Sat, Apr 20, 2024
Whatsapp

ਸ਼੍ਰੋਮਣੀ ਕਮੇਟੀ ਦੇ 28 ਸਤੰਬਰ ਨੂੰ ਹੋਣ ਵਾਲੇ ਬਜਟ ਇਜਲਾਸ ਲਈ ਮੈਂਬਰਾਂ ਨੂੰ ਭੇਜਿਆ ਪੱਤਰ

Written by  Shanker Badra -- September 11th 2020 11:37 AM
ਸ਼੍ਰੋਮਣੀ ਕਮੇਟੀ ਦੇ 28 ਸਤੰਬਰ ਨੂੰ ਹੋਣ ਵਾਲੇ ਬਜਟ ਇਜਲਾਸ ਲਈ ਮੈਂਬਰਾਂ ਨੂੰ ਭੇਜਿਆ ਪੱਤਰ

ਸ਼੍ਰੋਮਣੀ ਕਮੇਟੀ ਦੇ 28 ਸਤੰਬਰ ਨੂੰ ਹੋਣ ਵਾਲੇ ਬਜਟ ਇਜਲਾਸ ਲਈ ਮੈਂਬਰਾਂ ਨੂੰ ਭੇਜਿਆ ਪੱਤਰ

ਸ਼੍ਰੋਮਣੀ ਕਮੇਟੀ ਦੇ 28 ਸਤੰਬਰ ਨੂੰ ਹੋਣ ਵਾਲੇ ਬਜਟ ਇਜਲਾਸ ਲਈ ਮੈਂਬਰਾਂ ਨੂੰ ਭੇਜਿਆ ਪੱਤਰ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 28 ਸਤੰਬਰ ਨੂੰ ਰੱਖੇ ਗਏ ਬਜਟ ਇਜਲਾਸ ਸਬੰਧੀ ਤਿਆਰੀਆਂ ਜਾਰੀ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੈਂਬਰਾਂ ਨੂੰ ਬਜਟ ਸਮਾਗਮ ’ਚ ਸ਼ਾਮਲ ਹੋਣ ਲਈ ਸਕੱਤਰ ਮਹਿੰਦਰ ਸਿੰਘ ਆਹਲੀ ਵੱਲੋਂ ਪੱਤਰ ਜਾਰੀ ਕਰ ਦਿੱਤੇ ਗਏ ਹਨ ਅਤੇ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। [caption id="attachment_430000" align="aligncenter" width="300"] ਸ਼੍ਰੋਮਣੀ ਕਮੇਟੀਦੇ 28 ਸਤੰਬਰ ਨੂੰ ਹੋਣ ਵਾਲੇ ਬਜਟ ਇਜਲਾਸ ਲਈ ਮੈਂਬਰਾਂ ਨੂੰ ਭੇਜਿਆ ਪੱਤਰ[/caption] ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਹਰ ਸਾਲ ਮਾਰਚ ਮਹੀਨੇ ਵਿਚ ਰੱਖਿਆ ਜਾਂਦਾ ਹੈ, ਪਰੰਤੂ ਇਸ ਵਾਰ ਕੋਰੋਨਾ ਕਾਰਨ ਸੰਭਵ ਨਹੀਂ ਹੋ ਸਕਿਆ ਸੀ। ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਹੁਣ ਇਹ ਬਜਟ ਇਜਲਾਸ 28 ਸਤੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 1:00 ਵਜੇ ਹੋਵੇਗਾ। ਭਾਈ ਲੌਂਗੋਵਾਲ ਅਨੁਸਾਰ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ, ਟਰੱਸਟ ਫੰਡ, ਵਿਦਿਆ ਫੰਡ, ਧਰਮ ਪ੍ਰਚਾਰ ਕਮੇਟੀ, ਵਿਦਿਅਕ ਅਦਾਰੇ, ਪ੍ਰਿੰਟਿ੍ਰੰਗ ਪੈ੍ਰੱਸਾਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਆਦਿ ਦਾ ਬਜਟ ਪੇਸ਼ ਹੋਵੇਗਾ। ਉਨ੍ਹਾਂ ਆਖਿਆ ਕਿ ਇਜਲਾਸ ਦੌਰਾਨ ਸਿਹਤ ਵਿਭਾਗ ਅਤੇ ਸਰਕਾਰਾਂ ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ ਅਤੇ ਸੁਰੱਖਿਆ ਦੇ ਹਰ ਪਹਿਲੂ ਨੂੰ ਯਕੀਨੀ ਬਣਾਇਆ ਜਾਵੇਗਾ। -PTCNews


Top News view more...

Latest News view more...