ਲਹਿਰਾਗਾਗਾ- ਜਾਖਲ ਰੋਡ ‘ਤੇ ਵਾਪਰਿਆ ਭਿਆਨਿਕ ਸੜਕ ਹਾਦਸਾ ,ਔਰਤ ਸਮੇਤ 2 ਦੀ ਮੌਤ , ਦੋ ਜ਼ਖਮੀ

Lehragaga-Jakhal road Accident woman Including 2 Death

ਲਹਿਰਾਗਾਗਾ- ਜਾਖਲ ਰੋਡ ‘ਤੇ ਵਾਪਰਿਆ ਭਿਆਨਿਕ ਸੜਕ ਹਾਦਸਾ ,ਔਰਤ ਸਮੇਤ 2 ਦੀ ਮੌਤ , ਦੋ ਜ਼ਖਮੀ:ਲਹਿਰਾਗਾਗਾ- ਜਾਖਲ ਮੁੱਖ ਰੋਡ ‘ਤੇ ਇੱਕ ਮਾਰੂਤੀ ਕਾਰ ਪਲਟਣ ਨਾਲ ਭਿਆਨਿਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ ਔਰਤ ਸਮੇਤ 2 ਦੀ ਮੌਤ ਹੋ ਗਈ ਹੈ ਅਤੇ 2ਜ਼ਖਮੀ ਹੋ ਗਏ ਹਨ।ਜਿਨ੍ਹਾਂ ਨੂੰ ਪਹਿਲਾਂ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਅਤੇ ਬਾਅਦ ‘ਚ ਸਰਕਾਰੀ ਹਸਪਤਾਲ ਮਲੇਰਕੋਟਲਾ ਰੈਫ਼ਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਇੰਦਰਪਾਲ ਸਿੰਘ, ਸ਼ਾਂਤੀ ਦੇਵੀ ਪਤਨੀ ਇੰਦਰਪਾਲ ਸਿੰਘ, ਸੰਤੋਖ ਸਿੰਘ ਅਤੇ ਦੁਰਗਾ ਦੇਵੀ ਅੱਜ ਸਵੇਰੇ ਮਲੇਰਕੋਟਲਾ ਤੋਂ ਜਾਖ਼ਲ ਦਵਾਈ ਲੈਣ ਲਈ ਜਾ ਰਹੇ ਸਨ।ਇਸ ਦੌਰਾਨ ਪਿੰਡ ਕੋਟੜਾ ਲਹਿਲ ਕੋਲ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਖਤਾਨਾਂ ਵਿਚ ਪਲਟ ਗਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਜਾਣਕਾਰੀ ਅਨੁਸਾਰ ਇਹ ਕਾਰ ਸਵਾਰ ਮਲੇਰਕੋਟਲਾ ਨਜ਼ਦੀਕ ਰਹਿਣ ਵਾਲੇ ਹਨ।ਇਸ ਹਾਦਸੇ ਵਿੱਚ ਕਾਰ ਸਵਾਰ ਸੰਤੋਖ ਸਿੰਘ ਵਾਸੀ ਲਸੋਈ ਅਤੇ ਦੁਰਗਾ ਦੇਵੀ ਪਤਨੀ ਰਵੀ ਵਾਸੀ ਰਟੋਲਾਂ ਨੇੜੇ ਮਲੇਰਕੋਟਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
-PTCNews