਕ, ਅਰਜਨਟੀਨਾ ਦੇ ਮਹਾਨ ਖਿਡਾਰੀ ਦਾ ਹੋਇਆ ਦੇਹਾਂਤ

Diego Maradona
Diego Maradona

ਅਰਜਨਟੀਨਾ: ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ 60 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਅਰਜਨਟੀਨਾ ਦੀ ਸਥਾਨਕ ਮੀਡੀਆ ਨੇ ਇਹ ਖਬਰ ਦਿੱਤੀ ਸੀ। ਫੁੱਟਬਾਲ ਦੇ ਮਹਾਨ ਖਿਡਾਰੀ ਨੂੰ ਆਪਣੇ ਘਰ ‘ਚ ਦਿਲ ਦਾ ਦੌਰਾ ਪਿਆ ਸੀ। 2 ਹਫਤੇ ਪਹਿਲਾਂ ਹੀ ਉਸ ਨੂੰ ਬ੍ਰੇਨ ‘ਚ ਕਲਾਟ ਦੀ ਵਜ੍ਹਾ ਨਾਲ ਸਰਜਰੀ ਕਰਵਾਉਣੀ ਪਈ ਸੀ। ਜਿਸ ਤੋਂ ਬਾਅਦ ਉਹਨਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਸੀ ਜਿਥੇ ਬਾਅਦ ‘ਚ ਅੱਜ ਉਹਨਾਂ ਦੀ ਮੌਤ ਦੀ ਖਬਰ ਨੇ ਹਰ ਪਾਸੇ ਮਾਹੌਲ ਗ਼ਮਗੀਨ ਕਰ ਦਿੱਤਾ। ਉਨ੍ਹਾਂ ਨੇ ਅਰਜਨਟੀਨਾ ਨੂੰ 1986 ਫੁੱਟਬਾਲ ਵਿਸ਼ਵ ਕੱਪ ਜਿਤਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਉਸਦਾ ਕਰੀਅਰ ਸ਼ਾਨਦਾਰ ਰਿਹਾ। ਇੰਨਾ ਹੀ ਨਹੀਂ ਮਾਰਾਡੋਨਾ, ਨੂੰ ਹੁਣ ਤਕ ਦਾ ਸਭ ਤੋਂ ਮਹਾਨ ਫੁੱਟਬਾਲਰ ਮੰਨਿਆ ਜਾਂਦਾ ਹੈ,ਜਿੰਨਾ ਨੇ ਅਰਜਨਟੀਨਾ ਨੂੰ 1986 ਵਿਚ ਵਿਸ਼ਵ ਕੱਪ ਜਿੱਤਣ ਵਿਚ ਸਹਾਇਤਾ ਕੀਤੀ,ਉਹ ਉਨ੍ਹਾਂ ਦੇ ਇਕ ਸ਼ਾਨਦਾਰ ਕਰੀਅਰ ਦਾ ਸਿਖਰ ਸੀ ਜਿਸ ਨੇ ਉਸ ਨੂੰ ਬੋਕਾ ਜੂਨੀਅਰਜ਼, ਬਾਰਸੀਲੋਨਾ ਅਤੇ ਨੈਪੋਲੀ ਦੇ ਕਲੱਬ ਪੱਧਰ ‘ਤੇ ਵਿਆਪਕ ਤੌਰ’ ਤੇ ਮਸ਼ਹੂਰ ਕੀਤਾ।Lionel Messi, Diego Maradona and why the brilliance of the true greats will forever echo down the ages - NewsGroove Uk

ਮਾਰਾਡੋਨਾ ਦਾ ਫੁੱਟਬਾਲ ਕਰੀਅਰ
ਸਾਲ ਕਲੱਬ ਮੈਚ (ਗੋਲ)
1976-1981 ਅਰਜਨਟੀਨਾ ਜੂਨੀਅਰਸ 167 (115)
1981–1982 ਬੋਕਾ ਜੂਨੀਅਰ 40 (28)
1982–1984 ਬਾਰਸੀਲੋਨਾ 36 (22)
1984-1991 ਨਪੋਲੀ 188 (81)
1992-1993 ਸੇਵਿਲਾ 26 (5)
1993-1994 ਨੇਵੇਲ ਓਲਡ ਬੁਆਏ 7 (0)
1995–1997 ਬੋਕਾ ਜੂਨੀਅਰਸ 30 (7)
490 (311) ਰਾਸ਼ਟਰੀ ਟੀਮ
1977–1994 ਅਰਜਨਟੀਨਾ 91 (34)
ਮਾਰਕਸ ਰਾਸ਼ਫੋਰਡ, ਹੈਰੀ ਕੇਨ ਅਤੇ ਬਾਰਸੀਲੋਨਾ ਨੇ ‘ਮਹਾਨ’ ਡਿਏਗੋ ਮੈਰਾਡੋਨਾ ਨੂੰ ਸ਼ਰਧਾਂਜਲੀ ਦਿੱਤੀ ਜਦੋਂ ਕਿ ਫੁੱਟਬਾਲ ਦੀ ਦੁਨੀਆਂ ਅਰਜਨਟੀਨਾ ਦੇ ਹੀਰੋ ਦੇ ਦੇਹਾਂਤ ‘ਤੇ ਸੋਗ ਜਾਹਰ ਕੀਤਾ ਹੈ।